ਬਿਸਤ ਦੁਆਬ ਨਹਿਰ ਦੇ ਢਾਹੇ ਪੁਲਾਂ ਤੋਂ ਦੁਖ਼ੀ ਪਿੰਡਾਂ ਦੇ ਲੋਕਾਂ ਵੱਲੋਂ ਨਾਅਰੇਬਾਜ਼ੀ

07/08/2022 1:50:11 PM

ਮਾਹਿਲਪੁਰ (ਅਗਨੀਹੋਤਰੀ)- ਰੋਪੜ ਤੋਂ ਸੂਰਾਨਸੀ ਜਲੰਧਰ ਤੱਕ ਬਣੀ ਬਿਸਤ ਦੁਆਬ ਨਹਿਰ ਦੇ ਕੀਤੇ ਜਾ ਰਹੇ ਨਵੀਨੀਕਰਨ ਤੋਂ ਬਾਅਦ ਇਸ ਉੱਪਰ ਸਥਿਤ ਪੁਲਾਂ ਨੂੰ ਠੇਕੇਦਾਰਾਂ ਵਲੋਂ ਢਾਹ ਦਿੱਤੇ ਜਾਣ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਦੇ ਆਲੇ ਦੁਆਲੇ ਸਥਿਤ ਪਿੰਡਾਂ ਦੇ ਲੋਕਾਂ ਨੂੰ ਆਉਣ ਜਾਣ ਤੋਂ ਦੁਖ਼ੀ ਹਨ। ਵੀਰਵਾਰ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਇਸ ਨਹਿਰ ਦੇ ਨਵੀਨੀਕਰਨ ਦਾ ਕੰਮ ਤੋਂ ਵੀ ਪਹਿਲਾਂ ਇਸ ’ਤੇ ਬਣੇ ਪੁਲਾਂ ਦਾ ਨਿਰਮਾਣ ਕੀਤਾ ਜਾਵੇ।

ਇਸ ਮੌਕੇ ਸੰਬੋਧਨ ਕਰਦਿਆਂ ਜੈ ਗੋਪਾਲ ਧੀਮਾਨ ਨੇ ਕਿਹਾ ਕਿ 3 ਮਹੀਨੇ ਪਹਿਲੀ ਨਹਿਰੀ ਮਹਿਕਮਾ ਅਤੇ ਪੀ. ਡਬਲਿਊ. ਡੀ. ਬੀ. ਐਂਡ ਆਰ. ਵੱਲੋਂ ਇਸ ਦੇ ਨਵੀਨੀਕਰਨ ਕਾਰਨ ਇਸ ਦੀ ਭੰਨਤੋੜ ਕਰਦੇ ਹੋਏ ਇਸ ਨਹਿਰ ਦੇ ਬਿੰਜੋਂ ਤੋਂ ਲੈ ਕੇ ਆਦਮਪੁਰ ਤੱਕ ਕਈ ਪੁਲਾਂ ਨੂੰ ਤੋੜ ਗਿਆ ਸੀ, ਜਿਸ ਕਾਰਨ ਇਸ ਨਹਿਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਆਉਣ ਲਈ ਮੁਸ਼ਕਿਲ ਪੇਸ਼ ਆ ਰਹੀ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ: ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਨੌਜਵਾਨ ਦੀ ਲਾਸ਼ ਕੋਲੋਂ ਮਿਲੀ ਸਰਿੰਜ

ਉਨ੍ਹਾਂ ਕਿਹਾ ਕਿ ਚੌੜਾ ਕਰਨ ਦੀ ਨੀਤੀ ਤਹਿਤ ਠੇਕਦਾਰਾਂ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਤੋੜੇ ਗਏ ਸਾਮਾਨ ਨੂੰ ਨਾ ਤਾਂ ਉੱਥੋਂ ਚੁੱਕਿਆ ਅਤੇ ਨਾ ਹੀ ਲੋਕਾਂ ਦੇ ਆਉਣ ਜਾਣ ਲਈ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਜਰੂਰੀ ਕੰਮਾਂ ਲਈ ਹਸਪਤਾਲ, ਬੈਂਕ, ਸਕੂਲ, ਪੈਟਰੋਲ ਪੰਪਾਂ ਸਮੇਤ ਹੋਰ ਵੀ ਰੋਜ਼ਾਨਾ ਦੇ ਕੰਮਾਂ ਲਈ 6-6 ਕਿੱਲੋਮੀਟਰ ਦੂਰ ਤੋਂ ਆਪਣਾ ਸਫ਼ਰ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਇਨ੍ਹਾਂ ਪੁਲਾਂ ਦੇ ਜਲਦ ਨਿਰਮਾਣ ਦੀ ਮੰਗ ਕੀਤੀ। ਇਸ ਮੌਕੇ ਸੁਰਿੰਦਰਪਾਲ, ਮੋਹਣ ਲਾਲ, ਇੰਦਰਜੀਤ ਸਿੰਘ, ਨਵਜੋਤ ਸਿੰਘ ਸਮੇਤ ਵੱਡੀ ਗਿਣਤੀ ’ਚ ਪਿੰਡਾਂ ਦੇ ਲੋਕ ਹਾਜ਼ਰ ਸਨ। ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸ. ਡੀ. ਓ. ਤਰੁਣਦੀਪ ਸਿੰਘ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਹੋਣ ਕਰ ਕੇ ਦੇਰੀ ਹੋ ਗਈ। ਜਿਵੇਂ ਹੀ ਝੋਨੇ ਲਈ ਪਾਣੀ ਦੀ ਮੰਗ ਘਟੇਗੀ, ਇਨ੍ਹਾਂ ਪੁਲਾਂ ਦਾ ਨਿਰਮਾਣ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: CM ਮਾਨ ਦੇ ਵਿਆਹ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨੂੰ ਕੁਝ ਇਸ ਤਰ੍ਹਾਂ ਦਿੱਤਾ ਗਿਆ ਸਨਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News