ਨਕੋਦਰ ਤੋਂ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਪਾਈ ਵੋਟ

Tuesday, Oct 15, 2024 - 04:38 PM (IST)

ਨਕੋਦਰ (ਪਾਲੀ)- ਨਕੋਦਰ ਤੋਂ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਵੀਰ ਪਿੰਡ ਵਿਖੇ ਪਰਿਵਾਰ ਸਮੇਤ ਵੋਟ ਪਾਈ। ਵੋਟ ਪਾਉਣ ਉਪਰੰਤ ਇੰਦਰਜੀਤ ਕੌਰ ਮਾਨ ਵੱਲੋਂ ਉਮੀਦਵਾਰਾਂ ਅਤੇ ਵੋਟਰਾਂ ਤੋਂ ਚੋਣ ਸਬੰਧੀ ਜਾਣਕਾਰੀ ਲਈ ਗਈ। ਜ਼ਿਕਰਯੋਗ ਹੈ ਕਿ ਪਿੰਡਾਂ ਦੀ ਸਰਕਾਰ ਵਜੋਂ ਜਾਣੀਆਂ ਜਾਂਦੀਆਂ ਪੰਜਾਬ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ ਅਤੇ ਅੱਜ ਹੀ ਨਤੀਜੇ ਵੀ ਐਲਾਨੇ ਜਾਣਗੇ। ਕੁੱਝ ਥਾਵਾਂ 'ਤੇ ਨਾਮਜ਼ਦਗੀਆਂ ਵਿਚ ਗੜਬੜੀਆਂ ਦੇ ਦੋਸ਼ਾਂ ਵਿਚ ਹਾਈਕੋਰਟ ਵਿਚ ਵੱਡੀ ਗਿਣਤੀ ਵਿਚ ਪਟੀਸ਼ਨਾਂ ਪੁੱਜਣ ਬਾਦ ਛਿੜੇ ਸਿਆਸੀ ਵਿਵਾਦਾਂ ਦੇ ਚਲਦੇ ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਰੱਦ ਕਰਨ ਦੇਣ ਬਾਅਦ ਚੋਣਾਂ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋਇਆ ਹੈ। 

PunjabKesari

ਇਹ ਵੀ ਪੜ੍ਹੋ- ਪੰਜਾਬ ਪੰਚਾਇਤੀ ਚੋਣਾਂ: ਚੋਣ ਡਿਊਟੀ ਦੌਰਾਨ ਟੀਚਰ ਦੀ ਮੌਤ

ਸੂਬੇ ਦੇ ਵਿਸ਼ੇਸ਼ ਡੀ. ਜੀ. ਪੀ. ਅਮਨ ਕਾਨੂੰਨ ਅਰਪਿਤ ਸ਼ੁਕਲਾ ਨੇ ਕਿਹਾ ਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਈਕੋਰਟ ਨੇ ਜਿੱਥੇ ਅੱਜ 200 ਤੋਂ ਵੱਧ ਪੰਚਾਇਤਾਂ ਦੀ ਚੋਣ ’ਤੇ ਪਹਿਲਾਂ ਲਾਈ ਰੋਕ ਹਟਾਈ ਹੈ ਉਥੇ ਇਸ ਤੋਂ ਬਾਅਦ ਆਈਆਂ ਸਾਰੀਆਂ ਪਟੀਸ਼ਨਾਂ ਵੀ ਰੱਦ ਕੀਤੀਆਂ ਹਨ। ਕੁੱਲ੍ਹ 13,237 ਦੇ ਕਰੀਬ ਪੰਚਾਇਤਾਂ ਲਈ ਸਰਪੰਚਾਂ ਅਤੇ ਪੰਚਾਂ ਲਈ ਚੋਣਾਂ ਪੈ ਰਹੀਆਂ ਹਨ। ਸਰਪੰਚਾਂ ਲਈ 50 ਹਜ਼ਾਰ ਅਤੇ ਪੰਚਾਂ ਲਈ 1 ਲੱਖ 50 ਹਜ਼ਾਰ ਤੋਂ ਵੱਧ ਨਾਮਜ਼ਦਗੀਆਂ ਭਰੀਆਂ ਗਈਆਂ ਸਨ। ਕਾਗਜ਼ ਵਾਪਸ ਲਏ ਜਾਣ ਤੋਂ ਬਾਅਦ ਸਰਪੰਚਾਂ ਦੀਆਂ ਨਾਮਜ਼ਦਗੀਆਂ ਵਿਚੋਂ 3,683 ਕਾਗਜ਼ ਰੱਦ ਹੋ ਗਏ ਸਨ ਅਤੇ 20,147 ਨਾਮ ਵਾਪਸ ਲਏ ਜਾਣ ਬਾਅਦ ਤਕਰੀਬਨ 25,558 ਉਮੀਦਵਾਰ ਮੈਦਾਨ ਵਿਚ ਹਨ।
 

ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News