ਇਕ ਦਿਨ ''ਚ 16 ਵਾਰ ਹੋਈ ਚੇਨ ਪੁਲਿੰਗ, ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

Friday, Jun 26, 2026 - 12:13 PM (IST)

ਇਕ ਦਿਨ ''ਚ 16 ਵਾਰ ਹੋਈ ਚੇਨ ਪੁਲਿੰਗ, ਰੇਲਵੇ ਨੇ ਯਾਤਰੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਜਲੰਧਰ (ਪੁਨੀਤ)- ਟਰੇਨਾਂ ’ਚ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਲਾਰਮ ਚੇਨ ਖਿੱਚਣ ਦੀਆਂ ਵਧਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੰਡਲ ਨੇ ਯਾਤਰੀਆਂ ਤੋਂ ਸਿਰਫ਼ ਐਮਰਜੈਂਸੀ ਸਥਿਤੀ ’ਚ ਹੀ ਇਸ ਸਹੂਲਤ ਦਾ ਉਪਯੋਗ ਕਰਨ ਦੀ ਅਪੀਲ ਕੀਤੀ ਹੈ।  ਮੰਡਲ ਮੁਤਾਬਕ 24 ਜੂਨ ਨੂੰ ਰਾਤ 12 ਵਜੇ ਤੱਕ ਚੇਨ ਪੁਲਿੰਗ ਨਾਲ ਸਬੰਧਤ 16 ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ’ਚੋਂ 7 ਮਾਮਲਿਆਂ ’ਚ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤੇ ਗਏ ਹਨ।

ਰੇਲ ਅਧਿਕਾਰੀਆਂ ਨੇ ਦੱਸਿਆ ਕਿ ਟਰੇਨ ਦੇ ਹਰੇਕ ਕੋਚ ’ਚ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਐਮਰਜੈਂਸੀ ਸਥਿਤੀ ’ਚ ਟਰੇਨ ਰੋਕਣ ਲਈ ਅਲਾਰਮ ਚੇਨ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਪਰ ਕਈ ਵਾਰ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਕਾਰਨ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੁੰਦਾ ਹੈ ਅਤੇ ਹਜ਼ਾਰਾਂ ਯਾਤਰੀਆਂ ਨੂੰ ਬੇਲੋੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਲੰਧਰ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਦੇ ਅਧੀਨ ਆਉਂਦੇ ਖੇਤਰ ਸਮੇਤ ਵੱਖ-ਵੱਖ ਸਥਾਨਾਂ ’ਤੇ ਵੀ ਸਮੇਂ-ਸਮੇਂ ’ਤੇ ਚੇਨ ਪੁਲਿੰਗ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਹਨ, ਜਿਸ ਨਾਲ ਰੇਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ।

PunjabKesari

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
ਰੇਲਵੇ ਨੇ ਦੱਸਿਆ ਕਿ ਬੇਲੋੜੀ ਚੇਨ ਪੁਲਿੰਗ ਨੂੰ ਰੋਕਣ ਲਈ ਅਲਾਰਮ ਚੇਨ ਹੈਂਡਲ ’ਤੇ ਪਾਰਦਰਸ਼ੀ ਸੁਰੱਖਿਆ ਕਵਰ ਲਗਾਏ ਗਏ ਹਨ ਅਤੇ ਯਾਤਰੀਆਂ ਨੂੰ ਜਾਗਰੂਕ ਕਰਨ ਲਈ ਚਿਤਾਵਨੀ ਸਬੰਧਤ ਸਟਿੱਕਰ ਵੀ ਲਾਏ ਗਏ ਹਨ। ਭਾਰਤੀ ਰੇਲ ਐਕਟ ਦੀ ਧਾਰਾ 141 ਹੇਠ ਬਿਨਾਂ ਉਚਿਤ ਕਾਰਨ ਅਲਾਰਮ ਚੇਨ ਖਿੱਚਣਾ ਦੰਡਯੋਗ ਅਪਰਾਧ ਹੈ। ਇਸ ਦੇ ਲਈ 1,000 ਰੁਪਏ ਤੱਕ ਜੁਰਮਾਨਾ, ਇਕ ਸਾਲ ਤੱਕ ਕੈਦ ਜਾਂ ਦੋਵਾਂ ਸਜ਼ਾਵਾਂ ਦਾ ਪ੍ਰਾਵਧਾਨ ਹੈ।

ਇਹ ਵੀ ਪੜ੍ਹੋ: ਭਾਜਪਾ ਆਗੂ ਮਨੋਰੰਜਨ ਕਾਲੀਆ ਦੀ ਸਿਹਤ ’ਚ ਸੁਧਾਰ, ਹਸਪਤਾਲ ਤੋਂ ਮਿਲੀ ਛੁੱਟੀ
ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਅਲਾਰਮ ਚੇਨ ਦੀ ਵਰਤੋਂ ਸਿਰਫ਼ ਅਸਲ ਐਮਰਜੈਂਸੀ ਪ੍ਰਸਥਿਤੀਆਂ ’ਚ ਹੀ ਕਰਨ। ਮੰਡਲ ਨੇ ਕਿਹਾ ਕਿ ਬੇਲੋੜੀ ਚੇਨ ਪੁਲਿੰਗ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ ਸਗੋਂ ਇਸ ਨਾਲ ਰੇਲ ਸੇਵਾਵਾਂ ਦੇ ਸੁਚਾਰੂ ਸੰਚਾਲਨ ’ਚ ਵੀ ਰੁਕਾਵਟ ਪੈਦਾ ਹੁੰਦੀ ਹੈ। ਰੇਲਵੇ ਯਾਤਰੀਆਂ ਦੀ ਸੁਰੱਖਿਆ, ਸੰਭਾਲ ਅਤੇ ਨਿਰਵਿਘਨ ਰੇਲ ਪਰਿਚਾਲਨ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

ਇਹ ਵੀ ਪੜ੍ਹੋ: BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News