ਸੀਮੈਂਟ ਫੈਕਟਰੀ ਖੋਲ੍ਹਣ ਦੇ ਵਿਰੋਧ ਲੋਕਾਂ ਨੇ ਕੀਤਾ ਇਕੱਠ, 8 ਫਰਵਰੀ ਨੂੰ SDM ਦਫ਼ਤਰ ਅੱਗੇ ਕਰਨਗੇ ਪ੍ਰਦਰਸ਼ਨ

Sunday, Feb 04, 2024 - 08:32 PM (IST)

ਸੀਮੈਂਟ ਫੈਕਟਰੀ ਖੋਲ੍ਹਣ ਦੇ ਵਿਰੋਧ ਲੋਕਾਂ ਨੇ ਕੀਤਾ ਇਕੱਠ, 8 ਫਰਵਰੀ ਨੂੰ SDM ਦਫ਼ਤਰ ਅੱਗੇ ਕਰਨਗੇ ਪ੍ਰਦਰਸ਼ਨ

ਸੈਲਾ ਖੁਰਦ (ਅਰੋੜਾ)- ਨੇੜਲੇ ਪਿੰਡਾਂ ਨਾਰਿਆਲਾ ਵਡੋਵਾਣ ਵਿਖੇ ਲੱਗ ਰਹੀ ਨਵੀਂ ਸੀਮੈਂਟ ਫੈਕਟਰੀ ਦੇ ਵਿਰੋਧ 'ਚ ਇਲਾਕੇ ਦੇ ਲੋਕ ਵੱਡੀ ਗਿਣਤੀ 'ਚ ਪਿੰਡ ਨਰਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ। ਇਸ ਦੌਰਾਨ ਇਸ ਸੰਘਰਸ਼ ਨੂੰ ਤੇਜ਼ ਕਰਨ ਦਾ ਨਾਅਰਾ ਦਿੱਤਾ ਗਿਆ।

ਇਸ ਭਰਵੇਂ ਇਕੱਠ ’ਚ ਜਸਵਿੰਦਰ ਸਿੰਘ ਸਹੋਤਾ, ਪਲਵਿੰਦਰ ਸਿੰਘ ਸਹੋਤਾ, ਤਰਸੇਮ ਸਿੰਘ ਜੱਸੋਵਾਲ, ਹਰਜੀਤ ਸਿੰਘ ਭਾਤਪੁਰੀ, ਗੁਰਮੁਖ ਸਿੰਘ ਜੀਵਨਪੁਰ ਜੱਟਾਂ, ਗੁਰਲਾਲ ਸੈਲਾ, ਜਸਵੀਰ ਕੌਰ ਸਰਪੰਚ ਨਰਿਆਲਾ, ਕਾਮਰੇਡ ਮਹਿੰਦਰ ਕੁਮਾਰ ਵਡੋਵਾਣ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਇੰਦਰਪਾਲ ਸਿੰਘ ਮਹਿੰਗਰੋਵਾਲ, ਦਯਾ ਸਿੰਘ ਮੇਘੋਵਾਲ, ਦਵਿੰਦਰ ਸਿੰਘ ਫੌਜੀ ਨਰਿਆਲਾ, ਪਰਮਿੰਦਰ ਸਿੰਘ ਕਿੱਤਣਾ, ਇਕਬਾਲ ਸਿੰਘ ਜੱਸੋਵਾਲ ਤੋਂ ਇਲਾਵਾ ਹੋਰ ਵੱਡੀ ਗਿਣਤੀ ’ਚ ਬੁਲਾਰਿਆਂ ਨੇ ਆਖਿਆ ਕੇ 19 ਜਨਵਰੀ ਨੂੰ ਜੋ ਸੀਮੈਂਟ ਫੈਕਟਰੀ ਵੱਲੋਂ ਜਨ ਸੁਣਵਾਈ ਕਰਵਾਈ ਗਈ, ਉਹ ਬਿਲਕੁਲ ਫਰਜ਼ੀ ਸੀ।

ਇਹ ਵੀ ਪੜ੍ਹੋ- ਮਰੇ ਹੋਏ ਮਾਂ-ਪਿਓ ਤੋਂ ਜਾਨ ਦਾ ਖ਼ਤਰਾ ਦੱਸ ਕੇ ਕਰਵਾਇਆ ਵਿਆਹ, ਅਦਾਲਤ ਤੋਂ ਮੰਗੀ ਸੁਰੱਖਿਆ

ਇਸ ਬਾਰੇ ਪਿੰਡਾਂ ਦੇ ਲੋਕਾਂ ਨੂੰ ਕੋਈ ਵੀ ਅਗਾਊਂ ਸੂਚਨਾ ਨਹੀਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਜਨ ਸੁਣਵਾਈ ਦਾ ਵਿਰੋਧ ਕਰਦੇ ਹਾਂ ਤੇ ਇਸ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਅਸੀਂ ਇਹ ਸੀਮੈਂਟ ਫੈਕਟਰੀ ਆਪਣੇ ਪਿੰਡਾਂ ਵਿਚ ਬਿਲਕੁਲ ਵੀ ਲੱਗਣ ਨਹੀਂ ਦਿਆਂਗੇ। ਇਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਵੱਧ ਤੋਂ ਵੱਧ ਗਿਣਤੀ ’ਚ 8 ਫਰਵਰੀ ਨੂੰ ਸਵੇਰੇ ਐੱਸ.ਡੀ.ਐੱਮ. ਦਫਤਰ ਗੜ੍ਹਸ਼ੰਕਰ ਵਿਖੇ ਪਹੁੰਚਿਆ ਜਾਵੇਗਾ ਤੇ ਆਪਣਾ ਵਿਰੋਧ ਜਤਾਇਆ ਜਾਵੇਗਾ।

ਇਹ ਵੀ ਪੜ੍ਹੋ- ਵਿਦੇਸ਼ਾਂ ਤੋਂ ਕੁੜੀਆਂ ਲਿਆ ਕੇ ਗੰਦਾ ਧੰਦਾ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਸ ਨੇ 26 ਮੁਲਜ਼ਮ ਕੀਤੇ ਕਾਬੂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਨਾਮ ਸਿੰਘ ਵਡੋਵਾਣ, ਰਾਜਵੀਰ ਸਿੰਘ, ਕੁਲਦੀਪ ਸਿੰਘ, ਰਸ਼ਪਾਲ ਸਿੰਘ ਕੁੱਕੜਾਂ, ਗੁਰਨਾਥ ਸਿੰਘ, ਦਿਲਬਾਗ ਸਿੰਘ, ਪਰਮਜੀਤ ਸਿੰਘ ਮੇਘੋਵਾਲ, ਰਾਜਿੰਦਰ ਸਿੰਘ ਬੱਠਲਾਂ, ਜੁਝਾਰ ਸਿੰਘ ਗੁਜਰਪੁਰ, ਪ੍ਰੀਤਮ ਸਿੰਘ, ਸੁਰਜੀਤ ਸਿੰਘ ਵਡੋਵਾਂਣ, ਅਮਨਪ੍ਰੀਤ ਸਿੰਘ, ਕ੍ਰਿਸ਼ਨ ਗੋਪਾਲ ਸਾਬਕਾ ਸਰਪੰਚ, ਜੁਗਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਨੰਬਰਦਾਰ ਸੈਲਾ ਖੁਰਦ, ਅਮਰਜੀਤ ਸਿੰਘ ਪੰਚ, ਬਖਸ਼ੀਸ਼ ਕੌਰ ਪੰਚ, ਪਰਮਿੰਦਰ ਸਿੰਘ ਸਾਬਕਾ ਸਰਪੰਚ ਪੈਂਸਰਾ, ਜਰਨੈਲ ਸਿੰਘ ਨੂਰਪੁਰ, ਸਰਬਜੀਤ ਕੌਰ ਪੰਚ, ਪ੍ਰਿੰਸੀਪਲ ਸਰਬਜੀਤ ਸਿੰਘ ਡਾਨਸੀਵਾਲ ਤੋਂ ਇਲਾਵਾ ਹੋਰ ਕਾਫੀ ਗਿਣਤੀ ’ਚ ਇਲਾਕੇ ਦੇ ਵਿਅਕਤੀ ਹਾਜ਼ਰ ਹੋਏ। ਸਭ ਨੇ ਇਸ ਪ੍ਰਦੂਸ਼ਣ ਵਾਲੀ ਸੀਮੈਂਟ ਫੈਕਟਰੀ ਲਗਾਉਣ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਆਖਿਆ ਕਿ ਕਿਸੇ ਵੀ ਕੀਮਤ ’ਤੇ ਇਹ ਸੀਮੈਂਟ ਫੈਕਟਰੀ ਆਪਣੇ ਇਲਾਕੇ ਵਿਚ ਨਹੀਂ ਲੱਗਣ ਦੇਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News