ਮਾਮਲਾ ਅਪਸ਼ਬਦ ਬੋਲਣ ਦਾ, ਵਾਲਮੀਕੀ ਭਾਈਚਾਰੇ ਨੇ ਜਲੰਧਰ-ਨਕੋਦਰ ਰੋਡ ’ਤੇ ਦਿੱਤਾ ਧਰਨਾ

Sunday, Aug 01, 2021 - 12:23 PM (IST)

ਮਾਮਲਾ ਅਪਸ਼ਬਦ ਬੋਲਣ ਦਾ, ਵਾਲਮੀਕੀ ਭਾਈਚਾਰੇ ਨੇ ਜਲੰਧਰ-ਨਕੋਦਰ ਰੋਡ ’ਤੇ ਦਿੱਤਾ ਧਰਨਾ

ਲਾਂਬੜਾ (ਵਰਿੰਦਰ, ਸੁਨੀਲ)- ਭਗਵਾਨ ਵਾਲਮੀਕੀ ਜੀ ਦੇ ਸਬੰਧ ਵਿਚ ਆਖੇ ਗਏ ਅਪਸ਼ਬਦਾਂ ਦੇ ਵਿਰੋਧ ਵਿਚ ਸ਼ਨੀਵਾਰ ਲਾਂਬੜਾ ’ਚ ਵਾਲਮੀਕੀ ਭਾਈਚਾਰੇ ਦੇ ਲੋਕਾਂ ਵੱਲੋਂ ਜਲੰਧਰ-ਨਕੋਦਰ ਮੁੱਖ ਸੜਕ ਮਾਰਗ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਧਾਰਮਿਕ ਪ੍ਰਚਾਰਕ ਅਨਿਰੁੱਧਾ ਅਚਾਰੀਆ ਵੱਲੋਂ ਇਕ ਟੀ. ਵੀ. ਚੈਨਲ ’ਤੇ ਭਗਵਾਨ ਵਾਲਮੀਕਿ ਜੀ ਸਬੰਧੀ ਅਪਸ਼ਬਦ ਬੋਲੇ ਗਏ ਹਨ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਅਨਿਰੁੱਧਾ ਅਚਾਰੀਆ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ: ਖ਼ੁਦ ਨੂੰ ਕੁਆਰੀ ਦੱਸ ਕੇ ਦੂਜਾ ਵਿਆਹ ਰਚਾ ਕੁੜੀ ਪੁੱਜੀ ਆਸਟ੍ਰੇਲੀਆ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਪਰਿਵਾਰ ਦੇ ਹੋਸ਼

ਪ੍ਰਦਰਸ਼ਨਕਾਰੀਆਂ ਵੱਲੋਂ ਪਹਿਲਾਂ ਲਾਂਬੜਾ ਥਾਣੇ ਦੇ ਬੰਦ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਦ ਪੁਲਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਕੋਈ ਸੁਣਵਾਈ ਨਾ ਕੀਤੀ ਗਈ ਤਾਂ ਇਸ ਦੇ ਰੋਸ ਵਜੋਂ ਪ੍ਰਦਰਸ਼ਨਕਾਰੀਆਂ ਵੱਲੋਂ ਜਲੰਧਰ-ਨਕੋਦਰ ਸੜਕ ਮਾਰਗ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਕੁਝ ਲਿੰਕ ਸੜਕਾਂ ਵੀ ਬੰਦ ਕਰ ਦਿੱਤੀਆਂ ਗਈਆਂ। ਵਰ੍ਹਦੇ ਮੀਂਹ ਦੌਰਾਨ ਵੀ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸ਼ਾਂਤ ਨਾ ਹੋਇਆ ਅਤੇ ਪ੍ਰਦਰਸ਼ਨ ਉਸੇ ਤਰ੍ਹਾਂ ਜਾਰੀ ਰਿਹਾ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦੇ ਬਾਦਲਾਂ 'ਤੇ ਰਗੜ੍ਹੇ, UAPA ਤਹਿਤ ਫਸੇ ਨੌਜਵਾਨਾਂ ਦੇ ਮੁੱਦੇ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

PunjabKesari

ਇਸ ਮੌਕੇ ਪਹੁੰਚੇ ਡੀ. ਐੱਸ. ਪੀ. ਸੁਖਪਾਲ ਸਿੰਘ ਅਤੇ ਥਾਣਾ ਮੁਖੀ ਸੁਖਦੇਵ ਸਿੰਘ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਮੰਗ ਅਨੁਸਾਰ ਥਾਣਾ ਪਤਾਰਾ ਵਿਖੇ ਧਾਰਮਿਕ ਪ੍ਰਚਾਰਕ ਅਨਿਰੁੱਧਾ ਆਚਾਰਿਆ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ। ਉਸ ਐੱਫ. ਆਈ. ਆਰ. ’ਚ ਉਨ੍ਹਾਂ ਦੇ ਵੀ ਨਾਂ ਸ਼ਿਕਾਇਤਕਰਤਾ ਵਜੋਂ ਦਰਜ ਕਰ ਲਏ ਜਾਣਗੇ। ਜਿਸ ਉਪਰੰਤ ਚੱਕਾ ਜਾਮ ਹਟਾ ਦਿੱਤਾ ਗਿਆ।
ਇਸ ਮੌਕੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਪ੍ਰਧਾਨ ਤਰਲੋਕ ਵੈਂਡਲ, ਭਗਵਾਨ ਵਾਲਮੀਕੀ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਪ੍ਰਧਾਨ ਬਲਵਿੰਦਰ ਮਾਲੜੀ, ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਪ੍ਰਧਾਨ ਮਹਿੰਦਰ ਹਮੀਰਾ, ਇਕਬਾਲ ਸਿੰਘ ਕਲਿਆਣਪੁਰ, ਵਿਜੇ ਘਾਰੂ, ਸੁੱਖਾ ਚੇਅਰਮੈਨ, ਤਰਸੇਮ ਸਹੋਤਾ, ਸਾਹਿਬਾ ਮਨਚੰਦਾ, ਪਰਵਿੰਦਰ ਸਿੰਘ, ਅਮਰਜੀਤ ਸਿੰਘ ਹੰਸ, ਸੁਰਜੀਤ ਥਾਪਰ ਅਤੇ ਬਾਬਾ ਬਲਵਿੰਦਰ ਸੰਧੂ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਖ਼ੁਲਾਸਾ: ਜਲੰਧਰ ਦੇ ਸੁਖਮੀਤ ਡਿਪਟੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਬੰਬੀਹਾ ਗੁਰੱਪ ਦੀ ਆਈ. ਡੀ. ਨਿਕਲੀ ਫੇਕ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News