ਨਾਕਾ ਵੇਖ ਕੇ ਭੱਜੇ ਸਮੱਗਲਰਾਂ ਦੀ ਕਾਰ ਟਰੱਕ ਨਾਲ ਟਕਰਾਈ, ਛੱਡ ਕੇ ਫ਼ਰਾਰ

02/12/2021 4:59:58 PM

ਜਲੰਧਰ (ਮਹੇਸ਼)– ਜੰਡਿਆਲਾ ’ਚ ਨਹਿਰ ਦੀ ਪੁਲੀ ਨਕੋਦਰ ਰੋਡ ’ਤੇ ਪੁਲਸ ਦਾ ਨਾਕਾ ਲੱਗਿਆ ਦੇਖ ਕੇ ਤੇਜ਼ ਰਫਤਾਰ ਸਿਲਵਰ ਰੰਗ ਦੀ ਸਿਟੀ ਹਾਂਡਾ ਕਾਰ ਲੈ ਕੇ ਫ਼ਰਾਰ ਹੋਏ ਨਾਜਾਇਜ਼ ਸ਼ਰਾਬ ਦੇ ਸਮੱਗਲਰਾਂ ਦੀ ਕਾਰ ਅੱਗੇ ਜਾ ਕੇ ਜੰਡਿਆਲਾ ਦੇ ਜਲੰਧਰ ਮੋੜ ’ਤੇ ਇਕ ਖੜ੍ਹੇ ਟਰੱਕ ਨਾਲ ਜਾ ਟਕਰਾਈ ਅਤੇ ਨੁਕਸਾਨੇ ਜਾਣ ਕਾਰਣ ਜਦੋਂ ਦੋਬਾਰਾ ਸਟਾਰਟ ਨਾ ਹੋਈ ਤਾਂ ਕਾਰ ਸਵਾਰ ਨੌਜਵਾਨ ਕਾਰ ਉਥੇ ਹੀ ਛੱਡ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਭਾਜਪਾ ਦੀ ਉਮੀਦਵਾਰ ਦੇ ਪਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

ਕਾਰ ਸਵਾਰ ਸਮੱਗਲਰਾਂ ਦਾ ਪਿੱਛਾ ਕਰਦਿਆਂ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਗੁਰਬਿੰਦਰ ਸਿੰਘ ਇੰਚਾਰਜ ਜੰਡਿਆਲਾ ਪੁਲਸ ਚੌਕੀ ਅਤੇ ਹੈੱਡ ਕਾਂਸਟੇਬਲ ਲਖਵਿੰਦਰ ਸਿੰਘ ਲੱਖਾ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿਚੋਂ 2,07,000 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ, ਜਿਸ ਨੂੰ ਉਨ੍ਹਾਂ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਮੌਕੇ ਤੋਂ ਫਰਾਰ ਹੋਏ ਕਾਰ ਸਵਾਰ ਮੁਲਜ਼ਮ ਨੰਦੂ, ਸ਼ਾਹ ਅਤੇ ਅਮਨ ਦਿਹਾਤੀ ਇਲਾਕੇ ਵਿਚੋਂ ਸਸਤੀ ਸ਼ਰਾਬ ਲਿਆ ਕੇ ਜਲੰਧਰ ਸ਼ਹਿਰੀ ਦੇ ਇਲਾਕੇ ਵਿਚ ਮਹਿੰਗੇ ਭਾਅ ਵੇਚਦੇ ਸਨ।

ਇਹ ਵੀ ਪੜ੍ਹੋ : ਹੁਣ ਟਾਂਡਾ ਵਿਖੇ ਵੀ ਭਾਜਪਾ ਉਮੀਦਵਾਰ ਦਾ ਵਿਰੋਧ, ਨੌਜਵਾਨ ਕਿਸਾਨਾਂ ਨੇ ਪਾੜੇ ਪੋਸਟਰ

ਏ. ਸੀ. ਪੀ. ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪੂਰਾ ਮਾਮਲਾ ਸਾਫ ਹੋਵੇਗਾ।

ਇਹ ਵੀ ਪੜ੍ਹੋ :  ਜਲੰਧਰ ’ਚ ਵੱਡੀ ਵਾਰਦਾਤ: ਰੇਡ ਕਰਨ ਗਈ ਪੁਲਸ ’ਤੇ ਚੱਲੀ ਗੋਲੀ, ਗੈਂਗਸਟਰ ਸਣੇ 3 ਅੜਿੱਕੇ


shivani attri

Content Editor

Related News