ਚਾਹ ਨੇ ਖੋਲ੍ਹ ''ਤੇ ਕਿਸਾਨ ਦੇ ਭਾਗ! ਪਹਿਲੀ ਵਾਰ ''ਚ ਹੀ ਬਣਿਆ ਲੱਖਪਤੀ

Tuesday, Nov 19, 2024 - 02:46 PM (IST)

ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਵਿਖੇ ਲਾਟਰੀ ਵਿਕਰੇਤਾ ਦੀ ਦੁਕਾਨ ਨੇੜੇ ਚਾਹ ਪੀਣ ਆਏ ਕਿਸਾਨ ਦੇ ਭਾਗ ਖੁੱਲ੍ਹ ਗਏ, ਜਦੋਂ ਉਸ ਨੇ ਪਹਿਲੀ ਵਾਰ ਲਾਟਰੀ ਖ਼ਰੀਦੀ ਅਤੇ ਪਹਿਲੀ ਵਾਰ ਹੀ ਲੱਖਪਤੀ ਬਣ ਗਿਆ। 2 ਮਹੀਨਿਆਂ ਦੌਰਾਨ ਲਾਟਰੀ ਖ਼ਰੀਦਣ ਵਾਲਾ ਇਹ ਚੌਥਾ ਵਿਅਕਤੀ ਹੈ, ਜਿਸ ਦੀ 2 ਲੱਖ 25 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ।  ਜਾਣਕਾਰੀ ਅਨੁਸਾਰ ਪਿੰਡ ਈਸਾਪੁਰ ਦਾ ਕਿਸਾਨ ਮਨਜੀਤ ਸਿੰਘ ਸੋਮਵਾਰ ਸਵੇਰੇ ਬੱਸ ਸਟੈਂਡ ਨੇੜੇ ਕੋਲ ਲਾਟਰੀ ਦੀ ਦੁਕਾਨ ਨੇੜੇ ਸਥਿਤ ਇਕ ਦੁਕਾਨ 'ਤੇ ਚਾਹ ਪੀਣ ਆਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ

ਲੋਕਾਂ ਨੂੰ ਲਾਟਰੀਆਂ ਖ਼ਰੀਦਦਿਆਂ ਦੇਖ ਉਸ ਨੇ ਵੀ ਲਾਟਰੀ ਖ਼ਰੀਦ ਲਈ। ਮਨਜੀਤ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਖ਼ਰੀਦੀ ਸੀ ਅਤੇ ਪਹਿਲੀ ਵਾਰ ਹੀ ਉਸ ਦੀ ਕਿਸਮਤ ਚਮਕ ਗਈ। ਲਾਟਰੀ ਵਿਕਰੇਤਾ ਹੈਪੀ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਈਸਾਪੁਰ ਨੇ ਉਸ ਦੀ ਦੁਕਾਨ ਤੋਂ ਸੋਮਵਾਰ ਸਵੇਰੇ 150 ਰੁਪਏ ਦੀ ਨਾਗਾਲੈਂਡ ਸਟੇਟ ਡੀਅਰ ਲਾਟਰੀ ਖ਼ਰੀਦੀ ਸੀ, ਜਿਸ ਦਾ ਡਰਾਅ ਸੋਮਵਾਰ ਸ਼ਾਮ ਨੂੰ ਨਿਕਲਿਆ। ਇਸ ਵਿੱਚ 2 ਲੱਖ 25 ਹਜ਼ਾਰ ਰੁਪਏ ਦਾ ਦੂਜਾ ਇਨਾਮ ਨਿਕਲਿਆ ਹੈ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਦੀਆਂ ਲੱਗੀਆਂ ਮੌਜਾਂ, ਪੜ੍ਹੋ ਕੀ ਹੈ ਪੂਰੀ ਖ਼ਬਰ
ਮਨਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਲਾਟਰੀ ਵਿਕਰੇਤਾ ਹੈਪੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ 20 ਸਾਲ ਤੋਂ ਲਾਟਰੀ ਵੇਚਣ ਦਾ ਕੰਮ ਕਰਦਾ ਆ ਰਿਹਾ ਹੈ। ਹੈਪੀ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਲਾਟਰੀ ਖ਼ਰੀਦ ਕੇ 2 ਮਹੀਨਿਆਂ ਦੌਰਾਨ ਚਾਰ ਵਿਅਕਤੀ ਲੱਖਪਤੀ ਬਣ ਚੁੱਕੇ ਹਨ। ਲਾਟਰੀ ਵਿਕਰੇਤਾ ਨੇ ਦੱਸਿਆ ਉਕਤ ਲਾਟਰੀ ਨਿਕਲਣ 'ਤੇ ਕਮਿਸ਼ਨ ਵਜੋਂ ਉਸ ਨੂੰ ਸਰਕਾਰ ਤੋਂ ਸਾਢੇ 12 ਹਜ਼ਾਰ ਰੁਪਏ ਮਿਲਣਗੇ। ਇਸ ਤੋਂ ਇਲਾਵਾ ਇਨਾਮ ਜਿੱਤਣ ਵਾਲੇ ਵਿਅਕਤੀ ਨੇ ਉਸ ਨੂੰ 5 ਹਜ਼ਾਰ ਰੁਪਏ ਬਤੌਰ ਇਨਾਮ ਵਜੋਂ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News