ਕੈਨੇਡਾ ''ਚ ''ਰੇਨ ਟੈਕਸ'' ਦੇ ਐਲਾਨ ਮਗਰੋਂ ਲੋਕਾਂ ''ਚ ਗੁੱਸਾ, ਵਧੇਗਾ ਵਿੱਤੀ ਬੋਝ

Friday, Mar 29, 2024 - 11:43 AM (IST)

ਟੋਰਾਂਟੋ (ਰਾਜ ਗੋਗਨਾ)- ਕੈਨੇਡਾ ਵਿੱਚ ਸਰਕਾਰ ਵੱਲੋਂ 'ਰੇਨ ਟੈਕਸ' ਦੇ ਐਲਾਨ ਤੋਂ ਬਾਅਦ ਇੱਥੋਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜਿੰਨਾ ਵੀ ਜ਼ਿਆਦਾ ਮੀਂਹ ਦਾ ਪਾਣੀ ਡਰੇਨ ਵਿੱਚ ਜਾਵੇਗਾ, ਉਹਨਾਂ ਹੀ ਜ਼ਿਆਦਾ ਟੈਕਸ ਲੋਕਾਂ ਨੂੰ ਅਦਾ ਕਰਨਾ ਪਵੇਗਾ, ਜਿਸ ਨਾਲ ਲੋਕਾਂ 'ਤੇ ਭਾਰੀ ਵਿੱਤੀ ਬੋਝ ਪਵੇਗਾ। ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਟੈਕਸ ਕਦੋਂ ਸ਼ੁਰੂ ਹੋਵੇਗਾ ਪਰ  ਇਸ ਬਾਰੇ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ। ਟੋਰਾਂਟੋ ਅਤੇ ਓਟਾਵਾ ਸਮੇਤ ਜ਼ਿਆਦਾਤਰ ਕੈਨੇਡੀਅਨ ਸ਼ਹਿਰਾਂ ਵਿੱਚ ਸਟੋਰਮ ਵਾਟਰ ਪ੍ਰਬੰਧਨ ਇੱਕ ਵੱਡੀ ਸਮੱਸਿਆ ਹੈ। ਮੀਂਹ ਦਾ ਪਾਣੀ ਨਾਲਿਆਂ ਵਿੱਚ ਵਹਿੰਦਾ ਹੈ, ਪਰ ਇਸ ਦਾ ਨਿਪਟਾਰਾ ਸਹੀ ਢੰਗ ਨਾਲ ਨਹੀਂ ਕੀਤਾ ਜਾਂਦਾ, ਜਿਸ ਕਾਰਨ ਸੜਕਾਂ ਵਿੱਚ ਪਾਣੀ ਭਰ ਜਾਂਦਾ ਹੈ। ਬਰਸਾਤਾਂ ਵਿੱਚ ਸੜਕਾਂ ਜਾਮ ਹੋ ਜਾਂਦੀਆਂ ਹਨ ਕਿਉਂਕਿ ਥਾਂ-ਥਾਂ ਪਾਣੀ ਭਰ ਜਾਂਦਾ ਹੈ। ਰਾਜਧਾਨੀ ਓਟਾਵਾ 'ਚ ਅਜਿਹੀ ਸਮੱਸਿਆ ਪੈਦਾ ਹੋਣ 'ਤੇ ਕਈ ਲੋਕਾਂ ਨੂੰ ਮੁਸ਼ਕਿਲਾਂ ਦਾ ਵੀ ਭਾਰੀ  ਸਾਹਮਣਾ ਕਰਨਾ ਪਿਆ। ਇਹ ਸਥਿਤੀ ਵਾਰ-ਵਾਰ ਵਾਪਰਨ ਕਾਰਨ ਹੁਣ ਸਰਕਾਰ ਨੇ ‘ਰੇਨ ਟੈਕਸ’ ਲਾਉਣ ਦਾ ਫੈਸਲਾ ਕੀਤਾ ਹੈ। 

ਇਹ ਵੀ ਪੜ੍ਹੋ: ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਸੰਯੁਕਤ ਰਾਸ਼ਟਰ; ਭਾਰਤ 'ਚ ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਜ਼ਰੂਰੀ

ਇਸ ਮੁਤਾਬਕ ਜਿਨ੍ਹਾਂ ਦੇ ਘਰ ਸਭ ਤੋਂ ਜ਼ਿਆਦਾ ਪਾਣੀ ਦਾ ਵਹਾਅ ਹੋਵੇਗਾ, ਉਨ੍ਹਾਂ ਨੂੰ ਜ਼ਿਆਦਾ ਟੈਕਸ ਦੇਣਾ ਪਵੇਗਾ। ਇਸ ਅਜੀਬੋ-ਗਰੀਬ ਟੈਕਸ ਦੀ ਚਰਚਾ ਕੈਨੇਡਾ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹੋਈ ਹੈ। ਕੈਨੇਡਾ 'ਚ ਲੋਕ ਇਸ ਦਾ ਵਿਰੋਧ ਕਰ ਰਹੇ ਹਨ। ਕੈਨੇਡਾ ਉਨ੍ਹਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਟੈਕਸ ਜ਼ਿਆਦਾ ਹਨ। ਨਿੱਜੀ ਟੈਕਸ ਤੋਂ ਲੈ ਕੇ ਪ੍ਰਾਪਰਟੀ ਟੈਕਸ, ਵਾਟਰ ਟੈਕਸ ਆਦਿ ਤੱਕ ਬਹੁਤ ਸਾਰੇ ਉੱਚ ਟੈਕਸ ਕੈਨੇਡਾ ਦੇ ਨਾਗਰਿਕਾਂ ਦੁਆਰਾ ਅਦਾ ਕੀਤੇ ਜਾਂਦੇ ਹਨ। ਹੁਣ ਇਸ ਵਿੱਚ ਮੀਂਹ ਦਾ ਟੈਕਸ ਜੋੜ ਦਿੱਤੇ ਜਾਣ ਨੂੰ ਲੈ ਕੇ ਸ਼ਹਿਰੀਆਂ ਵਿੱਚ ਕਾਫੀ  ਰੋਸ ਹੈ। ਇਹ ਟੈਕਸ ਕਿਵੇਂ ਲਗਾਇਆ ਜਾਵੇਗਾ, ਇਸ ਬਾਰੇ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਜਿਨ੍ਹਾਂ ਘਰਾਂ ਦਾ ਮੀਂਹ ਦਾ ਪਾਣੀ ਜ਼ਮੀਨ ਵਿੱਚ ਚਲਾ ਜਾਵੇਗਾ ਜਾਂ ਪਾਣੀ ਸਟੋਰੇਜ ਵਿੱਚ ਰਹਿ ਜਾਵੇਗਾ, ਉਨ੍ਹਾਂ 'ਤੇ ਟੈਕਸ ਨਹੀਂ ਲਗਾਇਆ ਜਾਵੇਗਾ ਪਰ ਜਿਨ੍ਹਾਂ ਲੋਕਾਂ ਦੇ ਘਰਾਂ ਦਾ ਪਾਣੀ ਜ਼ਮੀਨ ਵਿੱਚ ਨਹੀਂ ਜਾਵੇਗਾ ਸਗੋਂ ਸਿੱਧਾ ਡਰੇਨ ਵਿੱਚ ਜਾਵੇਗਾ, ਉਨ੍ਹਾਂ ਨੂੰ ਟੈਕਸ ਦੇਣਾ ਪਵੇਗਾ। ਦੁਨੀਆ ਭਰ ਵਿੱਚ ਇਹ ਅਜੀਬ ਕਿਸਮ ਦਾ ਟੈਕਸ ਹੈ।

ਇਹ ਵੀ ਪੜ੍ਹੋ: ਬੱਚੇ ਪੈਦਾ ਕਰਨ 'ਤੇ ਇਹ ਕੰਪਨੀ ਦੇ ਰਹੀ ਹੈ 62 ਲੱਖ ਰੁਪਏ, ਜਾਣੋ ਕਿੱਥੇ ਅਤੇ ਕੀ ਹੈ ਆਫਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News