ਰੇਲਵੇ ਦੇ ਚੈਕਿੰਗ ਸਟਾਫ਼ ਨੇ ਜੂਨ ਮਹੀਨੇ 36,113 ਯਾਤਰੀਆਂ ਤੋਂ ਵਸੂਲਿਆ 3.60 ਕਰੋੜ ਰੁਪਏ ਜੁਰਮਾਨਾ
Friday, Jul 05, 2024 - 11:58 AM (IST)

ਜਲੰਧਰ (ਪੁਨੀਤ)-ਰੇਲਵੇ ਦੇ ਚੈਕਿੰਗ ਸਟਾਫ਼ ਵੱਲੋਂ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਖ਼ਿਲਾਫ਼ ਯੋਜਨਾਬੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਰੇਲਵੇ ਨੂੰ ਘਾਟੇ ਤੋਂ ਬਚਾਇਆ ਜਾ ਸਕੇ। ਇਸੇ ਲੜੀ ਤਹਿਤ ਜੂਨ ਮਹੀਨੇ ਦੌਰਾਨ ਚੈਕਿੰਗ ਸਟਾਫ਼ ਵੱਲੋਂ 36,113 ਯਾਤਰੀਆਂ ਤੋਂ 3.60 ਕਰੋੜ ਰੁਪਏ ਜੁਰਮਾਨਾ ਵਸੂਲਿਆ ਗਿਆ, ਜੋਕਿ ਪਿਛਲੇ ਜੂਨ ਮਹੀਨੇ ਦੀ ਤੁਲਨਾ ਵਿਚ 8 ਫ਼ੀਸਦੀ ਵੱਧ ਹੈ।
ਕੇਂਦਰ ਸਰਕਾਰ ਦੀ ਸਫ਼ਾਈ ਮੁਹਿੰਮ ਨੂੰ ਲੈ ਕੇ ਰੇਲਵੇ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਟੇਸ਼ਨ ’ਤੇ ਗੰਦਗੀ ਫ਼ੈਲਾਉਣ ਵਾਲਿਆਂ ਵਿਰੁੱਧ ਐਂਟੀ ਲਿਟਰਿੰਗ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਰੇਲਵੇ ਦੀ ਫ਼ਿਰੋਜ਼ਪੁਰ ਡਿਵੀਜ਼ਨ ਨੇ ਜੂਨ ਮਹੀਨੇ ਦੌਰਾਨ 403 ਯਾਤਰੀਆਂ ਤੋਂ 70 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਹੈ। ਗੰਦਗੀ ਫ਼ੈਲਾਉਣ ਵਾਲਿਆਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਆਉਣ ਵਾਲੇ ਸਮੇਂ ਵਿਚ ਇਸ ਦਾ ਵਿਸ਼ੇਸ਼ ਧਿਆਨ ਰੱਖਣ।
ਇਹ ਵੀ ਪੜ੍ਹੋ- ਚੋਣ ਪ੍ਰਚਾਰ ਦੌਰਾਨ ਬੋਲੇ CM ਮਾਨ, ਜਲੰਧਰੀਆਂ ਨੂੰ ਜਲਦ ਹੀ ਮਿਲਣ ਜਾ ਰਿਹੈ ਇਕ ਇਮਾਨਦਾਰ ਵਿਧਾਇਕ
ਵੱਖ-ਵੱਖ ਕਾਰਨਾਂ ਕਰਕੇ ਰੇਲ ਗੱਡੀਆਂ ਦੇ ਸੰਚਾਲਨ ਵਿਚ ਆ ਰਹੀਆਂ ਮੁਸ਼ਕਿਲਾਂ ਦੇ ਬਾਵਜੂਦ ਰੇਲਵੇ ਸਟਾਫ਼ ਆਪਣੇ ਕੰਮ ਦੀ ਤਰੱਕੀ ਦਾ ਗ੍ਰਾਫ ਵਧਾ ਰਿਹਾ ਹੈ। ਇਸ ਕੜੀ ਤਹਿਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਟਾਫ਼ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਨੇ ਬਿਨਾਂ ਟਿਕਟ ਵਾਲਿਆਂ ਤੋਂ 3.60 ਕਰੋੜ ਰੁਪਏ ਜੁਰਮਾਨਾ ਵਸੂਲਿਆ, ਜਦਕਿ ਐਂਟੀ ਲਿਟਰਿੰਗ (ਕੂੜਾ-ਕਰਕਟ) ਵਿਰੋਧੀ ਐਕਟ ਤਹਿਤ 70 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਸਟਾਫ਼ ਵੱਲੋਂ ਬਿਨਾਂ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਯੂ. ਟੀ. ਐੱਸ. (ਅਨ ਰਿਜ਼ਰਵਡ ਟਿਕਟਿੰਗ ਸਿਸਟਮ) ਐਪ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸਟਾਫ਼ ਯਾਤਰੀਆਂ ਨੂੰ ਦੱਸ ਰਿਹਾ ਹੈ ਕਿ ਇਸ ਮੋਬਾਈਲ ਐਪ ਰਾਹੀਂ ਉਹ ਰੇਲਗੱਡੀ ਦੇ ਜਨਰਲ (ਅਨਰਿਜ਼ਰਵਡ) ਡੱਬਿਆਂ ਵਿਚ ਸਫ਼ਰ ਕਰਨ ਵਾਲਿਆਂ ਲਈ ਘਰ ਬੈਠੇ ਹੀ ਟਿਕਟਾਂ ਬੁੱਕ ਕਰਵਾ ਸਕਦੇ ਹਨ। ਨਵੀਂ ਸਹੂਲਤ ਤਹਿਤ ਆਮ ਯਾਤਰੀਆਂ ਨੂੰ ਟਿਕਟ ਖਰੀਦਣ ਲਈ ਕਾਊਂਟਰ ’ਤੇ ਜਾਣ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ, ਇਸ ਦਿਨ ਰਹੇਗੀ ਤਨਖਾਹੀ ਛੁੱਟੀ, ਬੰਦ ਰਹਿਣਗੇ ਸਰਕਾਰੀ ਅਦਾਰੇ
ਕਿਊ. ਆਰ. ਕੋਡ ਨਾਲ ਵਸੂਲੀ ’ਚ 677 ਫ਼ੀਸਦੀ ਵਾਧਾ, ਵਸੂਲੇ 8.87 ਲੱਖ
ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਕੋਲ ਨਕਦੀ ਨਾ ਹੋਣ ਦੀ ਸੂਰਤ ਵਿਚ ਕਾਫੀ ਦਿੱਕਤਾਂ ਪੇਸ਼ ਆਉਂਦੀਆਂ ਸਨ, ਜਿਸ ਕਾਰਨ ਰੇਲਵੇ ਵੱਲੋਂ ਕਿਊ. ਆਰ. ਕੋਡ ਜ਼ਰੀਏ ਵਸੂਲੀ ਕਰਨ ਦੀ ਵਿਵਸਥਾ ਬਣਾਈ ਗਈ ਹੈ। ਇਸੇ ਸਿਲਸਿਲੇ ਵਿਚ ਜੂਨ ਮਹੀਨੇ ਵਸੂਲ ਕੀਤੀ ਗਈ ਜੁਰਮਾਨਾ ਰਾਸ਼ੀ ਦੌਰਾਨ 8.87 ਲੱਖ ਰੁਪਏ ਕਿਊ. ਆਰ. ਜ਼ਰੀਏ ਵਸੂਲ ਕੀਤੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਜੂਨ ਮਹੀਨੇ ਕਿਊ. ਆਰ. ਜ਼ਰੀਏ 1.31 ਲੱਖ ਰੁਪਏ ਵਸੂਲੇ ਗਏ ਸਨ, ਜਦਕਿ ਇਸ ਵਾਰ 677 ਫ਼ੀਸਦੀ ਦੇ ਵਾਧੇ ਨਾਲ 8.87 ਲੱਖ ਰੁਪਏ ਵਸੂਲਣਾ ਵਧੀਆ ਕਦਮ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਨਾਂ ਟਿਕਟ ਯਾਤਰਾ ਕਰਨ ਵਾਲਿਆ ਜਾਂ ਨਿਯਮਾਂ ਦੇ ਉਲਟ ਜਾ ਕੇ ਯਾਤਰਾ ਕਰਨ ਵਾਲਿਆਂ ਲਈ ਕਿਊ. ਆਰ. ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।