ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ, ਪੁਲਸ ਦੀ ਪਕੜ ਤੋਂ ਹਾਲੇ ਦੂਰ

Saturday, May 16, 2026 - 06:03 AM (IST)

ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ, ਪੁਲਸ ਦੀ ਪਕੜ ਤੋਂ ਹਾਲੇ ਦੂਰ

ਜਲੰਧਰ (ਬਾਣੀ ਬਿਊਰੋ) : ਨਵੀਂ ਮਕਸੂਦਾਂ ਮੰਡੀ ਵਿਚ ਫੜ੍ਹ ਨੂੰ ਲੈ ਕੇ 2 ਧਿਰਾਂ ਵਿਚ ਹੋਏ ਵਿਵਾਦ ਦੇ ਬਾਅਦ ਹੋਈ ਫਾਇਰਿੰਗ ਦੇ ਮਾਮਲੇ ਵਿਚ ਹੁਣ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਪੁਲਸ ਫਾਇਰਿੰਗ ਕਰਨ ਵਾਲੇ ਲਾਲ ਰੰਗ ਦੀ ਟੀ-ਸ਼ਰਟ ਵਾਲੇ ਨੌਜਵਾਨ ਦੀ ਵੀ ਪਛਾਣ ਨਹੀਂ ਕਰਵਾ ਸਕੀ ਹੈ। ਸ਼ੁੱਕਰਵਾਰ ਨੂੰ ਇਸ ਵਿਵਾਦ ਵਿਚ ਇਕ ਨਵੀਂ ਵੀਡੀਓ ਵਾਇਰਲ ਹੋਈ। ਇਸ ਵਿਚ ਗਾਲੀ-ਗਲੋਚ ਅਤੇ ਤਿੱਖੀ ਬਹਿਸ ਦੇ ਬਾਅਦ ਇਸ਼ਾਰਾ ਮਿਲਦੇ ਹੀ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਖੜ੍ਹਾ ਨੌਜਵਾਨ ਡੱਬ ਵਿਚੋਂ ਰਿਵਾਲਵਰ ਕੱਢਦਾ ਦਿਸਿਆ ਅਤੇ ਇਕ-ਇਕ ਕਰ ਕੇ 3 ਫਾਇਰ ਕਰ ਦਿੱਤੇ। ਫਾਇਰ ਕਰਦੇ ਹੋਏ ਮੁਲਜ਼ਮ ਉਥੋਂ ਭੱਜਦਾ ਵੀ ਦਿਸਿਆ। ਪੁਲਸ ਕੋਲ ਮੁਲਜ਼ਮ ਦੀ ਸਾਫ ਤਸਵੀਰ ਵੀ ਹੈ ਪਰ ਅਜੇ ਤਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਦੀ ਮੰਨੀਏ ਤਾਂ ਵੱਖ-ਵੱਖ ਬਿੰਦੂਆਂ ਤੋਂ ਜਾਂਚ ਕਰ ਕੇ ਫਾਇਰਿੰਗ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦੇਈਏ ਕਿ ਨਵੀਂ ਮਕਸੂਦਾਂ ਸਬਜ਼ੀ ਮੰਡੀ ਵਿਚ ਪੰਜ ਫੁੱਟ ਫੜ੍ਹ ਦੀ ਜਗ੍ਹਾ ਨੂੰ ਲੈ ਕੇ ਭਾਜਪਾ ਨੇਤਾ ਮੋਨੂੰ ਪੁਰੀ ਅਤੇ ਨੰਨੀ ਸੰਨੀ ਬਤਰਾ ਵਿਚ ਵਿਵਾਦ ਚੱਲ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ: ਜਹਾਜ਼ ਚੜ੍ਹਣ ਚੱਲਿਆ ਸੀ ਦਿੱਲੀ, ਰਾਹ 'ਚ ਹੀ ਪਾਸਪੋਰਟ ਤੇ ਵੀਜ਼ਾ ਖੋਹ ਲੈ ਗਏ ਲੁਟੇਰੇ

ਦੋਵਾਂ ਧਿਰਾਂ ਨੇ ਇਕ-ਦੂਜੇ ਨਾਲ ਗੱਲ ਕਰਨ ਲਈ ਮੰਗਲਵਾਰ ਸ਼ਾਮ ਪੰਜ ਵਜੇ ਦਾ ਸਮਾਂ ਰੱਖਿਆ ਸੀ, ਜਿਸ ਵਿਚ ਥਾਣਾ ਨੰ. 1 ਦੇ ਇੰਚਾਰਜ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੀ ਟੀਮ ਵੀ ਸ਼ਾਮਲ ਸੀ, ਪਰ ਇਸੇ ਗੱਲਬਾਤ ਦੌਰਾਨ ਦੋਵਾਂ ਧਿਰਾਂ ਵਿਚ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਚਾਰ ਤੋਂ ਪੰਜ ਰੌਂਦ ਫਾਇਰਿੰਗ ਕੀਤੀ ਗਈ। ਦੋਵਾਂ ਧਿਰਾਂ ਵੱਲੋਂ ਆਏ ਸਮਰਥਕਾਂ ਨੇ ਇਕ-ਦੂਜੇ ’ਤੇ ਗੋਲੀਆਂ ਚਲਾਈਆਂ ਸਨ, ਜਿਸ ਵਿਚ ਮੋਨੂੰ ਪੁਰੀ ਅਤੇ ਦੂਜੇ ਧਿਰ ਤੋਂ ਆਏ ਤਰੁਣ ਬਟਲਾ ਜ਼ਖ਼ਮੀ ਹੋ ਗਏ ਸਨ। ਹਾਲਾਂਕਿ ਇੰਨੀ ਭੀੜ ਵਿਚ ਲਾਲ ਰੰਗ ਦੀ ਟੀ-ਸ਼ਰਟ ਪਹਿਨੀ ਨੌਜਵਾਨ ਹੀ ਗੋਲੀਆਂ ਚਲਾਉਂਦਾ ਦਿਖਾਈ ਦਿੱਤਾ ਸੀ, ਜਿਸ ਕੋਲ ਨਾਜਾਇਜ਼ ਵੈਪਨ ਹੋਣ ਦਾ ਵੀ ਸ਼ੱਕ ਹੈ। ਪੁਲਸ ਨੇ ਕਰਾਸ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711


author

Sandeep Kumar

Content Editor

Related News