ਓਵਰਲੋਡ ਟਰਾਲੀ ਨੇ ਬਿਜਲੀ ਦੀਅਾਂ ਤਾਰਾਂ ਅਤੇ ਖੰਭਾ ਤੋਡ਼ਿਆ
Saturday, Oct 20, 2018 - 12:48 AM (IST)

ਕਾਠਗਡ਼੍ਹ, (ਰਾਜੇਸ਼)- ਬੀਤੀ ਰਾਤ ਪਿੰਡ ਜੱਬਾ ਵਿਚ ਪਾਪੂਲਰ ਦੀ ਲੱਕਡ਼ ਲੈ ਕੇ ਜਾ ਰਹੀ ਓਵਰਲੋਡ ਟਰਾਲੀ ਵੱਲੋਂ ਬਿਜਲੀ ਦੀਅਾਂ ਤਾਰਾਂ ਅਤੇ ਖੰਭਾ ਤੋਡ਼ੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਿਸ ਨਾਲ ਬੰਦ ਹੋਈ ਸਪਲਾਈ ਤੋਂ ਗੁਸਾਏ ਲੋਕਾਂ ਨੇ ਟਰਾਲੀ ਨੂੰ ਪਿੰਡ ’ਚ ਹੀ ਰੋਕ ਲਿਆ। ਪਿੰਡ ਜੱਬਾ ਦੇ ਵਸਨੀਕਾਂ ਨੇ ਦੱਸਿਆ ਕਿ ਕਾਫੀ ਉੱਚੀ ਲੱਧੀ ਲੱਕਡ਼ ਦੀ ਟਰਾਲੀ ਜਦੋਂ ਪਿੰਡ ਵਿਚ ਪਹੁੰਚੀ ਤਾਂ ਉਹ ਲੰਘਦਿਅਾਂ-ਲੰਘਦਿਅਾਂ ਬਿਜਲੀ ਦੀਅਾਂ ਤਾਰਾਂ ਵਿਚ ਅਜਿਹੀ ਫਸੀ ਕਿ ਤਾਰਾਂ ਦੇ ਖਿੱਚੇ ਜਾਣ ਕਾਰਨ ਬਿਜਲੀ ਦਾ ਖੰਭਾ ਵੀ ਟੁੱਟ ਗਿਆ। ਜਿਸ ਨਾਲ ਘਰਾਂ ਦੇ ਮੀਟਰਾਂ ਦਾ ਬਕਸਾ ਵੀ ਡਿੱਗ ਪਿਆ। ਤਾਰਾਂ ਦੇ ਟੁੱਟਦੇ ਸਾਰ ਹੀ ਕਾਫੀ ਘਰਾਂ ਦੀ ਸਪਲਾਈ ਠੱਪ ਹੋ ਗਈ ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਜਿਵੇਂ ਹੀ ਲੋਕਾਂ ਨੂੰ ਇਸ ਹਾਦਸੇ ਦਾ ਪਤਾ ਲੱਗਾ ਤਾਂ ਉਨ੍ਹਾਂ ਗੁੱਸੇ ’ਚ ਟਰਾਲੀ ਵਾਲੇ ਨੂੰ ਉੱਥੇ ਹੀ ਰੋਕ ਲਿਆ ਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ।
ਨਹੀਂ ਹੋ ਰਹੀ ਓਵਰਲੋਡ ਵਾਹਨਾਂ ’ਤੇ ਕਾਰਵਾਈ
ਬਡ਼ੀ ਹੈਰਾਨੀ ਦੀ ਗੱਲ ਹੈ ਕਿ ਰੋਜ਼ਾਨਾ ਹੀ ਓਵਰਲੋਡ ਵਾਹਨਾਂ ਕਾਰਨ ਜਿੱਥੇ ਹਾਦਸੇ ਵਾਪਰਦੇ ਹਨ, ਨਾਲ ਹੀ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ ਪਰ ਟ੍ਰੈਫਿਕ ਪੁਲਸ ਦੀ ਢਿੱਲ-ਮੱਠ ਕਾਰਨ ਅਜਿਹੇ ਵਾਹਨਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਟਰੈਕਟਰ-ਟਰਾਲੀ ਮਾਲਕ ਦੇਵੇਗਾ ਹਰਜਾਨਾ
ਓਵਰਲੋਡ ਟਰਾਲੀ ਕਾਰਨ ਟੁੱਟੀਆਂ ਤਾਰਾਂ ਤੇ ਖੰਭੇ ਦੀ ਰਿਪੇਅਰ ਬਾਰੇ ਜਦੋਂ ਵਿਭਾਗ ਦੇ ਮੁਲਾਜ਼ਮ ਜਸਵਿੰਦਰ ਨਾਲ ਗੱਲ ਕੀਤੀ ਉਸ ਨੇ ਕਿਹਾ ਕਿ ਐਸਟੀਮੇਟ ਲਾ ਕੇ ਟਰੈਕਟਰ-ਟਰਾਲੀ ਦੇ ਮਾਲਕ ਨੂੰ ਹਰਜਾਨਾ ਪਾਇਆ ਜਾਵੇਗਾ ਤੇ ਰਿਪੇਅਰ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ।