NRI ਵੈੱਲਫੇਅਰ ਸੋਸਾਇਟੀ ਮੂਨਕ ਕਲਾਂ ਵੀ ਕਿਸਾਨੀ ਸੰਘਰਸ਼ ’ਚ ਨਿੱਤਰੀ

Monday, Dec 28, 2020 - 12:11 PM (IST)

NRI ਵੈੱਲਫੇਅਰ ਸੋਸਾਇਟੀ ਮੂਨਕ ਕਲਾਂ ਵੀ ਕਿਸਾਨੀ ਸੰਘਰਸ਼ ’ਚ ਨਿੱਤਰੀ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)— ਸਮਾਜ ਸੇਵੀ ਸੰਸਥਾ ਐੱਨ. ਆਰ. ਆਈ. ਵੈੱਲਫੇਅਰ ਸੁਸਾਇਟੀ ਮੂਨਕਾਂ ਵੀ ਹੁਣ ਕਿਸਾਨੀ ਅੰਦੋਲਨ ’ਚ ਨਿੱਤਰ ਆਈ ਹੈ ਅਤੇ ਸੁਸਾਇਟੀ ਵੱਲੋਂ ਵੱਡੇ ਪੱਧਰ ’ਤੇ ਦਿੱਲੀ ਕਿਸਾਨ ਅੰਦੋਲਨ ’ਚ ਭਾਗ ਲੈਣ ਲਈ ਦਿੱਲੀ ਵੱਲ ਕੂਚ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ’ਚ ਦਿੱਲੀ ਰਵਾਨਾ ਹੋਏ ਲੈਕਚਰਾਰ ਰਾਜਾ ਸਿੰਘ ਸੈਣੀ,ਗੁਰਦਿਆਲ ਸਿੰਘ, ਦਲਜੀਤ ਸਿੰਘ ਇਟਲੀਤੇ ਹੋਰਨਾਂ ਮੈਂਬਰਾਂ ਨੇ ਦੱਸਿਆ ਕਿ ਕਿਸਾਨੀ ਘੋਲ ਵਿੱਚ ਆਪਣਾ ਯੋਗਦਾਨ ਪਾਉਣ ਲਈ ਸੁਸਾਇਟੀ ਦੇ ਸਮੂਹ ਮੈਂਬਰ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਆਪਣੀਆਂ ਸੇਵਾਵਾਂ ਨਿਭਾਉਣਗੇ।

PunjabKesari

ਇਸ ਮੌਕੇ ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਗੁਰਮੀਤ ਸਿੰਘ ਬੱਬ,ਕੁਲਵੰਤ ਸਿੰਘ, ਗੁਰਦਿਆਲ ਸਿੰਘ, ਗੁਰਿੰਦਰ ਸਿੰਘ ਗੋਨਾ,ਦਲਜੀਤ ਸਿੰਘ ਮੂਨਕਾਂ, ਕੁਲਵਿੰਦਰ ਸਿੰਘ, ਰਾਜਿੰਦਰ ਸਿੰਘ, ਮੋਹਨ ਸਿੰਘ, ਬੌਬੀ ਮੂਨਕਾਂ ਅਤੇ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ। 


author

shivani attri

Content Editor

Related News