ਐੱਨ.ਆਰ.ਆਈ. ਦੇ ਘਰੋਂ ਲੱਖਾਂ ਦਾ ਸਾਮਾਨ ਚੋਰੀ

Friday, Nov 02, 2018 - 02:00 AM (IST)

 ਬੰਗਾ,  (ਚਮਨ ਲਾਲ/ਰਾਕੇਸ਼ ਅਰੋਡ਼ਾ)-  ਬੰਗਾ ਦੇ ਹੀਉ ਰੋਡ ਨਜ਼ਦੀਕ ਕਰਨ ਹਸਪਤਾਲ ਕੋਲ ਪੈਂਦੀ ਇਕ ਐੱਨ. ਆਰ. ਆਈ. ਦੀ ਕੋਠੀ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
 ਮੌਕੇ ਤੋਂ ਇਕੱਤਰ ਹੋਈ ਜਾਣਕਾਰੀ ਮੁਤਾਬਿਕ ਵਰਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਅਸ਼ੋਕ ਨਗਰ ਨੇਡ਼ੇ ਐੱਸ. ਐੱਨ. ਕਾਲਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਬੰਗਾ ਵਿਖੇ ਕਰਨ ਹਸਪਤਾਲ ਦੇ ਕੋਲ ਐਕਿਓਪ੍ਰੈਸ਼ਰ ਦਾ ਕੰਮ ਕਰਦਾ ਹੈ ਉਸ ਨੂੰ ਹਰਦਿਆਲ ਸਿੰਘ ਪੂੰਨੀ ਨਿਵਾਸੀ ਇੰਗਲੈਂਡ ਜੋ ਕਿ ਸਾਲ ਵਿਚ ਇਕ ਵਾਰ ਭਾਰਤ ਆਉਂਦਾ ਹੈ, ਨੇ ਆਪਣੀ ਕੋਠੀ ਦੀ ਦੇਖਭਾਲ ਲਈ ਚਾਬੀਅਾਂ ਸੰਭਾਲੀਅਾਂ ਹੋਈਅਾਂ ਹਨ।  ਉਹ ਬੀਤੀ ਦੇਰ ਰਾਤ ਵੀ ਰੋਜ਼ਾਨਾ ਦੀ ਤਰ੍ਹਾਂ ਉਕਤ ਕੋਠੀ ਵਿਖੇ ਲਾਈਟਾਂ ਜਗਾ ਕੇ ਗਿਆ ਸੀ ਤੇ ਅੱਜ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕੋਠੀ ਵਿਚ ਆਇਆ ਤਾਂ ਹੈਰਾਨ ਪ੍ਰੇਸ਼ਾਨ ਹੋ ਗਿਆ।  ਕੋਠੀ ਅੰਦਰ ਇਕ ਤਾਕੀ ਦਾ  ਸ਼ੀਸ਼ਾ ਟੁੱਟਾ ਤੇ ਗਰਿੱਲ ਪੁੱਟੀ ਹੋਈ ਸੀ ਤਾਂ ਉਸ ਨੇ ਇਸ ਦੀ ਸੂਚਨਾ ਤੁਰੰਤ ਹਰਦਿਆਲ ਸਿੰਘ ਪੂੰਨੀ ਦੇ ਇਕ ਕਰੀਬੀ ਦੋਸਤ ਨੂੰ ਦਿੱਤੀ ਤਾਂ ਸੂਚਨਾ ਮਿਲਦੇ ਹੀ ਉਹ ਮੌਕੇ ’ਤੇ ਪਹੁੰਚ ਗਿਆ ਤਾਂ ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਪੁਲਸ ਨੂੰ ਸੂਚਿਤ ਕੀਤਾ। 
ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਅਧਿਕਾਰੀ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਤੇ ਜਦੋਂ ਕੋਠੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ  ਸਾਰੀਅਾਂ ਅਲਮਾਰੀਅਾਂ ਦੀ  ਭੰਨ-ਤੋੜ ਕਰ ਕੇ ਸਾਰਾ ਸਾਮਾਨ ਖਿਲਾਰਿਆ ਹੋਇਆ ਸੀ ਤੇ ਕੋਠੀ ਅੰਦਰ ਲੇ ਬਾਥਰੂਮਾਂ ਅੰਦਰੋਂ ਸਾਰੀਅਾਂ  ਟੂਟੀਅਾਂ ਦੇ ਨਾਲ-ਨਾਲ ਇਕ ਗੀਜ਼ਰ ਵੀ ਗਾਇਬ ਸੀ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਪਰੋਕਤ ਚੋਰੀ ਨਾਲ 1 ਲੱਖ ਤੋਂ ਉਪਰ ਦਾ ਨੁਕਸਾਨ ਹੋਇਆ ਹੈ। ਬੰਗਾ ਪੁਲਸ ਨੇ ਵਰਿੰਦਰ ਕੁਮਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ  ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਕੀ ਕਹਿਣੈ ਬੰਗਾ ਦੇ ਐੱਸ. ਐੱਚ. ਓ.  ਦਾ- ਜਦੋਂ ਉਪਰੋਕਤ ਚੋਰੀ ਸਬੰਧੀ ਬੰਗਾ ਦੇ ਐੱਸ. ਅੈੱਚ. ਓ. ਗੋਪਾਲ ਕ੍ਰਿਸ਼ਨ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਸੇ ਜ਼ਰੂਰੀ ਮੀਟਿੰਗ ਵਿਚ ਹੋਣ ਕਾਰਨ ਇਸ ਵਿਸ਼ੇ ’ਤੇ ਬਾਅਦ ਵਿਚ ਗੱਲਬਾਤ ਕਰਨ ਲਈ ਕਿਹਾ।
 


Related News