ਬੱਚਾ ਚੁੱਕਣ ਆਈ ਔਰਤ ਦੀ ਲੋਕਾਂ ਵੱਲੋਂ ਕੁੱਟ-ਮਾਰ

Friday, Sep 20, 2019 - 09:38 PM (IST)

ਬੱਚਾ ਚੁੱਕਣ ਆਈ ਔਰਤ ਦੀ ਲੋਕਾਂ ਵੱਲੋਂ ਕੁੱਟ-ਮਾਰ

ਨੰਗਲ, (ਰਾਜਵੀਰ)— ਬੱਚਾ ਚੁੱਕਣ ਵਾਲੇ ਗਿਰੋਹ ਨੂੰ ਲੈ ਕੇ ਲਗਾਤਾਰ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਸ਼ੁਕੱਰਵਾਰ ਉਪ ਮੰਡਲ ਨੰਗਲ ਦੇ ਪਿੰਡ ਬਰਾਰੀ 'ਚ ਇਕ ਔਰਤ ਵੱਲੋਂ ਬੱਚਾ ਚੁੱਕਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਲੋਕਾਂ ਨੇ ਉਸ ਦੀ ਕੁੱਟ-ਮਾਰ ਕਰ ਦਿੱਤੀ।
ਪਿੰਡ ਬਰਾਰੀ 'ਚ ਇਕ ਔਰਤ ਦੀ ਬੱਚਾ ਚੋਰੀ ਦੀ ਘਟਨਾ ਨਾਲ ਸੰਬੰਧਤ ਹੋਣ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਤੱਕ ਉਹ ਕੁਝ ਕਹਿੰਦੀ ਤਦ ਤੱਕ ਲੋਕਾਂ ਦੀ ਭੀੜ ਨੇ ਔਰਤ ਦੀ ਕੁੱਟ-ਮਾਰ ਕਰ ਦਿੱਤੀ। ਜਾਣਕਾਰੀ ਮਿਲਣ 'ਤੇ ਨੰਗਲ ਪੁਲਸ ਮੌਕੇ 'ਤੇ ਪਹੁੰਚ ਗਈ। ਇਸ ਦੌਰਾਨ ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਔਰਤ ਦੀ ਵੀਡੀਓ ਵੀ ਬਣਾ ਲਈ, ਜਿਸ 'ਚ ਉਸ ਨੇ ਮੰਨਿਆ ਕਿ ਉਸ ਨੂੰ ਬੱਚਾ ਚੁੱਕਣ ਲਈ ਕਿਸੇ ਔਰਤ ਨੇ ਕਿਹਾ ਹੈ ਅਤੇ ਇਸ ਦੇ ਬਦਲੇ ਉਸ ਨੂੰ 50 ਹਜ਼ਾਰ ਰੁਪਏ ਵੀ ਦੇਣਗੇ। ਫੜੀ ਗਈ ਔਰਤ ਉਸ ਤੋਂ ਕੰਮ ਕਰਵਾਉਣ ਵਾਲੇ ਦਾ ਨਾਮ ਅਤੇ ਮੋਬਾਇਲ ਨੰਬਰ ਪਤਾ ਹੋਣ ਦੀ ਗੱਲ ਤਾਂ ਕਰ ਰਹੀ ਸੀ ਪਰ ਉਹ ਲਿਖ ਨਹੀਂ ਪਾਈ।
ਘਟਨਾ ਨੂੰ ਲੈ ਕੇ ਥਾਣਾ ਮੁਖੀ ਪਵਨ ਚੌਧਰੀ ਨੇ ਦੱਸਿਆ ਕਿ ਫੜੀ ਗਈ ਔਰਤ ਦਿਮਾਗੀ ਤੌਰ 'ਤੇ ਠੀਕ ਨਹੀਂ ਹੈ। ਪਵਨ ਚੌਧਰੀ ਨੇ ਬੱਚਾ ਚੋਰੀ ਦੀ ਘਟਨਾ ਨੂੰ ਸਿਰੇ ਤੋਂ ਨਕਾਰ ਦਿੱਤਾ।
 


author

KamalJeet Singh

Content Editor

Related News