ਨਾਬਾਲਗ ਕੁੜੀ ਨਾਲ ਹੋਈ ਦਰਿੰਦਗੀ ਦੇ ਵਿਰੋਧ ਵਿੱਚ ਰੋਸ ਵਿਖਾਵਾ

04/07/2021 4:48:10 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)-ਟਾਂਡਾ ਦੇ ਦਲਿਤ ਸਮਾਜ ਦੇ ਨੌਜਵਾਨਾਂ ਨੇ ਹੁਸ਼ਿਆਰਪੁਰ ਦੇ ਇਕ ਪਿੰਡ ਵਿੱਚ ਦਲਿਤ ਸਮਾਜ ਦੀ ਨਾਬਾਲਗ ਕੁੜੀ ਨਾਲ ਹੋਈ ਦਰਿੰਦਗੀ ਨਾਲ ਮਾਰਨ ਦੇ ਵਿਰੋਧ ਵਿੱਚ ਰੋਸ ਵਿਖਾਵਾ ਕਰਦੇ ਹੋਏ ਕਾਤਲਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਮੰਗ ਕੀਤੀ ਹੈ। 

ਵਿਸ਼ਾਲ ਖੋਸਲਾ ਅਤੇ ਕਰਨ ਟਾਂਡਾ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੋਂਕ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਸੂਬੇ ਵਿੱਚ ਔਰਤਾਂ ਅਤੇ ਦਲਿਤ ਭਾਈਚਾਰੇ ਉੱਤੇ ਅੱਤਿਆਚਾਰਾਂ ਵਿੱਚ ਹੋਏ ਵਾਧੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ਗਿਆ। ਉਨ੍ਹਾਂ ਜਲਾਲਪੁਰ ਵਿੱਚ ਵਿੱਚ ਬੱਚੀ ਨਾਲ ਹੋਈ ਦਰਿੰਦਗੀ ਦਾ ਹਵਾਲਾ ਦਿੰਦੇ ਹੋਏ ਆਖਿਆ ਕਿ ਇਹ ਮਾਮਲਾ ਵੀ ਅਜੇ ਅਦਾਲਤ ਵਿੱਚ ਲਟਕ ਰਿਹਾ ਹੈ ਅਤੇ ਉਨ੍ਹਾਂ ਹੁਣ ਦੇ ਦੁਖਾਂਤ ਸੰਬੰਧੀ ਫਾਸਟ ਟ੍ਰੈਕ ਅਦਾਲਤ ਚਲਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਮੰਨਾ ਮਹਿਰਾ, ਰਾਜੂ ਖੋਸਲਾ, ਰਾਹੁਲ ਥਾਪਰ, ਸਰਬਜੀਤ ਸਿੰਘ ਸਾਬੀ, ਪਰਮਵੀਰ, ਗੋਪੀ, ਨਿਤਿਨ, ਪ੍ਰਿੰਸ, ਰਾਜਾ, ਪ੍ਰਭ, ਅਰਸ਼, ਜਸਵਿੰਦਰ, ਪਾਰਸ, ਮੈਕਸ, ਰੂਪ ਆਦਿ ਮੌਜੂਦ ਸਨ।


shivani attri

Content Editor

Related News