ਰਮਨ ਅਰੋੜਾ ਨੇ ਪੁਲਸ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ

Thursday, May 14, 2026 - 02:56 PM (IST)

ਰਮਨ ਅਰੋੜਾ ਨੇ ਪੁਲਸ ਸੁਰੱਖਿਆ ਲੈਣ ਤੋਂ ਕੀਤਾ ਇਨਕਾਰ

ਜਲੰਧਰ- ਰਮਨ ਅਰੋੜਾ ਨੇ ਇਕ ਅਹਿਮ ਬਿਆਨ ਜਾਰੀ ਕਰਦੇ ਸਰਕਾਰੀ ਪੁਲਸ ਸੁਰੱਖਿਆ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਪਿੱਛੇ ਪੁਲਸ ਵੱਲੋਂ ਉਨ੍ਹਾਂ ਦੇ ਧਾਰਮਿਕ ਕਾਰਜਾਂ 'ਚ ਪਾਏ ਜਾ ਰਹੇ ਵਿਘਨ ਨੂੰ ਮੁੱਖ ਕਾਰਨ ਦੱਸਿਆ ਹੈ। ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ, ਜਿਹੜੀ ਪੁਲਸ ਮੇਰੇ ਬਾਲਾ ਜੀ ਦੇ ਕੰਮ ਦੇ 'ਚ ਵਿਘਨ ਪਾਉਂਦੀ ਹੈ ਉਸ ਪੁਲਸ ਦੀ ਸੁਰੱਖਿਆ ਮੈਨੂੰ ਨਹੀਂ ਚਾਹੀਦੀ।"

ਉਨ੍ਹਾਂ ਨੇ ਦੋਸ਼ ਲਾਇਆ ਕਿ ਉਹ ਹਰ ਸਾਲ ਭਗਵਾਨ ਬਾਲਾ ਜੀ ਦਾ ਪ੍ਰੋਗਰਾਮ ਕਰਵਾਉਂਦੇ ਹਨ ਪਰ ਇਸ ਵਾਰ 'ਰੰਜਿਸ਼' ਤਹਿਤ ਉਨ੍ਹਾਂ ਦੇ ਧਾਰਮਿਕ ਪ੍ਰੋਗਰਾਮ 'ਚ ਰੁਕਾਵਟ ਪਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੀ ਪੰਜਾਬ ਪੁਲਸ ਉਨ੍ਹਾਂ ਦੇ ਧਾਰਮਿਕ ਕਾਰਜਾਂ ਵਿੱਚ ਵਿਘਨ ਪਾਵੇਗੀ, ਉਨ੍ਹਾਂ ਨੂੰ ਉਸ ਦੀ ਸੁਰੱਖਿਆ ਦੀ ਲੋੜ ਨਹੀਂ ਹੈ। ਵਿਧਾਇਕ ਦੇ ਇਸ ਕਦਮ ਤੋਂ ਬਾਅਦ ਸਥਾਨਕ ਰਾਜਨੀਤੀ 'ਚ ਹਲਚਲ ਤੇਜ਼ ਹੋ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ Blast ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫ਼ਤਾਰ, ਹੋਇਆ ਵੱਡਾ ਖ਼ੁਲਾਸਾ

ਜ਼ਿਕਰਯੋਗ ਹੈ ਕਿ ਸ਼੍ਰੀ ਕਸ਼ਟ ਨਿਵਾਰਨ ਬਾਲਾਜੀ ਮੰਦਰ ਕਮੇਟੀ ਵੱਲੋਂ ਆਯੋਜਿਤ ਬਾਲਾਜੀ ਕੀ ਚੌਕੀ ਸਮਾਗਮ 'ਤੇ ਵੱਡਾ ਵਿਵਾਦ ਖੜ੍ਹਾ ਹੋਇਆ ਸੀ। ਪੁਲਸ ਬੁੱਧਵਾਰ ਸ਼ਾਮ ਨੂੰ ਸਮਾਗਮ ਵਾਲੀ ਥਾਂ 'ਤੇ ਪਹੁੰਚੀ ਸੀ ਅਤੇ ਤਿਆਰੀਆਂ ਰੁਕਵਾ ਦਿੱਤੀਆਂ ਗਈਆਂ ਸਨ। ਅੱਜ ਸਵੇਰੇ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਪਹੁੰਚੇ ਸਨ। ਮੀਡੀਆ ਨਾਲ ਗੱਲ ਕਰਦੇ ਹੋਏ ਕੇ. ਡੀ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨਾਲ ਗੱਲ ਕੀਤੀ ਹੈ।

ਇਹ ਵੀ ਪੜ੍ਹੋ: ਜਲੰਧਰ: BSF ਹੈੱਡਕੁਆਰਟਰ ਨੇੜੇ ਹੋਏ ਧਮਾਕਾ ਮਾਮਲੇ 'ਚ ਵੱਡੀ ਅਪਡੇਟ! ਸ਼ਹਿਜ਼ਾਦ ਭੱਟੀ ਨਾਲ ਜੁੜੇ ਤਾਰ

ਜਿਸ ਤੋਂ ਬਾਅਦ ਇਹ ਪਤਾ ਲੱਗਾ ਸੀ ਕਿ ਭਜਨ ਗਾਇਕ ਕਨ੍ਹਈਆ ਮਿੱਤਲ ਵਿਰੁੱਧ ਜਲੰਧਰ ਦਿਹਾਤੀ ਵਿੱਚ ਕੇਸ ਦਰਜ ਕੀਤਾ ਗਿਆ ਸੀ ਅਤੇ ਕਮੇਟੀ ਕੋਲ ਇਜਾਜ਼ਤ ਨਹੀਂ ਹੈ। ਕਮਿਸ਼ਨਰ ਨੇ ਇਜਾਜ਼ਤ ਦੇ ਦਿੱਤੀ ਹੈ। ਕੇ. ਡੀ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਨੇ ਸਾਬਕਾ ਡੀ. ਐੱਸ. ਪੀ. ਬਲਬੀਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਪੁਸ਼ਟੀ ਕੀਤੀ ਕਿ ਪਰਚਾ ਰੱਦ ਕਰ ਦਿੱਤਾ ਗਿਆ ਹੈ। ਦੋਸ਼ ਹਨ ਕਿ ਪ੍ਰੋਗਰਾਮ ਨੂੰ ਇਕ ਨੇਤਾ ਦੇ ਇਸ਼ਾਰੇ 'ਤੇ ਰੋਕਿਆ ਜਾ ਰਿਹਾ ਹੈ। ਕੇ. ਡੀ. ਭੰਡਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਏ. ਸੀ. ਪੀ, ਨਗਰ ਨਿਗਮ ਦੇ ਅਧਿਕਾਰੀ, ਫਾਇਰ ਵਿਭਾਗ ਦੇ ਅਧਿਕਾਰੀ ਸਮੇਤ ਹੋਰ ਅਧਿਕਾਰੀਆਂ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਇਨ੍ਹਾਂ ਪਟਵਾਰੀਆਂ ਦੇ ਤਬਾਦਲੇ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News