CM ਮਾਨ ਦੀ ਪਹਿਲੀ ਪਸੰਦ ਬਣਿਆ ਹੁਸ਼ਿਆਰਪੁਰ ਦਾ ਨੇਚਰ ਰੀਟ੍ਰੀਟ ਚੌਹਾਲ, ਤੀਜੀ ਵਾਰ ਕਰਨਗੇ ਦੌਰਾ
Friday, Dec 29, 2023 - 08:40 PM (IST)
ਹੁਸ਼ਿਆਰਪੁਰ (ਰਾਜੇਸ਼ ਜੈਨ)- ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਥਿਤ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਰੋਡ 'ਤੇ ਪਿੰਡ ਚੌਹਾਲ ਨੇੜੇ ਫਾਰੈਸਟ ਰੈਸਟ ਹਾਊਸ ਕੰਪਲੈਕਸ 'ਚ ਬਣਾਇਆ ਗਿਆ ਨੇਚਰ ਰੀਟ੍ਰੀਟ ਚੌਹਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਪਸੰਦ ਬਣ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਪਿਛਲੇ 3 ਮਹੀਨਿਆਂ ਦੌਰਾਨ ਤੀਜੀ ਵਾਰ ਸ਼ੁੱਕਰਵਾਰ ਨੂੰ ਨੇਚਰ ਰੀਟ੍ਰੀਟ 'ਚ ਤਿਆਰ ਕੀਤੀ ਗਈਆਂ ਅਤਿ-ਆਧੁਨਿਕ ਹੱਟਸ 'ਚ ਰਾਤ ਦੇ ਆਰਾਮ ਦਾ ਆਨੰਦ ਮਾਨਣਗੇ।
ਫਾਰੈਸਟ ਨਾਰਥ ਸਰਕਲ ਦੇ ਕੰਜ਼ਰਵੇਟਰ ਡਾ. ਸੰਜੀਵ ਤਿਵਾੜੀ ਆਈ.ਐੱਫ.ਐੱਸ. ਅਤੇ ਡੀ.ਐੱਫ.ਓ. ਨਲਿਨ ਯਾਦਵ ਆਈ.ਐੱਫ.ਐੱਸ. ਦੀ ਦੇਖ-ਰੇਖ 'ਚ ਤਿਆਰ ਕੀਤੇ ਗਏ ਨੇਚਰ ਰੀਟ੍ਰੀਟ ਚੌਹਾਲ 'ਚ ਪਹਿਲਾਂ ਤੋਂ ਹੀ ਇਕ ਆਲੀਸ਼ਾਨ ਰੈਸਟ ਹਾਊਸ ਹੈ। ਹਾਲ ਹੀ 'ਚ ਇੱਥੇ 2 ਹੱਟਸ ਤਿਆਰ ਕੀਤੀਆਂ ਗਈਆਂ ਹਨ। ਕੰਜ਼ਰਵੇਟਰ ਡਾ. ਤਿਵਾੜੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਛਾ ਜਤਾਈ ਹੈ ਕਿ 2-3 ਹੋਰ ਹੱਟ ਤਿਆਰ ਕੀਤੇ ਜਾਣ ਤਾਂ ਜੋ ਨੇਚਰ ਰਿਟ੍ਰੀਟ ਸੈਲਾਨੀਆਂ ਲਈ ਮੁੱਖ ਆਕਰਸ਼ਣ ਬਣ ਸਕੇ।
ਇਹ ਵੀ ਪੜ੍ਹੋ- 303 ਭਾਰਤੀਆਂ ਦੇ ਜਹਾਜ਼ 'ਚੋਂ ਵਾਪਸ ਆਏ ਨੌਜਵਾਨ ਨੇ ਖੋਲ੍ਹੇ ਵੱਡੇ ਰਾਜ਼, ਕਿਹਾ- 'ਡੌਂਕੀ ਲਈ ਨਹੀਂ, ਘੁੰਮਣ ਗਏ ਸੀ'
ਨੇਚਰ ਰਿਟ੍ਰੀਟ 'ਚ ਵਿਕਸਿਤ ਕੀਤੇ ਗਏ 'ਸਾਡਾ ਪਿੰਡ' 'ਚ ਮੁੱਖ ਮੰਤਰੀ ਭਗਵੰਤ ਮਾਨ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਦਿ ਸਵਾਦੀ ਭੋਜਨਾਂ ਦਾ ਵੀ ਖ਼ੂਬ ਆਨੰਦ ਲੈਂਦੇ ਹਨ। ਇਸ ਦੇ ਇਲਾਵਾ ਇੱਥੇ ਜੰਗਲ ਸਫਾਰੀ, ਬੋਟਿੰਗ ਅਤੇ ਨੇਚਰ ਟ੍ਰੇਲ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਵੇਰੇ ਉੱਠ ਕੇ ਪਹਾੜਾਂ 'ਚ ਸੈਰ ਕਰਨਾ ਵੀ ਮੁੱਖ ਮੰਤਰੀ ਮਾਨ ਨੂੰ ਬਹੁਤ ਵਧੀਆ ਲੱਗਦਾ ਹੈ।
ਮੁੱਖ ਮੰਤਰੀ ਮਾਨ ਹੁਸ਼ਿਆਰਪੁਰ ਇਲਾਕੇ ਦੇ ਪਹਾੜੀ ਇਲਾਕਿਆਂ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਵੀ ਟੂਰਿਸਟ ਸਪਾਟ ਵਿਕਸਿਤ ਕਰਨ 'ਚ ਕਾਫ਼ੀ ਦਿਲਚਸਪੀ ਦਿਖਾ ਰਹੇ ਹਨ। ਡਾ. ਤਿਵਾੜੀ ਅਨੁਸਾਰ ਥਾਣਾ ਡੈਮ 'ਤੇ ਵੀ 3 ਹੱਟਸ ਵਿਕਸਿਤ ਕੀਤੀਆਂ ਗਈਆਂ ਹਨ ਅਤੇ ਡੈਮ 'ਚ ਸ਼ਿਕਾਰੇ ਦੀ ਸੈਰ ਦੀ ਵੀ ਵਿਵਸਥਾ ਕੀਤੀ ਗਈ ਹੈ। ਇਸ ਦੇ ਇਲਾਵਾ ਮੈਲੀ, ਨਾਰਾ ਅਤੇ ਸਲੇਰਨ ਡੈਮ ਅਤੇ ਤਲਵਾੜਾ ਸਥਿਤ ਹਵਾ ਮਹਿਲ ਕੰਪਲੈਕਸ 'ਚ ਵੀ ਅਜਿਹੇ ਟੂਰਿਸਟ ਸਪਾਟ ਤਿਆਰ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਗੈਰ-ਕਾਨੂੰਨੀ ਮਾਈਨਿੰਗ ਮਾਮਲੇ 'ਚ ਪਠਾਨਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਭੋਆ ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8