ਹਾਈਵੇਅ ''ਤੇ ਹੈਵੀ ਵ੍ਹੀਕਲ ਖੜ੍ਹੇ ਕਰਨ ਵਾਲਿਆਂ ''ਤੇ ਕੱਸਿਆ ਸ਼ਿਕੰਜਾ, 15 ਦੇ ਕੱਟੇ ਚਲਾਨ

12/12/2019 12:17:09 PM

ਜਲੰਧਰ (ਵਰੁਣ)— ਟ੍ਰੈਫਿਕ ਪੁਲਸ ਨੇ ਹਾਈਵੇਅ 'ਤੇ ਖੜ੍ਹੇ ਹੈਵੀ ਵ੍ਹੀਕਲਾਂ 'ਤੇ ਸ਼ਿਕੰਜਾ ਕੱਸਦਿਆਂ 15 ਹੈਵੀ ਵ੍ਹੀਕਲਾਂ ਦੇ ਚਲਾਨ ਕੱਟੇ। ਇਨ੍ਹਾਂ 'ਚੋਂ ਕੁਝ ਓਵਰਲੋਡਿਡ ਵਾਹਨ ਵੀ ਸਨ। ਟ੍ਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਨੇ ਦੱਸਿਆ ਕਿ ਬਿਧੀਪੁਰ ਤੋਂ ਪਰਾਗਪੁਰ ਤੱਕ ਟ੍ਰੈਫਿਕ ਪੁਲਸ ਨੇ ਪੈਟਰੋਲਿੰਗ ਕੀਤੀ। ਇਸ ਦੌਰਾਨ ਜਿੱਥੇ-ਜਿੱਥੇ ਹਾਈਵੇਅ ਦੇ ਕਿਨਾਰੇ ਹੈਵੀ ਵ੍ਹੀਕਲ ਖੜ੍ਹੇ ਮਿਲੇ, ਉਨ੍ਹਾਂ ਦੇ ਚਲਾਨ ਕੱਟੇ ਗਏ। ਸੁੱਚੀ ਪਿੰਡ 'ਤੇ ਸਰਵਿਸ ਲੇਨ 'ਤੇ ਦੋਬਾਰਾ ਟੈਂਕਰ ਖੜ੍ਹੇ ਸਨ, ਉਥੇ ਵੀ ਪੁਲਸ ਨੇ 4 ਟੈਂਕਰਾਂ ਦੇ ਚਲਾਨ ਕੱਟੇ। ਇੰਸ. ਰਮੇਸ਼ ਲਾਲ ਨੇ ਕਿਹਾ ਕਿ ਧੁੰਦ ਕਾਰਣ ਹਾਈਵੇ 'ਤੇ ਖੜ੍ਹੇ ਹੈਵੀ ਵ੍ਹੀਕਲ ਖਤਰਨਾਕ ਸਾਬਿਤ ਹੋ ਸਕਦੇ ਹਨ, ਜਿਸ ਕਾਰਣ ਉਨ੍ਹਾਂ ਇਹ ਐਕਸ਼ਨ ਲਿਆ ਅਤੇ ਭਵਿੱਖ 'ਚ ਵੀ ਕਾਰਵਾਈ ਜਾਰੀ ਰਹੇਗੀ।

ਨੋ ਪਾਰਕਿੰਗ ਦੇ ਬੋਰਡ ਲਾਉਣ ਲਈ ਨਿਗਮ ਨੂੰ ਦਿੱਤਾ ਰਿਮਾਈਂਡਰ
ਸ਼੍ਰੀ ਰਾਮ ਚੌਕ ਤੋਂ ਲੈ ਕੇ ਜੋਤੀ ਚੌਕ 'ਤੇ ਨੋ ਪਾਰਕਿੰਗ ਦੇ ਬੋਰਡ ਲਾਉਣ ਲਈ ਟ੍ਰੈਫਿਕ ਪੁਲਸ ਨੇ ਨਿਗਮ ਨੂੰ ਦੋਬਾਰਾ ਰਿਮਾਈਂਡਰ ਦਿੱਤਾ ਹੈ। ਇਸ ਤੋਂ ਪਹਿਲਾਂ ਉਕਤ ਬੋਰਡ ਲਾਉਣ ਲਈ ਟ੍ਰੈਫਿਕ ਪੁਲਸ ਦੇ ਅਧਿਕਾਰੀ ਨਿਗਮ ਨਾਲ ਮੀਟਿੰਗ ਵੀ ਕਰ ਚੁੱਕੇ ਹਨ ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਬੋਰਡ ਨਹੀਂ ਲੱਗ ਸਕੇ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਰਿਮਾਈਂਡਰ ਦੇ ਕੇ ਨਿਗਮ ਨੂੰ ਜਲਦੀ ਤੋਂ ਜਲਦੀ ਬੋਰਡ ਲਾਉਣ ਲਈ ਕਿਹਾ ਗਿਆ ਹੈ ਤਾਂ ਜੋ ਲੋਕ ਮਨਮਰਜ਼ੀ ਨਾਲ ਵਾਹਨ ਖੜ੍ਹੇ ਨਾ ਕਰ ਸਕਣ।


shivani attri

Content Editor

Related News