ਸੋਮਵਾਰ ਨੂੰ ਕੋਰੋਨਾ ਪ੍ਰਤੀ ਲਾਪਰਵਾਹ ਦਿਸਿਆ ਨਿਗਮ, ਅੱਜ ਹੋਵੇਗੀ ਸਖ਼ਤੀ

Tuesday, Jul 14, 2020 - 01:31 PM (IST)

ਸੋਮਵਾਰ ਨੂੰ ਕੋਰੋਨਾ ਪ੍ਰਤੀ ਲਾਪਰਵਾਹ ਦਿਸਿਆ ਨਿਗਮ, ਅੱਜ ਹੋਵੇਗੀ ਸਖ਼ਤੀ

ਜਲੰਧਰ (ਖੁਰਾਣਾ)— ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਹੁਣ ਉੱਚ ਪੱਧਰੀ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੇ ਲਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਕੋਰੋਨਾ ਦੇ ਨਿਯਮਾਂ ਪ੍ਰਤੀ ਸਖ਼ਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ।

ਭਾਵੇਂ ਨਿਗਮ ਪ੍ਰਸ਼ਾਸਨ ਨੇ 2-3 ਦਿਨ ਪਹਿਲਾਂ ਹੀ ਨਿਗਮ ਦੇ ਕੰਮਕਾਜ 'ਚ ਬਦਲਾਅ ਲਿਆਉਣ ਦਾ ਐਲਾਨ ਕੀਤਾ ਸੀ ਪਰ ਸੋਮਵਾਰ ਨੂੰ ਨਿਗਮ ਦਫਤਰ ਕੋਰੋਨਾ ਪ੍ਰਤੀ ਪੂਰੀ ਤਰ੍ਹਾਂ ਲਾਪਰਵਾਹ ਦਿਸਿਆ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਸੋਮਵਾਰ ਨੂੰ ਨਿਗਮ ਕਮਿਸ਼ਨਰ ਨੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰਕੇ ਕੋਰੋਨਾ ਨਿਯਮਾਂ ਸਬੰਧੀ ਕਾਰਜਸ਼ੈਲੀ ਬਦਲਣ ਸਬੰਧੀ ਚਰਚਾ ਕੀਤੀ। ਇਸ ਦੌਰਾਨ ਫੈਸਲਾ ਹੋਇਆ ਕਿ ਹੁਣ ਮੰਗਲਵਾਰ ਨੂੰ ਨਿਗਮ ਬਿਲਡਿੰਗ ਦਾ ਸਿਰਫ 1 ਗੇਟ ਹੀ ਖੋਲ੍ਹਿਆ ਜਾਵੇਗਾ, ਜਿੱਥੇ ਹਰ ਇਕ ਦੀ ਥਰਮਲ ਸਕੈਨਿੰਗ, ਸੈਨੇਟਾਈਜ਼ਰ ਕੀਤਾ ਜਾਵੇਗਾ।


author

shivani attri

Content Editor

Related News