''ਲੰਪੀ ਸਕਿਨ'' ਬਿਮਾਰੀ : ਮਰੀਆਂ ਗਾਵਾਂ ਚੁੱਕਣ ਵਾਲੇ ਵਸੂਲ ਰਹੇ ਹਨ 10 ਹਜ਼ਾਰ ਰੁਪਏ ਪ੍ਰਤੀ ਲਾਸ਼

Thursday, Sep 01, 2022 - 03:41 PM (IST)

''ਲੰਪੀ ਸਕਿਨ'' ਬਿਮਾਰੀ : ਮਰੀਆਂ ਗਾਵਾਂ ਚੁੱਕਣ ਵਾਲੇ ਵਸੂਲ ਰਹੇ ਹਨ 10 ਹਜ਼ਾਰ ਰੁਪਏ ਪ੍ਰਤੀ ਲਾਸ਼

ਜਲੰਧਰ : ਪਸ਼ੂਆਂ 'ਚ ਫੈਲੀ 'ਲੰਪੀ ਸਕਿਨ' ਬਿਮਾਰੀ ਨੇ ਕਹਿਰ ਮਚਾ ਕੇ ਰੱਖਿਆ ਹੈ। ਆਏ ਦਿਨ ਕਈ ਪਸ਼ੂ ਇਸ ਦੀ ਲਪੇਟ 'ਚ ਆ ਰਹੇ ਹਨ। ਉਥੇ ਹੀ ਇਸ ਬਿਮਾਰੀ ਨਾਲ ਮਰਨ ਵਾਲੇ ਪਸ਼ੂਆਂ ਨੂੰ ਚੁੱਕਵਾਉਣ ਦੀ ਕੀਮਤ ਵੀ ਅਸਮਾਨ ਛੂਹ ਰਹੀ ਹੈ। ਲਾਸ਼ਾਂ ਚੁੱਕਣ ਵਾਲੇ 10 ਹਜ਼ਾਰ ਰੁਪਏ ਪ੍ਰਤੀ ਲਾਸ਼ ਦਾ ਵਸੂਲ ਰਹੇ ਹਨ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੈ। ਚੁਗਿੱਟੀ 'ਚ ਰਾਧਾ ਕ੍ਰਿਸ਼ਨ ਗਊਸ਼ਾਲਾ 'ਚ ਤਿੰਨ ਥਾਵਾਂ ਤੋਂ ਫਰਸ਼ ਪੁੱਟ ਕੇ 6 ਮਰੀਆਂ ਹੋਈਆਂ ਗਾਵਾਂ ਨੂੰ ਮਿੱਟੀ ਤੇ ਗੋਹੇ ਨਾਲ ਢੱਕ ਕੇ ਦਫ਼ਨਾਇਆ ਗਿਆ। ਬੁੱਚੜਖਾਨੇ ਵੱਲੋਂ ਮਰੇ ਹੋਏ ਪਸ਼ੂਆਂ ਨੂੰ ਚੁੱਕਣ ਤੋਂ ਇਨਕਾਰ ਕਰਨ ਤੇ ਹੋਰ ਢੋਆ-ਢੁਆਈ ਲਈ 5 ਤੋਂ 10 ਹਜ਼ਾਰ ਪ੍ਰਤੀ ਲਾਸ਼ ਵਸੂਲੇ ਜਾ ਰਹੇ ਹਨ ਜਿਸ ਲਈ ਗਊਸ਼ਾਲਾ ਦੇ ਮਾਲਕ ਇਨ੍ਹਾਂ ਨੂੰ ਦਫ਼ਨਾਉਣ ਲਈ ਮਜਬੂਰ ਹਨ।

ਇਹ ਵੀ ਪੜ੍ਹੋ : ਬੀਬੀਐੱਮਬੀ ਸਿਰਫ਼ ਪੰਜਾਬ ਦਾ ਨਹੀਂ ਸਗੋਂ ਗੁਆਂਢੀ ਸੂਬਿਆਂ ਦਾ ਵੀ ਇਸ 'ਤੇ ਪੂਰਾ ਹੱਕ : ਸ਼ੇਖਾਵਤ

ਰਾਧਾ ਕ੍ਰਿਸ਼ਨ ਗਊਸ਼ਾਲਾ 'ਚ ਕ੍ਰਿਸ਼ਨ ਨਾਂ ਦਾ ਬਲਦ ਸਭ ਤੋਂ ਪਹਿਲਾਂ ਇਸ ਬਿਮਾਰੀ ਦੀ ਲਪੇਟ 'ਚ ਆਇਆ ਤੇ ਕੁਝ ਸਮੇਂ ਬਾਅਦ ਹੀ ਹੋਰ ਪਸ਼ੂਆਂ ਨੂੰ ਲਾਗ ਲੱਗ ਗਈ ਸੀ। ਇਸ ਸਮੇਂ ਸ਼ੈਲਟਰ 'ਚ 20 ਗਾਵਾਂ ਇਸ ਬਿਮਾਰੀ ਤੋਂ ਪੀੜਤ ਹਨ।  ਰਾਧਾ ਕ੍ਰਿਸ਼ਨਾ ਗਊਸ਼ਾਲਾ ਦੇ ਮਾਲਕ ਸਤੀਸ਼ ਕੁਮਾਰ ਨੇ ਦੱਸਿਆ ਕਿ ਪਸ਼ੂਆਂ ਦੀ ਮੌਤਾਂ 'ਚ ਵਾਧਾ ਹੋਇਆ ਹੈ, ਸਮਝ ਨਹੀਂ ਆ ਰਿਹਾ ਕੀ ਕਰਨਾ ਹੈ। ਪੈਕਟਰ ਪਹਿਲਾਂ 400 ਤੋਂ 500 ਰੁਪਏ ਪ੍ਰਤੀ ਲਾਸ਼ ਵਸੂਲਦੇ ਸਨ ਪਰ ਚਮੜੀ ਦੀ ਬਿਮਾਰੀ ਫੈਲਣ ਕਾਰਨ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ।

ਉਸ ਨੇ ਦੱਸਿਆ ਕਿ ਉਨ੍ਹਾਂ ਦੀਆਂ 4 ਗਾਵਾਂ ਤੇ 2 ਵੱਛੇ ਮਰ ਗਏ ਜਿਨ੍ਹਾਂ ਨੂੰ ਉਹ ਗਊਸ਼ਾਲਾ ਵਿਖੇ ਦਫ਼ਨਾਉਣ ਲਈ ਮਜਬੂਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪ੍ਰਤੀ ਲਾਸ਼ ਦਾ 10 ਹਜ਼ਾਰ ਨਹੀਂ ਦੇ ਸਕਦੇ। ਉਨ੍ਹਾਂ ਦੱਸਿਆ ਕਿ ਗਾਵਾਂ ਲਈ ਸਾਰੀਆਂ ਦਵਾਈਆਂ ਤੇ ਸੈਨੇਟਾਈਜ਼ਰ ਮਿਲ ਗਏ ਹਨ ਪਰ ਪਸ਼ੂਆਂ ਦੇ ਡਾਕਟਰ ਕੋਲ ਜਾਣ ਦੇ ਬਾਵਜੂਦ ਵੀ ਕੋਈ ਗਾਵਾਂ ਦੇ ਟੀਕਾਕਰਨ ਲਈ ਨਹੀਂ ਆ ਰਿਹਾ। ਉਨ੍ਹਾਂ ਕਿਹਾ ਉਹ 15 ਸਾਲਾਂ ਤੋਂ ਗਊਸ਼ਾਲਾ ਚਲਾ ਰਹੇ ਹਨ ਪਰ ਇਨਾਂ ਔਖਾ ਸਮਾਂ ਕਦੇ ਨਹੀਂ ਦੇਖਿਆ।

ਇਹ ਵੀ ਪੜ੍ਹੋ : ਭਾਜਪਾ ਦੀ ਪੰਜਾਬ ਇਕਾਈ ਦਾ ਪੁਨਰਗਠਨ ਜਲਦ, ਹਾਈਕਮਾਨ ਨੇ ਅੱਜ ਦਿੱਲੀ ਬੁਲਾਈ ਮੀਟਿੰਗ

ਜਲੰਧਰ-ਫਗਵਾੜਾ ਹਾਈਵੇ 'ਤੇ ਚਹੇੜੂ ਬੁੱਚੜਖਾਨੇ ਲਈ ਲਾਸ਼ਾਂ ਚੁੱਕਣ ਵਾਲੇ ਪਰਦੀਪ ਕੁਮਾਰ ਨੇ ਕਿਹਾ ਕਿ ਇੱਥੇ ਲਿਆਂਦੀਆਂ ਜਾ ਰਹੀਆਂ ਜ਼ਿਆਦਾਤਰ ਗਾਵਾਂ ਬਿਮਾਰ ਹਨ। ਉਨ੍ਹਾਂ ਕਿਹਾ ਗਲੇ ਵਾਲੀ ਚਮੜੀ ਤੋਂ ਪੀੜਤ ਗਾਵਾਂ ਨੂੰ ਉਹ ਅੱਗੇ ਵੇਚ ਨਹੀਂ ਸਕਦੇ ਕਿਉਂਕਿ ਖਰਾਬ ਛਿੱਲ ਨੂੰ ਕੋਈ ਖਰੀਦ ਨਹੀਂ ਰਿਹਾ। ਲਾਸ਼ਾਂ ਜ਼ਿਆਦਾ ਹੋਣ ਕਰਕੇ ਪਿੰਡਾਂ ਵਾਲੇ ਇਨ੍ਹਾਂ ਨੂੰ ਦਫ਼ਨਾਉਣ ਲਈ ਟੋਏ ਪੁੱਟ ਰਹੇ ਹਨ। ਅਸੀਂ ਪੀੜਤ ਗਾਵਾਂ ਨੂੰ ਲਿਆਉਣਾ ਬੰਦ ਕਰ ਦਿੱਤਾ ਹੈ ਕਿਉਂਕਿ ਅਸੀਂ ਪਹਿਲਾਂ ਹੀ ਨੁਕਸਾਨ ਝੱਲ ਰਹੇ ਹਾਂ। ਇਸ ਮੌਕੇ ਅਪਾਹਜ ਆਸ਼ਰਮ ਦੇ ਚੇਅਰਮੈਨ ਤਰਸੇਮ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ 14 ਗਾਵਾਂ ਨੂੰ ਦਫਨਾਉਣ ਲਈ ਆਸ਼ਰਮ ਦੇ ਪਿਛਲੇ ਪਾਸੇ ਟੋਇਆ ਪੁੱਟਿਆ ਤੇ ਪ੍ਰੋਟੋਕੋਲ ਦੀ ਪਾਲਣਾ ਕਰਕੇ ਲਾਸ਼ਾਂ ਨੂੰ ਦਫਨਾਇਆ। ਉਨ੍ਹਾਂ ਦੱਸਿਆ ਗਾਵਾਂ ਦਾ ਦੁੱਧ ਪ੍ਰਤੀ ਦਿਨ 400 ਕਿਲੋ ਤੋਂ ਘੱਟ ਕੇ 200 ਕਿਲੋ ਰਹਿ ਗਿਆ ਹੈ।    

ਸੂਬੇ 'ਚ ਸਥਿਤੀ ਹੁਣ ਬਿਹਤਰ
ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਰਾਮਪਾਲ ਮਿੱਤਲ ਨੇ ਕਿਹਾ ਕਿ ਸੂਬੇ 'ਚ ਸਥਿਤੀ 'ਚ ਸੁਥਾਰ ਹੋਇਆ ਹੈ। ਨਗਰ ਨਿਗਮ ਤੇ ਪੇਂਡੂ ਵਿਕਾਸ ਵਿਭਾਗ ਨੂੰ ਲਾਸ਼ਾਂ ਦੇ ਨਿਪਟਾਰੇ ਦਾ ਕੰਮ ਸੌਂਪਿਆ ਗਿਆ ਹੈ ਪਰ ਜੇਕਰ ਕਿਸੇ ਗਊਸ਼ਾਲਾ ਕੋਲ ਪ੍ਰੋਟੋਕੋਲ ਅਨੁਸਾਰ ਲਾਸ਼ ਨੂੰ ਦਫ਼ਨਾਉਣ ਲਈ ਲੋੜੀਂਦੀ ਜਗ੍ਹਾ ਹੈ ਤਾਂ ਉਹ ਕਰ ਸਕਦੇ ਹਨ।

ਇਹ ਵੀ ਪੜ੍ਹੋ : 150 ਕਰੋੜ ਦੇ ਘਪਲੇ ਦੀ ਫਾਈਲ ਪਹੁੰਚੀ ਵਿਜੀਲੈਂਸ ਤੋਂ, ਜਲਦ ਹੋਵੇਗੀ ਕਾਰਵਾਈ : ਧਾਲੀਵਾਲ


author

Anuradha

Content Editor

Related News