ਜਲੰਧਰ ''ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਪੰਪ ਕਰਮਚਾਰੀ ਨਾਲ ਕੁੱਟਮਾਰ

Thursday, Jun 25, 2026 - 01:04 PM (IST)

ਜਲੰਧਰ ''ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਪੰਪ ਕਰਮਚਾਰੀ ਨਾਲ ਕੁੱਟਮਾਰ

ਜਲੰਧਰ (ਸੋਨੂੰ)- ਜਲੰਧਰ ਦੇ ਟੀ. ਵੀ. ਟਾਵਰ ਨੇੜੇ ਇਕ ਪੈਟਰੋਲ ਪੰਪ 'ਤੇ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਬਾਈਕ ਸਵਾਰ ਨੌਜਵਾਨਾਂ ਨੇ ਪੰਪ ਕਰਮਚਾਰੀ 'ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ 'ਚ ਇਕ ਵਿਅਕਤੀ ਡੰਡੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਵਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ

ਖੁਰਲਾ ਕਿੰਗਰਾ ਨੇੜੇ ਗੁਰਨਾਮ ਗੈਸ ਲਾਈਨ 'ਤੇ ਸਥਿਤ ਭਾਰਤ ਪੈਟਰੋਲੀਅਮ ਪੰਪ ਦੇ ਕਰਮਚਾਰੀ ਮਨੀਸ਼ ਨੇ ਦੱਸਿਆ ਕਿ ਤਿੰਨ ਨੌਜਵਾਨ ਇਕ ਬਾਈਕ 'ਤੇ ਆਏ ਅਤੇ 30 ਰੁਪਏ ਦਾ ਪੈਟਰੋਲ ਪਵਾਇਆ। ਪੈਟਰੋਲ ਭਰਨ ਤੋਂ ਬਾਅਦ ਉਹ ਨੌਜਵਾਨ ਬਿਨਾਂ ਪੈਸੇ ਦਿੱਤੇ ਚਲੇ ਗਏ। ਜਦੋਂ ਪੈਸੇ ਮੰਗੇ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਬਾਅਦ 'ਚ ਪੈਸੇ ਦੇਣਗੇ। ਪੈਸੇ ਦੇਣ ਤੋਂ ਇਨਕਾਰ ਕਰਨ 'ਤੇ ਦੋਵੇਂ ਧਿਰਾਂ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ, ਜੋ ਬਾਅਦ ਵਿਚ ਕੁੱਟਮਾਰ ਵਿਚ ਬਦਲ ਗਈ। 

ਤਿੰਨਾਂ ਨੌਜਵਾਨਾਂ ਨੇ ਪੰਪ ਵਰਕਰ ਨਾਲ ਝਗੜਾ ਕੀਤਾ ਅਤੇ ਉਸ 'ਤੇ ਡੰਡਿਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੰਪ 'ਤੇ ਮੌਜੂਦ ਹੋਰ ਕਰਮਚਾਰੀਆਂ ਨੇ ਦਖ਼ਲ ਦੇ ਕੇ ਮਾਮਲੇ ਨੂੰ ਸ਼ਾਂਤ ਕੀਤਾ। ਘਟਨਾ ਤੋਂ ਬਾਅਦ ਦੋਸ਼ੀ ਪੈਸੇ ਦਿੱਤੇ ਬਿਨਾਂ ਮੌਕੇ ਤੋਂ ਫਰਾਰ ਹੋ ਗਏ। ਪੀੜਤ ਪੰਪ ਵਰਕਰ ਨੇ ਦੱਸਿਆ ਕਿ ਪੰਪ ਮਾਲਕ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕਰਦੇ ਹੋਏ ਪੁਲਸ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News