ਰੇਲਵੇ ਕਾਲੋਨੀ ''ਚ ਲੱਗੀ ਅੱਗ, ਫਾਇਰ ਬ੍ਰਿਗੇਡ ਨੇ ਵੱਡਾ ਨੁਕਸਾਨ ਹੋਣ ਤੋਂ ਬਚਾਇਆ

04/17/2022 2:49:59 PM

ਜਲੰਧਰ (ਗੁਲਸ਼ਨ) : ਸ਼ਨੀਵਾਰ ਰਾਤ ਲਗਭਗ 8 ਵਜੇ ਰੇਲਵੇ ਕਾਲੋਨੀ ਤੋਂ ਗੁਰੂ ਨਾਨਕਪੁਰਾ ਵੱਲ ਜਾਂਦੀ ਸੜਕ ’ਤੇ ਡਬਲ ਸਟੋਰੀ ਦੇ ਸਾਹਮਣੇ ਸਫੈਦੇ ਦੇ ਦਰੱਖਤਾਂ ਵਿਚਕਾਰ ਅੱਗ ਲੱਗ ਗਈ। ਕੁਝ ਹੀ ਮਿੰਟਾਂ 'ਚ ਅੱਗ ਕਾਫੀ ਦੂਰ ਤੱਕ ਫੈਲ ਗਈ। ਉਥੋਂ ਲੰਘ ਰਹੇ ਲੋਕਾਂ ਤੇ ਆਰ. ਪੀ. ਐੱਫ. ਦੇ ਅਸਿਸਟੈਂਟ ਕਮਾਂਡੈਂਟ ਬੀ. ਐੱਨ. ਮਿਸ਼ਰਾ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕੁਝ ਹੀ ਦੇਰ 'ਚ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਮੌਕੇ ’ਤੇ ਪੁੱਜ ਗਈਆਂ। ਹਨੇਰਾ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਕਾਫੀ ਦਿੱਕਤ ਪੇਸ਼ ਆਈ। ਸੁੱਕੇ ਦਰੱਖਤਾਂ ਦੇ ਪੱਤਿਆਂ ਕਾਰਨ ਅੱਗ ਕਾਫੀ ਤੇਜ਼ੀ ਨਾਲ ਫੈਲ ਰਹੀ ਸੀ ਪਰ ਉਨ੍ਹਾਂ ਸਖ਼ਤ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ।

ਇਹ ਵੀ ਪੜ੍ਹੋ : ਹਾਈਵੇ ’ਤੇ ਟਰੱਕ ਅਤੇ ਤੇਲ ਟੈਂਕਰ ਵਿਚਾਲੇ ਟੱਕਰ, ਲੋਕ ‘ਲੁੱਟ’ ਕੇ ਲੈ ਗਏ ਡੀਜ਼ਲ

ਸਮਾਜ ਸੇਵਕ ਰਮੇਸ਼ ਮਹਿੰਦਰੂ ਨੇ ਦੱਸਿਆ ਕਿ ਰੇਲਵੇ ਦੀ ਖਾਲੀ ਪਈ ਇਸ ਜ਼ਮੀਨ ’ਤੇ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਹੈ। ਲੋਕ ਅਕਸਰ ਇਥੇ ਕੂੜਾ ਸੁੱਟ ਦਿੰਦੇ ਸਨ। ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਇਥੇ ਕੂੜੇ ਨੂੰ ਅੱਗ ਲਾ ਦਿੱਤੀ ਜਾਂਦੀ ਸੀ। ਵਾਰ-ਵਾਰ ਕਹਿਣ ’ਤੇ ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਇਥੇ ਬਾਊਂਡਰੀ ਵਾਲ ਬਣਵਾਈ ਗਈ ਪਰ ਅਜੇ ਵੀ ਅੰਦਰ ਕਾਫੀ ਮਾਤਰਾ ਵਿਚ ਕੂੜਾ ਪਿਆ ਹੋਇਆ ਹੈ। ਤਾਪਮਾਨ ਵਧਣ ਕਾਰਨ ਵੀ ਸੁੱਕੇ ਪੱਤਿਆਂ ਨੂੰ ਅੱਗ ਲੱਗੀ ਹੋ ਸਕਦੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਸੀ ਹੋ ਸਕਿਆ।

ਇਹ ਵੀ ਪੜ੍ਹੋ : ਲਾਂਬੜਾ ਇਲਾਕੇ ’ਚ 3 ਨਕਾਬਪੋਸ਼ਾਂ ਨੇ ਨੌਜਵਾਨ ਨੂੰ ਟੱਕਰ ਮਾਰ ਕੇ ਲੁੱਟਣ ਦੀ ਕੀਤੀ ਕੋਸ਼ਿਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News