ਭੇਤ ਭਰੇ ਹਲਾਤ ’ਚ ਰੇਲਵੇ ਦਾ ਕਰਮਚਾਰੀ ਹੋਇਆ ਲਾਪਤਾ

Tuesday, Jul 06, 2021 - 03:03 PM (IST)

ਭੇਤ ਭਰੇ ਹਲਾਤ ’ਚ ਰੇਲਵੇ ਦਾ ਕਰਮਚਾਰੀ ਹੋਇਆ ਲਾਪਤਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਰੇਲਵੇ ਸਟੇਸ਼ਨ ਖੁੱਡਾ ’ਚ ਤਾਇਨਾਤ ਰੇਲਵੇ ਦਾ ਕਰਮਚਾਰੀ 28 ਜੂਨ ਤੋਂ ਲਾਪਤਾ ਹੈ। ਖੁੱਡਾ ਤੋਂ ਆਪਣੇ ਜੱਦੀ ਪਿੰਡ ਭੋਲਾਪਰੋਆ (ਹਰਦੋਈ) ਉੱਤਰ ਪ੍ਰਦੇਸ਼ ਗਏ ਸਸਵਿੰਦਰ ਕੁਮਾਰ ਪੁੱਤਰ ਰਾਮ ਸਿੰਘ ਨਾ ਤਾਂ ਆਪਣੇ ਪਿੰਡ ਪਹੁੰਚਿਆ ਅਤੇ ਨਾ ਉਸਦਾ ਹੁਣ ਤੱਕ ਕੋਈ ਸੁਰਾਗ ਮਿਲ ਸਕਿਆ ਹੈ। ਲਾਪਤਾ ਹੋਏ ਵਿਆਕਤੀ ਦੀ ਪਤਨੀ ਪੁਸ਼ਪਾ ਦੇਵੀ ਨੇ ਆਪਣੇ ਪਤੀ ਦੀ ਭਾਲ ਲਈ ਟਾਂਡਾ ਪੁਲਸ ਨੂੰ ਸੂਚਨਾ ਦੇ ਕੇ ਮਦਦ ਦੀ ਗੁਹਾਰ ਲਗਾਈ ਹੈ |

ਇਹ ਵੀ ਪੜ੍ਹੋ :  ਸਿਆਸੀ ਬਿਆਨਬਾਜ਼ੀ ਤੋਂ ਉਲਟ ਬੋਲਦੇ ਹਨ ਤੱਥ, ਪੰਜਾਬ ’ਚ ਬਿਜਲੀ ਸਪਲਾਈ ਪ੍ਰਾਈਵੇਟ ਥਰਮਲਾਂ ’ਤੇ ਨਿਰਭਰ!

ਉਸਨੇ ਦੱਸਿਆ ਕਿ ਉਸਦਾ ਪਤੀ 27 ਜੂਨ ਨੂੰ ਖੁੱਡਾ ਤੋਂ ਗਿਆ ਸੀ ਅਤੇ 28 ਜੂਨ ਨੂੰ ਉਸਦੇ ਮੋਬਾਈਲ ’ਤੇ ਜਦੋ ਕਾਲ ਕੀਤੀ ਤਾਂ ਉਸਦੇ ਬਜਾਏ ਕਿਸੇ ਹੋਰ ਨਾਲ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਉਸਦਾ ਮੋਬਾਈਲ ਬੰਦ ਆ ਰਿਹਾ ਹੈ | ਪੁਸ਼ਪਾ ਦੇਵੀ ਨੇ ਪੁਲਸ ਨੂੰ ਅਪੀਲ ਕੀਤੀ ਹੈ ਉਸਦੇ ਪਤੀ ਦੀ ਭਾਲ ਲਈ ਮਦਦ ਕੀਤੀ ਜਾਵੇ | 

ਇਹ ਵੀ ਪੜ੍ਹੋ :ਪਿੰਡ ਕੋਕਰੀ ਕਲਾਂ ਦਾ ਕਿਸਾਨ ਮੋਹਨ ਸਿੰਘ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਿਆ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

 


author

Anuradha

Content Editor

Related News