ਪੁਲਸ ਨੇ ਸ਼ੱਕੀ ਹਾਲਾਤ ’ਚ ਲਾਪਤਾ ਹੋਏ 3 ਬੱਚੇ ਪਰਿਵਾਰਕ ਮੈਂਬਰਾਂ ਨੂੰ ਸੌਂਪੇ

Tuesday, Dec 25, 2018 - 05:23 AM (IST)

ਪੁਲਸ ਨੇ ਸ਼ੱਕੀ ਹਾਲਾਤ ’ਚ ਲਾਪਤਾ ਹੋਏ 3 ਬੱਚੇ ਪਰਿਵਾਰਕ ਮੈਂਬਰਾਂ ਨੂੰ ਸੌਂਪੇ

ਕਪੂਰਥਲਾ,    (ਭੂਸ਼ਣ)-  ਬੀਤੀ  ਰਾਤ ਸ਼ਹਿਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 3 ਬੱਚੇ ਸ਼ਹਿਰ ਤੋਂ ਲਾਪਤਾ ਹੋ ਗਏ।  ਜਿਸ ਦੌਰਾਨ ਸਿਟੀ ਪੁਲਸ ਵੱਲੋਂ ਕਈ ਘੰਟਿਆਂ ਦੀ ਮਿਹਨਤ  ਦੇ ਨਾਲ ਆਖ਼ਿਰਕਾਰ ਤਡ਼ਕਸਾਰ ਸਾਰੇ ਤਿੰਨਾਂ ਬੱਚਿਅਾਂ  ਨੂੰ ਬਰਾਮਦ ਕਰ ਲਿਆ ਗਿਆ।   ਬਰਾਮਦ ਬੱਚਿਅਾਂ ਨੂੰ ਜਿਥੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।  ਉਥੇ ਹੀ ਬੱਚਿਅਾਂ  ਦੇ ਗਾਇਬ ਹੋਣ  ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।  
ਜਾਣਕਾਰੀ   ਅਨੁਸਾਰ ਐਤਵਾਰ ਦੀ ਰਾਤ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੰਤਪੁਰਾ ਖੇਤਰ ਵਿਚ ਰਹਿਣ ਵਾਲੇ 3 ਬੱਚਿਅਾਂ ਪਵਨ ਕੁਮਾਰ  ਪੁੱਤਰ ਬਬਲੂ ਪਟੇਲ,  ਮੁਕੇਸ਼ ਪੁੱਤਰ ਅਰਵਿੰਦ ਮੈਹਤੋ ਦੋਨੋਂ ਮੂਲ ਵਾਸੀ ਜ਼ਿਲਾ ਸਾਪੋਲ ਬਿਹਾਰ ਅਤੇ ਕਾਰਤਕ ਪੁੱਤਰ ਫਿਰੋਜ਼ ਆਲਮ  ਮੂਲ ਵਾਸੀ ਜ਼ਿਲਾ ਸਹਰਸਾ ਬਿਹਾਰ ਆਪਣੇ ਘਰ ਤੋਂ ਗਾਇਬ ਹਨ, ਜਿਨ੍ਹਾਂ ਦੀ ਕਈ ਘੰਟਿਅਾਂ ਤਕ ਰਿਸ਼ਤੇਦਾਰਾਂ ਵੱਲੋਂ ਭਾਲ ਕਰਨ ’ਤੇ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਸਿਟੀ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ।
  ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ  ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਏ. ਐੱਸ. ਆਈ. ਕੇਵਲ ਸਿੰਘ  ਨੂੰ ਨਾਲ ਲੈ ਕੇ ਸ਼ਹਿਰ  ਦੇ ਵੱਖ-ਵੱਖ ਥਾਵਾਂ ’ਤੇ ਬੱਚਿਅਾਂ ਦੀ ਤਲਾਸ਼ ਲਈ ਕਾਰਵਾਈ ਸ਼ੁਰੂ ਕੀਤੀ।  ਜਿਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਇਕ ਲਾਪਤਾ ਬੱਚਾ ਮੁਕੇਸ਼ ਮਾਰਕਫੈੱਡ ਖੇਤਰ  ਦੇ ਇਕ ਧਾਰਮਿਕ ਥਾਂ  ਦੇ ਬਾਹਰ ਖਡ਼੍ਹਾ ਹੈ ,  ਜਿਸ ’ਤੇ ਜਦੋਂ ਪੁਲਸ ਨੇ ਮੌਕੇ ’ਤੇ ਪਹੁੰਚ ਮੁਕੇਸ਼ ਨੂੰ ਬਰਾਮਦ ਕਰ ਕੇ ਉਸ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਪਵਨ ਕੁਮਾਰ  ਅਤੇ ਕਾਰਤਿਕ  ਦੇ ਨਾਲ ਪਹਿਲਾਂ ਸ਼ਾਲੀਮਾਰ ਗਿਆ ਸੀ ਫਿਰ ਉਥੇ ਤੋਂ ਰੇਲ ਗੱਡੀ ਵਿਚ ਸਵਾਰ ਹੋ ਕੇ ਉਹ ਤਿੰਨੋ ਜਲੰਧਰ ਗਏ ਸਨ। ਜਿਥੋਂ ਉਹ ਦੇਰ ਰਾਤ ਨੂੰ ਪਰਤ ਆਏ ਸਨ।  ਜਿਸ ਦੌਰਾਨ ਪੂਰੀ ਰਾਤ ਪਵਨ ਕੁਮਾਰ  ਅਤੇ ਮੁਕੇਸ਼ ਦਾ ਕੋਈ ਸੁਰਾਗ ਨਹੀਂ ਲੱਗਿਆ।  ਇਸ ਦੌਰਾਨ ਸੋਮਵਾਰ ਦੀ ਸਵੇਰੇ ਇਕ ਸੂਚਨਾ  ਦੇ ਆਧਾਰ ’ਤੇ ਪਵਨ ਕੁਮਾਰ  ਅਤੇ ਮੁਕੇਸ਼ ਕੁਮਾਰ  ਨੂੰ ਨਜ਼ਦੀਕੀ ਪਿੰਡ ਢੁਢੀਯਾਵਾਲ ਤੋਂ ਬਰਾਮਦ ਕਰ ਲਿਆ ਗਿਆ। ਬਰਾਮਦ ਤਿੰਨਾਂ ਬੱÎਚਿਆ ਨੂੰ ਜਿਥੇ ਉਨ੍ਹਾਂ  ਦੇ ਰਿਸ਼ਤੇਦਾਰਾਂ   ਦੇ ਹਵਾਲੇ ਕਰ ਦਿੱਤਾ ਗਿਆ ਹੈ।  ਉਥੇ ਹੀ ਉਨ੍ਹਾਂ  ਦੇ ਲਾਪਤਾ ਦੇ ਕਾਰਨਾਂ ਸਬੰਧੀ ਜਾਂਚ ਦਾ ਦੌਰ ਜਾਰੀ ਹੈ। 
 


Related News