ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਲਗਵਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਹੋਈ 194 ਮਰੀਜ਼ਾਂ ਦੀ ਜਾਂਚ
Friday, Jul 07, 2023 - 04:38 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਚੋਪੜਾ ਪਰਿਵਾਰ ਅਤੇ ਹਿੰਦ ਸਮਾਚਾਰ ਸਮੂਹ ਵੱਲੋਂ ਵਿਜ਼ਨ ਵੇਅ ਅਤੇ ਆਈ. ਵੀ. ਹਸਪਤਾਲ ਨਵਾਂਸ਼ਹਿਰ ਦੇ ਸਹਿਯੋਗ ਨਾਲ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ’ਤੇ ਪੰਜਾਬ-ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਆਦਿ ਵਿਖੇ ਆਯੋਜਿਤ ਮੁਫ਼ਤ ਮੈਡੀਕਲ ਕੈਂਪਾਂ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹੈੱਡ ਕੁਆਰਟਰ ਨਵਾਂਸ਼ਹਿਰ ਦੇ ਚੰਡੀਗਡ਼੍ਹ ਚੌਕ ਸਥਿਤ ਵਿਜ਼ਨਵੇ ਵਿਖੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਕੁੱਲ 194 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਉਨ੍ਹਾਂ ਨੂੰ ਲੋੜ ਮੁਤਾਬਕ ਮੁਫ਼ਤ ਦਵਾਈਆਂ ਦਿੱਤੀਆਂ।
ਆਯੋਜਿਤ ਮੈਡੀਕਲ ਕੈਂਪ ਵਿਚ ਆਈ. ਵੀ. ਵਾਈ. ਹਸਪਤਾਲ ਨਵਾਂਸ਼ਹਿਰ ਦੇ ਹਿਤੇਸ਼ ਗੁੱਜਰ ਐੱਮ. ਡੀ. ਕਾਰਡੀਓਲਾਜ਼ੀ, ਡਾ. ਵਿਕਾਸ ਦੀਪ ਐੱਮ. ਡੀ. ਮੈਡੀਸਨ, ਦੰਦਾਂ ਦੇ ਮਾਹਿਰ ਡਾ. ਸ਼ਵੇਤਾ, ਡਾ. ਕਿਰਨ ਗਾਇਨੀ ਅਤੇ ਡਾ. ਅਮਤੋਜ ਸਿੰਘ ਐੱਮ. ਐੱਸ. ਆਰਥੋਪੈਡਿਕਸ, ਡਾ.ਅਮਿਤ ਸੰਧੂ ਯੂਰੋਲਾਜ਼ੀ ਮਾਹਰ, ਡਾ. ਮਮਤਾ ਬੱਚਿਆਂ ਦੇ ਮਾਹਿਰ ਅਤੇ ਸਹਾਇਕ ਸਟਾਫ਼ ਵੱਲੋਂ ਮਰੀਜ਼ਾਂ ਦੀਆਂ ਬੀਮਾਰੀਆਂ ਦੀ ਜਾਂਚ ਏ. ਸੀ. ਹਾਲ ਵਿਚ ਕੀਤੀ ਗਈ। ਇਸ ਮੌਕੇ ਆਈ. ਵੀ. ਦੇ ਮਾਰਕੀਟਿੰਗ ਹੈੱਡ ਹੇਮੰਤ ਘਈ, ਧਵਲ ਕੁਮਾਰ ਹਨੀ, ਕਮਲ ਸ਼ਰਮਾ, ਸੰਜੀਵ ਕੁਮਾਰ ਪੁਰੀ, ਸੁਰਿੰਦਰ ਕੁਮਾਰ, ਅਰਜੁਨ, ਸੁਖਦੇਵ ਸਿੰਘ, ਇਕਬਾਲ ਸਿੰਘ, ਸਮਾਜ ਸੇਵਕ ਦੇਸਰਾਜ ਬਾਲੀ, ਵਾਸਦੇਵ ਪਰਦੇਸੀ ਤੋਂ ਇਲਾਵਾ ਵਿਜ਼ਨਵੇ ਦੇ ਵਿਦਿਆਰਥੀ ਮੌਜੂਦ ਸਨ।
ਇਹ ਵੀ ਪੜ੍ਹੋ- ਲੁਧਿਆਣਾ ਵਿਖੇ ਬੋਰੇ ਵਿਚੋਂ ਮਿਲੀ ਵਿਅਕਤੀ ਦੀ ਸਿਰ ਕੱਟੀ ਲਾਸ਼, ਫੈਲੀ ਸਨਸਨੀ
ਡਾਕਟਰਾਂ ਅਤੇ ਪਤਵੰਤਿਆਂ ਨੂੰ ਕੀਤਾ ਸਨਮਾਨਿਤ
ਮੈਡੀਕਲ ਕੈਂਪ ਵਿਚ ਸੇਵਾਵਾਂ ਦੇਣ ਵਾਲੇ ਡਾਕਟਰਾਂ, ਸਹਾਇਕ ਸਟਾਫ਼ ਅਤੇ ਸੇਵਾ ਕਾਰਜ ਵਿਚ ਹਿੱਸਾ ਲੈਣ ਵਾਲੇ ਸਮਾਜ ਸੇਵਕਾਂ ਨੂੰ ਪ੍ਰਵੀਨ ਅਰੋੜਾ ਅਤੇ ਵਿਭਾ ਅਰੋੜਾ ਨੇ ਸਨਮਾਨਤ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਇਹ ਵੀ ਪੜ੍ਹੋ- ਪੰਜਾਬ ਤੋਂ ਮੀਲਾਂ ਦੂਰ ਟੁੱਟੀ ਸਾਹਾਂ ਦੀ ਡੋਰੀ, ਨੌਜਵਾਨ ਦੀ ਮੌਤ ਨਾਲ ਪਰਿਵਾਰ 'ਚ ਪਸਰਿਆ ਮਾਤਮ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711