ਗਲਤ ਦਵਾਈ ਨਿਗਲਣ ਨਾਲ ਬਜ਼ੁਰਗ ਔਰਤ ਦੀ ਮੌਤ

11/20/2019 12:47:18 AM

ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਮੇਹਟੀਆਣਾ ਦੇ ਅਧੀਨ ਆਉਂਦੇ ਪਿੰਡ ਰਿਹਾਣਾ ਖੁਰਦ ਵਿਚ ਮਾਨਸਕ ਪ੍ਰੇਸ਼ਾਨੀ ’ਚ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ ਬਜ਼ੁਰਗ ਔਰਤ ਸੁਰਿੰਦਰ ਕੌਰ ਪਤਨੀ ਅਮਰੀਕ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਮੇਹਟੀਆਣਾ ਵਿਚ ਤਾਇਨਾਤ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜੁਗਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਸੁਰਿੰਦਰ ਕੌਰ ਆਪਣੀ ਬੀਮਾਰੀ ਪ੍ਰੇਸ਼ਾਨ ਸੀ। ਕੱਲ ਸੋਮਵਾਰ ਨੂੰ ਗਲਤੀ ਨਾਲ ਕੋਈ ਦਵਾਈ ਨਿਗਲਣ ਨਾਲ ਜਦੋਂ ਉਸਦੀ ਹਾਲਤ ਵਿਗਡ਼ਨ ਲੱਗੀ ਤਾਂ ਪਰਿਵਾਰ ਨੇ ਪਹਿਲਾਂ ਸਰਕਾਰੀ ਤੇ ਬਾਅਦ ਵਿਚ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ।


Bharat Thapa

Content Editor

Related News