ਹੁਣ ਅੰਗਰੇਜ਼ਾਂ ਦੀ ਚਲਾਈ 115 ਸਾਲ ਪੁਰਾਣੀ ਟੁਆਏ ਟਰੇਨ ਬਣ ਜਾਵੇਗੀ ਇਤਿਹਾਸ

Tuesday, May 30, 2023 - 04:38 PM (IST)

ਕਪੂਰਥਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਫ਼ਨੇ ਮੇਕ ਇਨ ਇੰਡੀਆ ਦਾ ਅਨੁਸਰਨ ਕਰਦੇ ਹੋਏ ਪਹਿਲੀ ਵਾਰ ਨੈਰੋਗੇਜ ਕੋਚ ਬਣਾ ਕੇ ਇਥੇ ਰੇਲ ਕੋਚ ਫੈਕਟਰੀ ਨੇ ਆਪਣੀ ਕਾਰਜ ਦੀ ਸਮਰੱਥਾ ਸਾਬਤ ਕੀਤੀ ਹੈ। ਉਥੇ ਹੀ ਬਿਨਾਂ ਕਿਸੇ ਡਿਜ਼ਾਇਨ ਡਾਟਾ ਦੇ ਸਵਿਟਰਜ਼ਲੈਂਡ ਵਿਚ ਦੌੜਨ ਵਾਲੀ ਟਰੇਨ ਨੂੰ ਮਾਤ ਦਿੰਦੇ ਹੋਏ ਵਿਸ਼ਵ ਪੱਧਰ 'ਤੇ ਮਾਡਰਨ ਪੈਨਾਰੋਮਿਕ  ਕੋਚ ਬਣਾ ਕੇ ਕੀਰਤੀਮਾਨ ਸਥਾਪਤ ਕੀਤਾ ਹੈ। 

ਇਹ ਸ਼ਬਦ ਆਰ. ਸੀ. ਐੱਫ਼ ਦੇ ਜੀ. ਐੱਮ. ਅਸ਼ੇਸ਼ ਅਗਰਵਾਲ ਨੇ ਸੋਮਵਾਰ ਨੂੰ ਪੈਨਾਰੋਮਿਕ (ਸੈਮੀ-ਵਿਸਤਾਡੋਮ) ਦੇ ਚਾਰ ਕੋਚ ਨਾਦਰਨ ਰੇਲਵੇ ਕਾਲਕਾ ਨੂੰ ਭੇਜਣ ਲਈ ਉਦਘਾਟਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਚ ਨੂੰ ਕਾਲਕਾ-ਸ਼ਿਮਲਾ ਰੂਟ 'ਤੇ ਦੂਜੇ ਪੜ੍ਹਾਅ ਦੇ ਆਸੀਲੇਸ਼ਨ ਟ੍ਰਾਇਲ ਲਈ ਆਰ. ਸੀ. ਐੱਫ਼. ਤੋਂ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿਚ ਏ.ਸੀ. ਐਗਜ਼ੀਕਿਊਟਿਵ ਚੇਅਰ ਕਾਰ, ਇਕ ਏ.ਸੀ. ਚੇਅਕ ਕਾਰ, ਇਕ ਨਾਨ ਏ. ਸੀ. ਚੇਅਰ ਕਾਰ ਅਤੇ ਇਕ ਲਗੇਜ ਸ਼ਾਮਲ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀਆਂ ਤਸਵੀਰਾਂ ਜਾਰੀ, ਗ੍ਰਿਫ਼ਤਾਰੀ ਲਈ ਹੋ ਰਹੀ ਛਾਪੇਮਾਰੀ

ਜੀ.ਐੱਮ. ਨੇ ਦੱਸਿਆ ਕਿ ਟ੍ਰਾਇਲ ਦੌਰਾਨ ਇਨ੍ਹਾਂ ਕੋਚ ਨੂੰ ਲਗਾਤਾਰ 10 ਦਿਨ ਤੱਕ ਕਾਲਕਾ-ਸ਼ਿਮਲਾ ਹੈਰੀਟੇਜ ਟ੍ਰੈਕ ਵਿਚਾਲੇ ਦੌੜਾਇਆ ਜਾਵੇਗਾ। ਟ੍ਰਾਇਲ 28 ਕਿਲੋਮੀਟਰ ਦੀ ਸਪੀਡ ਨਾਲ ਹੋਵੇਗੀ ਪਰ ਕੋਚ 25 ਦੀ ਸਪੀਡ ਨਾਲ ਚੱਲਣਗੇ ਕਿਉਂਕਿ ਐੱਨ. ਜੀ. ਕੋਚ ਦਾ ਟਰੈਕ ਵੀ ਅੰਗਰੇਜ਼ਾਂ ਦੇ ਜਮਾਨੇ ਦਾ ਪੁਰਾਣਾ ਹੈ। ਇਲ ਲਈ ਇਸ ਦੀ ਸਪੀਡ ਪਹਿਲੀ ਵਾਲੀ ਟੁਆਏ ਟਰੇਨ ਜਿੰਨੀ ਹੋਵੇਗੀ। 

ਇਹ ਵੀ ਪੜ੍ਹੋ- ਮੁਫ਼ਤ ਬਿਜਲੀ ਲੈਣ ਵਾਲਿਆਂ ਲਈ ਅਹਿਮ ਖ਼ਬਰ, ਇਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News