ਚੌਲਾਂਗ ਟੋਲ ਪਲਾਜ਼ਾ ਧਰਨੇ ਦੇ 61ਵੇਂ ਦਿਨ ਕਿਸਾਨਾਂ ਨੇ ਕੀਤੀ ਖੇਤੀ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

12/04/2020 3:41:37 PM

ਟਾਂਡਾ ਉੜਮੁੜ(ਵਰਿੰਦਰ ਪੰਡਿਤ): ਹਾਈਵੇ ਚੌਲਾਂਗ ਟੋਲ ਪਲਾਜ਼ਾ ਤੇ ਦੋਆਬਾ ਕਿਸਾਨ ਕਮੇਟੀ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਲਾਏ ਗਏ ਰੋਸ ਧਰਨਾ ਦੇ ਅੱਜ 61ਵੇਂ ਦਿਨ ਵੀ ਵੱਡੀ ਗਿਣਤੀ 'ਚ ਕਿਸਾਨਾਂ ਨੇ ਖੇਤੀ ਕਾਨੂੰਨ ਲਿਆਉਣ ਵਾਲੀ ਮੋਦੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਸਤਪਾਲ ਸਿੰਘ ਮਿਰਜ਼ਾਪੁਰ ਅਤੇ ਬਲਬੀਰ ਸਿੰਘ ਸੋਹੀਆਂ ਦੀ ਅਗਵਾਈ 'ਚ ਲੱਗੇ ਇਸ ਧਰਨੇ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਲਈ ਉੜਮੁੜ ਦੀਆਂ ਸੰਗਤਾਂ ਵੱਲੋ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਪਰਮਵੀਰ ਸਿੰਘ ਬੈਰਮਪੁਰ, ਪ੍ਰਿਥਪਾਲ ਸਿੰਘ ਹੁਸੈਨਪੁਰ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਭੜਾਸ ਕੱਢਦੇ ਹੋਏ ਕਿਹਾ ਕਿ ਪੰਜਾਬ ਅਤੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਖੇਤੀ ਕਾਨੂੰਨਾਂ ਖ਼ਿਲਾਫ਼ ਜੋ ਲੜਾਈ ਲੜ ਰਹੀਆਂ ਹਨ ਉਸ 'ਚ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਕਿਸਾਨਾਂ ਦੇ ਨਾਲ-ਨਾਲ ਹਰੇਕ ਵਰਗ ਅਤੇ ਕਿੱਤਿਆਂ ਦੇ ਲੋਕ ਆਪ ਮੁਹਾਰੇ ਸ਼ਾਮਲ ਹੋ ਰਹੇ ਹਨ। ਦੇਸ਼ ਵਿਆਪੀ ਕਿਸਾਨ ਅੰਦੋਲਨ ਹੁਣ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਦੇ ਹੋਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗਾ।

PunjabKesari

ਇਸ ਮੌਕੇ ਅਜਮੇਰ ਸਿੰਘ, ਰਤਨ ਸਿੰਘ, ਅਜੀਤ ਸਿੰਘ, ਜਸਵੀਰ ਸਿੰਘ ਖੁੱਡਾ,ਦਿਆਲ ਚੰਦ, ਰਜਿੰਦਰ ਸਿੰਘ, ਮੱਸਾ ਸਿੰਘ, ਹਰਮਿੰਦਰ ਸਿੰਘ, ਰਸ਼ਪਾਲ ਸਿੰਘ, ਕਰਮਜੀਤ ਸਿੰਘ ਜਾਜਾ, ਮੰਤਰੀ ਜਾਜਾ, ਬਲਰਾਜ ਸਿੰਘ ਖਰਲ ਕਲਾ, ਮੱਖਣ ਸਿੰਘ, ਜੋਗਿੰਦਰ ਸਿੰਘ ਮੋਕਲਾ, ਚੰਨਣ ਸਿੰਘ, ਬਚਨ ਸਿੰਘ, ਸਵਰਨ ਸਿੰਘ, ਗਿਆਨ ਸਿੰਘ ਖੱਖ, ਗੁਰਮਿੰਦਰ ਸਿੰਘ, ਕ੍ਰਿਸ਼ਨ ਸਿੰਘ, ਪਰਮਵੀਰ ਸਿੰਘ, ਅਮਰੀਕ ਸਿੰਘ, ਮਨਜੂਰ ਸਿੰਘ, ਸ਼ੀਤਲ ਸਿੰਘ ਸੁਖਵਿੰਦਰ ਸਿੰਘ ਆਲਮਪੁਰ  ਆਦਿ ਮੌਜੂਦ ਸਨ।|ਇਸੇ ਦੌਰਾਨ ਪਿੰਡ ਮਸੀਤਪਲ ਕੋਟ ਵਾਸੀਆਂ ਨੇ ਕਿਸਾਨੀ ਅੰਦੋਲਨ ਲਈ ਜਥੇਬੰਦੀ ਨੂੰ 51 ਹਜ਼ਾਰ ਦੀ ਰਾਸ਼ੀ ਭੇਂਟ ਕੀਤੀ ਹੈ।  
ਪਿੰਡ 'ਚ ਹੋਏ ਸਮਾਗਮ ਦੌਰਾਨ ਸਰਪੰਚ ਸੁਰਿੰਦਰ ਕੌਰ ਨੇ ਦੋਆਬਾ ਕਿਸਾਨ ਕਮੇਟੀ ਅਤੇ ਲੋਕ ਇਨਕਲਾਬ ਮੰਚ ਦੇ ਕਿਸਾਨ ਆਗੂ ਸਤਪਾਲ ਸਿੰਘ ਮਿਰਜਾਪੁਰ, ਹਰਦੀਪ ਸਿੰਘ ਖੁੱਡਾ, ਗੁਰਦੀਪ ਸਿੰਘ ਮੋਹਕਮਗੜ੍ਹ, ਤਜਿੰਦਰ ਸਿੰਘ ਢਿੱਲੋਂ ਨੂੰ ਰਾਸ਼ੀ ਭੇਟ ਕਰਦੇ ਕਿਹਾ ਕਿ ਪਿੰਡ ਵਾਸੀ ਵੀ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਭਾਗ ਲੈਣਗੇ। ਇਸ ਮੌਕੇ ਮਹਾਂਵੀਰ ਸਿੰਘ, ਹਰਜਿੰਦਰ ਸਿੰਘ ਟੋਨੀ, ਹੰਸਰਾਜ, ਨਰੰਜਣ ਸਿੰਘ, ਸੁਰਿੰਦਰ ਸਿੰਘ, ਮਾਸਟਰ ਤਰਲੋਚਨ ਸਿੰਘ, ਜੀਤ ਸਿੰਘ, ਮਨਜੀਤ ਸਿੰਘ, ਨੰਬਰਦਾਰ ਹਰਜੀਤ ਸਿੰਘ, ਬਲਜਿੰਦਰ ਸਿੰਘ, ਕਮਲਜੀਤ ਸਿੰਘ, ਗੁਰਦੇਵ ਸਿੰਘ ਲਾਡੀ, ਪ੍ਰਧਾਨ ਗੁਰਦੇਵ ਸਿੰਘ, ਮਾਸਟਰ ਚੈਂਚਲ ਸਿੰਘ, ਜਸਬੀਰ ਸਿੰਘ, ਰਜਿੰਦਰ ਸਿੰਘ, ਗੁਰਮੇਲ ਸਿੰਘ, ਜਸਵਿੰਦਰ ਸਿੰਘ ਲਾਲਾ, ਹਰਭਜਨ ਸਿੰਘ, ਮਲਵਿੰਦਰ ਸਿੰਘ, ਸਵਰਨ ਸਿੰਘ, ਬਹਾਦਰ ਸਿੰਘ, ਮਾਸਟਰ ਕੁਲਦੀਪ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਹਰਬੰਸ ਸਿੰਘ ਆਦਿ ਮੌਜੂਦ ਸਨ।


Aarti dhillon

Content Editor

Related News