ਗੈਸ ਕੰਪਨੀ ਦੇ ਠੇਕੇਦਾਰ ਦੀ ਲਾਪਰਵਾਹੀ ਕਾਰਨ ਅੱਧਾ ਸ਼ਹਿਰ 5 ਦਿਨਾਂ ਤੋਂ ਪਾਣੀ ਦੀ ਸਪਲਾਈ ਨੂੰ ਤਰਸਿਆ
Thursday, Aug 17, 2023 - 12:33 PM (IST)

ਗੋਰਾਇਆ (ਮੁਨੀਸ਼)- ਪਿਛਲੇ 5 ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਗੋਰਾਇਆ ਦੇ ਵਾਸੀ ਜਿੱਥੇ ਦੁਖ਼ੀ ਹਨ, ਉੱਥੇ ਹੀ ਗੈਸ ਕੰਪਨੀ ਦੀ ਲਾਪਰਵਾਹੀ ਕਾਰਨ ਸਰਕਾਰ ਅਤੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਗਟ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ 5 ਦਿਨਾਂ ਤੋਂ ਗੁਰਾਇਆ ਦੇ ਵਾਰਡ ਨੰ. 7 ’ਚ ਇਕ ਕੰਪਨੀ ਵੱਲੋਂ ਇਲਾਕੇ ’ਚ ਗੈਸ ਪਾਈਪ ਪਾਈ ਜਾ ਰਹੀ ਸੀ।
ਇਸ ਦੌਰਾਨ ਠੇਕੇਦਾਰ ਦੀ ਲੇਬਰ ਨੇ ਮੁੱਖ ਵਾਟਰ ਸਪਲਾਈ ਦੀ ਪਾਈਪ ਨੂੰ ਤੋੜ ਦਿੱਤਾ, ਜਿਸ ਕਾਰਨ ਲੋਕਾਂ ’ਚ ਰੋਸ ਹੈ। ਸ਼ਹਿਰ ਵਾਸੀ ਪਿਛਲੇ ਕਰੀਬ 5 ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ, ਨਾ ਤਾਂ ਨਗਰ ਕੌਂਸਲ ਲੋਕਾਂ ਦੀ ਕੋਈ ਮਦਦ ਕਰ ਰਹੀ ਹੈ ਅਤੇ ਨਾ ਹੀ ਕੰਪਨੀ ਵੱਲੋਂ ਸ਼ਹਿਰ ਦੇ ਮੁਹੱਲਿਆਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ, ਨਾ ਹੀ ਉੱਥੇ ਪੀਣ ਵਾਲੇ ਪਾਣੀ ਦੇ ਟੈਂਕਰ ਨਹੀਂ ਭੇਜੇ ਜਾ ਰਹੇ। ਲੋਕਾਂ ਨੇ ਦੱਸਿਆ ਕਿ ਉਹ ਆਪਣੇ ਖਰਚੇ ’ਤੇ ਇਲਾਕਾ ਵਾਸੀਆਂ ’ਚ ਪੀਣ ਵਾਲੇ ਪਾਣੀ ਦੇ ਟੈਂਕਰ ਲੈ ਕੇ ਆ ਰਹੇ ਹਨ। ਇਲਾਕੇ ਵਾਸੀਆਂ ਨੇ ਦੱਸਿਆ ਕਿ ਪਾਣੀ ਦੇ 3 ਟਿਊਬਵੈੱਲ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵੱਲੋਂ ਸ਼ਹਿਰ ’ਚ ਗੈਸ ਪਾਈਪਾਂ ਪਾਉਣੀਆਂ ਹਨ ਤਾਂ ਕੀ ਕੰਪਨੀ ਵੱਲੋਂ ਇਸ ਦੀ ਡਰਾਇੰਗ ਨਹੀਂ ਲਈ ਗਈ। ਕੀ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਇਸ ਸੀਟ ’ਤੇ ਬੈਠੇ ਕਰਮਚਾਰੀ ਨੇ ਆਪਣੀ ਡਿਊਟੀ ਨਹੀਂ ਨਿਭਾਈ।
ਇਹ ਵੀ ਪੜ੍ਹੋ- ਰੋਪੜ ਤੋਂ ਵੱਡੀ ਖ਼ਬਰ, ਮਠਿਆਈ ਦੀ ਦੁਕਾਨ ਦਾ ਸ਼ਟਰ ਚੁੱਕਦਿਆਂ ਹੀ ਹੋਇਆ ਵੱਡਾ ਧਮਾਕਾ, ਦੋ ਲੋਕਾਂ ਦੀ ਦਰਦਨਾਕ ਮੌਤ
ਅਜਿਹੇ ਕਈ ਸਵਾਲ ਖੜ੍ਹੇ ਹੋ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਕੰਪਨੀ ਅਤੇ ਨਗਰ ਕੌਂਸਲ ਦੇ ਅਧਿਕਾਰੀ ਦੀ ਲਾਪਰਵਾਹੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ, ਕਿਉਂਕਿ ਲੋਕਾਂ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਤਾਂ ਗਰਮੀ ਹੈ ਤੇ ਦੂਜਾ ਜਦੋਂ ਉਨ੍ਹਾਂ ਦੇ ਪਾਸੇ ਪਾਣੀ ਛੱਡਿਆ ਗਿਆ ਤਾਂ ਕੁਝ ਸਮੇਂ ਲਈ ਬਿਜਲੀ ਦਾ ਕੱਟ ਲੱਗ ਗਿਆ। ਇਸ ਬਾਰੇ ਨਾ ਤਾਂ ਕੋਈ ਅਧਿਕਾਰੀ ਗੰਭੀਰ ਹੈ ਤੇ ਨਾ ਹੀ ਕੋਈ ਹੋਰ ਪੁੱਛਣ ਆ ਰਿਹਾ ਹੈ। ਸ਼ਹਿਰ ਵਾਸੀਆਂ ਵੱਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਨੂੰ ਵੀ ਸ਼ਿਕਾਇਤ ਕੀਤੀ ਗਈ।
ਇਹ ਵੀ ਪੜ੍ਹੋ- ਹੈਵਾਨ ਬਣਿਆ ਪਿਓ, ਧੀ ਨੂੰ ਕਰੰਟ ਲਗਾ ਕੇ ਕੀਤਾ ਜਬਰ-ਜ਼ਿਨਾਹ, ਫਿਰ ਦਿੱਤੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ