ਸੁਲਤਾਨਪੁਰ ਲੋਧੀ ਵਿਖੇ ਥਾਣਾ ਕਬੀਰਪੁਰ ਪੁਲਸ ਵੱਲੋਂ 400 ਕਿਲੋ ਲਾਹਣ ਬਰਾਮਦ
Monday, Aug 22, 2022 - 06:33 PM (IST)
ਸੁਲਤਾਨਪੁਰ ਲੋਧੀ (ਸੋਢੀ)-ਨਵਨੀਤ ਸਿੰਘ ਬੈਂਸ ਐੱਸ. ਐੱਸ. ਪੀ. ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਛੇੜੀ ਗਈ ਹੈ। ਇਸੇ ਤਹਿਤ ਹਰਵਿੰਦਰ ਸਿੰਘ ਐੱਸ. ਪੀ. (ਡੀ.) ਕਪੂਰਥਲਾ, ਮਨਪ੍ਰੀਤ ਸੀਂਹਮਾਰ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ’ਤੇ ਐੱਸ. ਆਈ. ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਕਬੀਰਪੁਰ ਨੇ ਏ. ਐੱਸ. ਆਈ. ਜਰਨੈਲ ਸਿੰਘ ਅਤੇ ਐਕਸਾਈਜ਼ ਸਟਾਫ਼ ਦੇ ਬਰਾਏ ਆਬਕਾਰੀ ਸਰਚ ਦਰਿਆ ਬਿਆਸ ਏਰੀਆ ’ਚ ਪੁੱਜੇ।
ਇਹ ਵੀ ਪੜ੍ਹੋ: ਦਸੂਹਾ 'ਚ ਦਿਨ ਚੜ੍ਹਦੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਸਕੇ ਭਰਾਵਾਂ ਸਣੇ 3 ਵਿਦਿਆਰਥੀਆਂ ਦੀ ਮੌਤ
ਇਥੇ ਐਕਸਾਈਜ਼ ਸਰਚ ਦੇ ਸਬੰਧ ਵਿਚ ਮੰਡ ਸਰਦੁੱਲਾਪੁਰ ਦੇ ਦਰਿਆ ਬਿਆਸ ਦੇ ਕੰਢੇ ਪੁਲਸ ਨੂੰ ਸਰਕੰਢਿਆਂ ਵਿਚ ਇਕ ਅਣਪਛਾਤਾ ਵਿਅਕਤੀ ਪਏ ਡਰੰਮ ਵਿਚ ਹੱਥ ਫੇਰਦਾ ਵਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਵੇਖ ਕੇ ਭੱਜ ਗਿਆ ਜੋ ਆਸ ਪਾਸ ਦੀ ਤਲਾਸ਼ੀ ਕਰਨ 'ਤੇ ਵੱਖ-ਵੱਖ ਡਰੰਮਾ ਵਿਚੋਂ ਕੁੱਲ 400 ਕਿਲੋ ਲਾਹਣ ਬਰਾਮਦ ਹੋਈ। ਜਿਸ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 61-1-14 ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਫਰਾਰ ਹੋਏ ਮੁਲਜ਼ਮ ਦਾ ਸੁਰਾਗ ਲਗਾ ਕੇ ਗ੍ਰਿਫਤਾਰ ਕਰਨ ਲਈ ਕੋਸ਼ਿਸ਼ ਜਾਰੀ ਹੈ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, 2 ਸਕੇ ਭਰਾਵਾਂ ਸਣੇ 3 ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ