ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼, ਕੇ. ਡੀ. ਭੰਡਾਰੀ ਕੋਲ ਪਹੁੰਚੇ ਛੋਟੇ ਦੁਕਾਨਦਾਰ

Friday, May 08, 2026 - 03:00 PM (IST)

ਫੋਕਲ ਪੁਆਇੰਟ ਏਰੀਆ ’ਚ ਰੇਹੜੀ-ਫੜ੍ਹੀ ਵਾਲਿਆਂ ਤੋਂ ਗੁੰਡਾ ਟੈਕਸ ਵਸੂਲੀ ਦੇ ਦੋਸ਼, ਕੇ. ਡੀ. ਭੰਡਾਰੀ ਕੋਲ ਪਹੁੰਚੇ ਛੋਟੇ ਦੁਕਾਨਦਾਰ

ਜਲੰਧਰ (ਖੁਰਾਣਾ)–ਉੱਤਰੀ ਇਲਾਕੇ ਵਿਚ ਪੈਂਦੇ ਫੋਕਲ ਪੁਆਇੰਟ ਏਰੀਆ ਵਿਚ ਰੇਹੜੀ-ਫੜ੍ਹੀ ਲਾਉਣ ਵਾਲੇ ਛੋਟੇ ਦੁਕਾਨਦਾਰਾਂ ਅਤੇ ਪ੍ਰਵਾਸੀ ਕਾਰੋਬਾਰੀਆਂ ਤੋਂ ਕਥਿਤ ਤੌਰ ’ਤੇ ਗੁੰਡਾ ਟੈਕਸ ਵਸੂਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਲੈ ਕੇ ਵੱਡੀ ਗਿਣਤੀ 'ਚ ਦੁਕਾਨਦਾਰਾਂ ਨੇ ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਨਾਲ ਮੁਲਾਕਾਤ ਕਰਕੇ ਆਪਣੀ ਪ੍ਰੇਸ਼ਾਨੀ ਦੱਸੀ। ਮਾਮਲਾ ਹੁਣ ਮੇਅਰ ਵਨੀਤ ਧੀਰ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤਕ ਪਹੁੰਚ ਗਿਆ ਹੈ।

ਦੁਕਾਨਦਾਰਾਂ ਨੇ ਦੋਸ਼ ਲਾਇਆ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਲਾਕੇ ਵਿਚ ਇਕ ਗੈਂਗ ਸਰਗਰਮ ਹੈ, ਜੋ ਰੇਹੜੀ, ਫੜ੍ਹੀ ਅਤੇ ਛੋਟੇ ਖੋਖੇ ਲਾਉਣ ਵਾਲਿਆਂ ਤੋਂ ਹਰ ਮਹੀਨੇ ਜਬਰੀ ਪੈਸੇ ਵਸੂਲ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਵਸੂਲੀ ਖੁੱਲ੍ਹੇਆਮ ਕੀਤੀ ਜਾਂਦੀ ਹੈ ਅਤੇ ਪੈਸੇ ਲੈਣ ਦੇ ਬਾਅਦ ਬਕਾਇਦਾ ਕੱਚੀ ਰਸੀਦ ਵੀ ਦਿੱਤੀ ਜਾਂਦੀ ਹੈ, ਜਿਸ ’ਤੇ ਅਪਰੂਵਡ ਦੀ ਸਟੈਂਪ ਤਕ ਲਾਈ ਜਾਂਦੀ ਹੈ। ਇਸ ਗੈਂਗ ਨੂੰ ਸਿਆਸੀ ਲੋਕਾਂ ਦੀ ਸਰਪ੍ਰਸਤੀ ਪ੍ਰਾਪਤ ਹੋਣ ਦੇ ਦੋਸ਼ ਵੀ ਲਾਏ ਗਏ।

ਇਹ ਵੀ ਪੜ੍ਹੋ: ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ 'ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ

PunjabKesari

ਸਬਜ਼ੀ ਅਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਫੋਕਲ ਪੁਆਇੰਟ ਨੇੜੇ ਜਿਥੇ ਪਹਿਲਾਂ ਸਬਜ਼ੀ ਮੰਡੀ ਲੱਗਦੀ ਸੀ, ਉਥੇ ਨਗਰ ਨਿਗਮ ਵੱਲੋਂ ਵੱਡਾ ਅੰਡਰਗਰਾਊਂਡ ਵਾਟਰ ਟੈਂਕ ਬਣਾਇਆ ਗਿਆ ਹੈ। ਇਸ ਦੇ ਇਲਾਵਾ ਸਰਵਿਸ ਲੇਨ ਵਿਚ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਪੁਟਾਈ ਕੀਤੀ ਗਈ ਹੈ, ਜਿਸ ਨਾਲ ਕਾਰੋਬਾਰ ਪਹਿਲਾਂ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ। ਅਜਿਹੇ ਵਿਚ ਛੋਟੇ ਦੁਕਾਨਦਾਰਾਂ ਲਈ ਹਰ ਮਹੀਨੇ ਹਜ਼ਾਰਾਂ ਰੁਪਏ ਦੇਣਾ ਮੁਸ਼ਕਿਲ ਹੋ ਗਿਆ ਹੈ।

ਦੁਕਾਨਦਾਰਾਂ ਨੇ ਇਹ ਵੀ ਦੋਸ਼ ਲਾਇਆ ਕਿ ਹਰ ਮਹੀਨੇ ਇਕ ਵਿਅਕਤੀ ਹੱਥ ਵਿਚ ਪਿਸਤੌਲ ਲੈ ਕੇ ਆਪਣੇ ਸਾਥੀਆਂ ਨਾਲ ਇਲਾਕੇ ਵਿਚ ਆਉਂਦਾ ਹੈ। ਉਨ੍ਹਾਂ ਨਾਲ ਇਕ ਅਜਿਹਾ ਆਗੂ ਵੀ ਹੁੰਦਾ ਹੈ, ਜੋ ਪਿਛਲੀ ਨਗਰ ਨਿਗਮ ਦੀ ਚੋਣ ਹਾਰ ਚੁੱਕਾ ਹੈ। ਦੋਸ਼ ਹੈ ਕਿ ਇਹ ਲੋਕ ਰੇਹੜੀ-ਫੜ੍ਹੀ ਵਾਲਿਆਂ ਤੋਂ 2 ਤੋਂ ਲੈ ਕੇ 4 ਹਜ਼ਾਰ ਰੁਪਏ ਤਕ ਪ੍ਰਤੀ ਮਹੀਨਾ ਵਸੂਲਦੇ ਹਨ।

ਇਹ ਵੀ ਪੜ੍ਹੋ: ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ ਸਵੇਰੇ ਉੱਠ ਕੇ ਵੇਖਿਆ ਤਾਂ...

ਛੋਟੇ ਦੁਕਾਨਦਾਰਾਂ ਨੇ ਕਿਹਾ ਕਿ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ ਪਰ ਇਸ ਤਰ੍ਹਾਂ ਦੀ ਜਬਰੀ ਵਸੂਲੀ ਨੇ ਉਨ੍ਹਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੁਕਾਨਦਾਰਾਂ ਦੀ ਸ਼ਿਕਾਇਤ ਸੁਣਨ ਦੇ ਬਾਅਦ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਮੇਅਰ ਵਨੀਤ ਧੀਰ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਗੱਲਬਾਤ ਕੀਤੀ ਅਤੇ ਇਸ ਕਥਿਤ ਗੁੰਡਾ ਟੈਕਸ ਵਸੂਲੀ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਉਠਾਈ। ਜਾਣਕਾਰੀ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਦੁਪਹਿਰੇ ਕਮਿਸ਼ਨਰ, ਮੇਅਰ ਅਤੇ ਕੇ. ਡੀ. ਭੰਡਾਰੀ ਵਿਚਕਾਰ ਮੀਟਿੰਗ ਵੀ ਹੋਵੇਗੀ। ਕੇ. ਡੀ. ਭੰਡਾਰੀ ਨੇ ਕਿਹਾ ਕਿ ਮੇਅਰ ਅਤੇ ਨਿਗਮ ਕਮਿਸ਼ਨਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਜਾਂਚ ਵਿਚ ਦੋਸ਼ ਸਹੀ ਪਾਏ ਗਏ ਤਾਂ ਸਬੰਧਤ ਲੋਕਾਂ ਖ਼ਿਲਾਫ਼ ਪੁਲਸ ਕੇਸ ਦਰਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਗਰੀਬ ਦੁਕਾਨਦਾਰ ਨਾਲ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ! ਪੁਲਸ ਮੁਲਾਜ਼ਮ ਨਾਲ ਜੁੜੇ ਤਾਰ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News