ਪ੍ਰਦੂਸ਼ਣ ਕਾਰਨ ਬੰਦ ਹੋਇਆ ਰਾਜਪੁਰਾ ਦਾ ਥਰਮਲ ਪਲਾਂਟ

01/03/2020 5:24:25 PM

ਜਲੰਧਰ - ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਕਾਰਨ ਰਾਜਪੁਰਾ ਦਾ ਥਰਮਲ ਪਲਾਂਟ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਾਵਰਕਾਮ ਨੇ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੇ ਬੰਦ ਪਏ 2 ਪਲਾਂਟ ਚਲਾ ਲਏ ਹਨ। ਜਾਣਕਾਰੀ ਅਨੁਸਾਰ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪੰਜਾਬ ਸਮੇਤ ਹਰੇਕ ਰਾਜਾਂ ਦੇ ਥਰਮਲ ਪਲਾਂਟਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ 31 ਦਸੰਬਰ, 2019 ਤੱਕ ਉਪਕਰਨ ਲਗਾਉਣ ਦੀ ਹਦਾਇਤ ਦਿੱਤੀ ਸੀ। ਸਮੇਂ 'ਤੇ ਉਪਕਰਨ ਨਾ ਲੱਗਣ ਕਰਕੇ ਰਾਜਪੁਰਾ ਦਾ ਥਰਮਲ ਪਲਾਂਟ 31 ਦਸੰਬਰ ਨੂੰ ਬੰਦ ਕਰ ਦਿੱਤਾ ਗਿਆ। 

ਦੱਸ ਦੇਈਏ ਕਿ ਘੱਟ ਸਮੇਂ 'ਚ ਉਪਕਰਨ ਨਾ ਲੱਗਣ ਕਰਕੇ ਪਲਾਂਟ ਪ੍ਰਬੰਧਕਾਂ ਵਲੋਂ ਇਸ ਨੂੰ ਚਲਾਉਣ ਸਬੰਧੀ ਮਨਜੂਰੀ ਲੈਣ ਲਈ ਪਹੁੰਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਾਵਰਕਾਮ ਨੇ ਰਾਜਪੁਰਾ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਬਿਜਲੀ ਸਪਲਾਈ ਲਈ ਆਪਣੇ ਬੰਦ ਪਏ ਥਰਮਲ ਪਲਾਂਟ ਲਹਿਰਾ ਮੁਹੱਬਤ ਅਤੇ ਰੋਪੜ ਦੇ 2-2 ਯੂਨਿਟ ਚਲਾ ਦਿੱਤੇ ਹਨ। ਇਹ ਯੂਨਿਟ ਰਾਜਪੁਰਾ ਪਲਾਂਟ ਦੇ ਸ਼ੁਰੂ ਹੋਣ ਤੱਕ ਚੱਲਦੇ ਰਹਿਣਗੇ। ਜਾਣਕਾਰੀ ਅਨੁਸਾਰ ਥਰਮਲ ਪਲਾਂਟਾਂ 'ਤੇ ਜਿਹੜੇ ਉਪਕਰਨ ਲਗਾਏ ਜਾਣੇ ਹਨ, ਉਨ੍ਹਾਂ ਨੂੰ ਲਗਾਉਣ ਲਈ ਅਜੇ ਕਾਫੀ ਹੋਰ ਲੱਗ ਸਕਦਾ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਥਰਮਲ ਪਲਾਂਟ ’ਚ ਉਪਕਰਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਾਵਰ ਕਾਮ ਨੇ ਆਪਣੇ ਪਲਾਂਟਾਂ 'ਤੇ ਉਪਕਰਨ ਨਾ ਲੱਗਣ ਬਾਰੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਲਾਂਟਾਂ ਦੀ ਮਿਆਦ ਪੂਰੀ ਹੋ ਚੁੱਕੀ ਹੈ ਅਤੇ ਇਹ ਪਲਾਂਟ 5 ਸਾਲ ਬਾਅਦ ਬੰਦ ਹੋ ਜਾਣਗੇ । 


rajwinder kaur

Content Editor

Related News