ਰੇਲਵੇ ਅਧਿਕਾਰੀਆਂ ਨੂੰ ਸਤਾਉਣ ਲੱਗੀ ਕੋਹਰੇ ਦੀ ਚਿੰਤਾ

12/13/2018 12:37:10 AM

ਜਲੰਧਰ,(ਗੁਲਸ਼ਨ)— ਉੱਤਰ-ਭਾਰਤ 'ਚ ਕੋਹਰੇ ਦਾ ਮੌਸਮ ਅਜੇ ਪੂਰੀ ਤਰ੍ਹਾਂ ਸ਼ੁਰੂ ਵੀ ਨਹੀਂ ਹੋਇਆ ਪਰ ਅਧਿਕਾਰੀਆਂ ਨੂੰ ਕੋਹਰੇ ਦੀ ਚਿੰਤਾ ਹੁਣੇ ਤੋਂ ਸਤਾਉਣ ਲੱਗੀ ਹੈ। ਭਾਵੇਂ ਰੇਲਵੇ ਵਿਭਾਗ ਵਲੋਂ ਫੌਗ ਸੇਫਟੀ ਡਿਵਾਈਸ ਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਰੇਲਵੇ ਬੋਰਡ ਨੇ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਕਰੀਬ ਦੋ ਮਹੀਨੇ ਲਈ ਮੇਲ/ਐਕਸਪ੍ਰੈੱਸ ਅਤੇ ਪੈਸੰਜਰ ਟਰੇਨਾਂ ਨੂੰ ਰੱਦ ਕਰਨ ਦੀ ਲੰਬੀ ਚੌੜੀ ਲਿਸਟ ਜਾਰੀ ਕਰ ਦਿੱਤੀ ਹੈ। ਜੇਕਰ ਫਿਰੋਜ਼ਪੁਰ ਰੇਲ ਮੰਡਲ ਦੀ ਗੱਲ ਕਰੀਏ ਤਾਂ ਮੰਡਲ ਦੀਆਂ 26 ਮੇਲ/ਐਕਸਪ੍ਰੈੱਸ ਅਤੇ 19 ਪੈਸੰਜਰ ਟਰੇਨਾਂ ਫਰਵਰੀ ਤੱਕ ਰੱਦ ਰਹਿਣਗੀਆਂ। ਟਰੇਨਾਂ ਦੇ ਰੱਦ ਰਹਿਣ ਤੋਂ ਸਪੱਸ਼ਟ ਹੈ ਕਿ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।


Related News