ਪੰਜਾਬ ਵਿਜੀਲੈਂਸ ਬਿਊਰੋ ਦੀ ਵੱਡੀ ਕਾਰਵਾਈ, ਇਕ ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ''ਚ SDO ਅਤੇ ਹੈਲਪਰ ਕੀਤੇ ਕਾਬੂ
Friday, Dec 22, 2023 - 01:33 AM (IST)
ਕਪੂਰਥਲਾ/ਜਲੰਧਰ (ਮਹਾਜਨ,ਧਵਨ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਦੇ ਐੱਸ.ਡੀ.ਓ. ਅਗਮਜੋਤ ਸਿੰਘ ਅਤੇ ਉਸ ਦੇ ਦਫ਼ਤਰ ’ਚ ਤਾਇਨਾਤ ਫਿਟਰ ਹੈਲਪਰ ਮਨਜੀਤ ਸਿੰਘ ਨੂੰ 1,00,000 ਰੁਪਏ ਰਿਸ਼ਵਤ ਦੀ ਮੰਗ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਸਿਵਲ ਠੇਕੇਦਾਰ ਜਤਿੰਦਰ ਸਿੰਘ, ਵਾਸੀ ਸੂਲਰ ਰੋਡ, ਪਟਿਆਲਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦੀ ਉਸਾਰੀ ਫਰਮ ਮੈਸਰਜ਼ ਗੁਰਾਇਆ ਕੰਟਰੈਕਟਰਜ਼, ਪਟਿਆਲਾ ਨੂੰ ਪੀ.ਟੀ.ਯੂ. ਕਪੂਰਥਲਾ ਵਿਖੇ 2 ਕੰਮ ਅਲਾਟ ਹੋਏ ਸਨ ਅਤੇ ਉਕਤ ਮੁਲਜ਼ਮ ਅਧਿਕਾਰੀ ਨੇ ਉਸਦੀ ਫਰਮ ਨੂੰ ਇਕ ਕੰਮ ਵਿਚ ਦੇਰੀ ਕਰਨ ਲਈ 2,49,824 ਰੁਪਏ ਦਾ ਜੁਰਮਾਨਾ ਕੀਤਾ ਸੀ।
ਇਸੇ ਦੌਰਾਨ ਸ਼ਿਕਾਇਤਕਰਤਾ ਨੇ ਜਾਅਲੀ ਰਸੀਦ ਤਿਆਰ ਕਰ ਕੇ ਕੱਟੇ ਹੋਏ ਜੁਰਮਾਨੇ ਦੀ ਰਾਸ਼ੀ ਵਿਚੋਂ 1,59,951 ਰੁਪਏ ਕਢਵਾ ਲਏ ਅਤੇ ਮੁਲਜ਼ਮ ਐੱਸ.ਡੀ.ਓ. ਅਤੇ ਉਸਦੇ ਫਿਟਰ ਹੈਲਪਰ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਰਿਸ਼ਵਤ ਵਜੋਂ 7 ਲੱਖ ਰੁਪਏ ਨਾ ਦਿੱਤੇ ਤਾਂ ਇਸ ਕਾਰਵਾਈ ਲਈ ਉਸ ਖਿਲਾਫ਼ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਕੇਸ ਵਿਚ ਸੌਦਾ ਇਕ ਲੱਖ ਰੁਪਏ ਵਿਚ ਤੈਅ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਕਤ ਮੁਲਜ਼ਮਾਂ ਨੇ ਉਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਦੀ ਧਮਕੀ ਦਿੱਤੀ ਤਾਂ ਉਸ ਨੇ ਜੁਰਮਾਨੇ ਦੀ ਉਕਤ ਰਕਮ 1,59,951 ਰੁਪਏ ਵਿਭਾਗ ਕੋਲ ਜਮ੍ਹਾ ਕਰਵਾ ਦਿੱਤੀ। ਸ਼ਿਕਾਇਤਕਰਤਾ ਠੇਕੇਦਾਰ ਨੇ ਉਕਤ ਮੁਲਜ਼ਮਾਂ ਨਾਲ ਇਸ ਦੌਰਾਨ ਰਿਸ਼ਵਤ ਦੀ ਰਕਮ ਮੰਗਣ ਸਬੰਧੀ ਹੋਈ ਗੱਲਬਾਤ ਰਿਕਾਰਡ ਕਰ ਲਈ।
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਇਸ ਆਨਲਾਈਨ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਉਕਤ ਐੱਸ.ਡੀ.ਓ. ਅਤੇ ਫਿਟਰ ਹੈਲਪਰ ਨੂੰ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਮੰਗ ਕਰਨ ’ਤੇ ਦੋਸ਼ੀ ਪਾਏ ਜਾਣ ਉਪਰੰਤ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8