ਜਲੰਧਰ ਦੀਆਂ ਸੜਕਾਂ 'ਤੇ ਮਚੀ ਦੁੱਧ ਦੀ ਲੁੱਟ, ਲੋਕ ਭਰ-ਭਰ ਲੈ ਗਏ ਬਾਲਟੀਆਂ
Monday, Apr 28, 2025 - 06:21 PM (IST)

ਜਲੰਧਰ (ਸੋਨੂੰ)- ਜਲੰਧਰ ਦਿਹਾਤੀ ਦੇ ਫਿਲੌਰ ਨੇੜੇ ਸਰਵਿਸ ਲੇਨ 'ਤੇ ਦੁੱਧ ਨਾਲ ਭਰਿਆ ਇਕ ਕੰਟੇਨਰ ਪਲਟ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਾਲਕ ਦੁੱਧ ਨਾਲ ਭਰਿਆ ਕੰਟੇਨਰ ਪੀ. ਬੀ. 03 ਏ. ਵਾਈ. 2089 ਬਟਾਲਾ ਤੋਂ ਅੰਬਾਲਾ ਦੁੱਧ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਕੰਟੇਨਰ ਆਰ. ਸੀ. ਪਲਾਜ਼ਾ ਨੇੜੇ ਪਲਟ ਗਿਆ। ਘਟਨਾ ਵਿੱਚ ਡਰਾਈਵਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫ਼ਟੀ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀ ਡਰਾਈਵਰ ਨੂੰ ਥਾਣਾ ਇੰਚਾਰਜ ਜਸਵਿੰਦਰ ਸਿੰਘ ਅਤੇ ਨੀਰਜ ਕੁਮਾਰ ਦੀ ਮਦਦ ਨਾਲ ਸਿਵਲ ਹਸਪਤਾਲ ਪਹੁੰਚਾਇਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੰਟੇਨਰ ਵਿੱਚੋਂ ਦੁੱਧ ਡੁੱਲਣਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ, 355 ਪੁਲਸ ਮੁਲਾਜ਼ਮਾਂ ਦੇ ਤਬਾਦਲੇ
ਘਟਨਾ ਦੌਰਾਨ ਲੋਕਾਂ ਵਿੱਚ ਦੁੱਧ ਭਰ ਕੇ ਅਤੇ ਲਿਜਾਣ ਲਈ ਦੌੜ ਮਚ ਗਈ। ਇਸ ਦੌਰਾਨ ਡਰਾਈਵਰ ਨੂੰ ਬਚਾਉਣ ਦੀ ਬਜਾਏ ਕੁਝ ਲੋਕ ਦੁੱਧ ਇਕੱਠਾ ਕਰਨ ਲਈ ਭੱਜੇ, ਜਿਸ ਤੋਂ ਬਾਅਦ ਲੋਕ ਆਪਣੇ ਘਰਾਂ ਵਿਚ ਡਰੱਮ ਅਤੇ ਕੈਨ, ਬੋਤਲਾਂ ਅਤੇ ਬਾਲਟੀਆਂ ਵਿਚ ਭਰ ਕੇ ਲਿਜਾਂਦੇ ਦਿਸੇ। ਬਲਵੰਤ ਸਿੰਘ ਨੇ ਦੱਸਿਆ ਕਿ ਉਹ ਬਟਾਲਾ ਤੋਂ ਅੰਬਾਲਾ ਜਾ ਰਿਹਾ ਸੀ। ਰਾਚ ਦੀ ਉਹ ਗੱਡੀ ਚਲਾ ਰਿਹਾ ਸੀ ਅਤੇ ਬਾਈਕ ਚਾਲਕ ਨੇ ਬ੍ਰੇਕ ਮਾਰ ਦਿੱਤੀ, ਉਸ ਨੂੰ ਬਚਾਉਣ ਦੌਰਾਨ ਹੀ ਫੁੱਟਪਾਥ 'ਤੇ ਕੰਟੇਨਰ ਚੜ੍ਹ ਗਿਆ ਅਤੇ ਪਲਟ ਗਿਆ। ਕੰਟੇਨਰ ਵਿਚ 23 ਤੋਂ 24 ਹਜ਼ਾਰ ਲੀਟਰ ਦੁੱਧ ਭਰਿਆ ਹੋਇਆ ਸੀ। ਘਟਨਾ ਵਿਚ ਉਹ ਜ਼ਖ਼ਮੀ ਹੋ ਗਿਆ ਅਤੇ ਸੜਕ ਸੁਰੱਖਿਆ ਫੋਰਸ ਇਲਾਜ ਲਈ ਹਸਪਤਾਲ ਲੈ ਕੇ ਗਈ।
ਇਹ ਵੀ ਪੜ੍ਹੋ: ਪ੍ਰਸ਼ਾਸਨ 'ਚ ਫਿਰ ਵੱਡਾ ਫੇਰਬਦਲ, ਹੁਣ ਇਨ੍ਹਾਂ 7 ਅਧਿਕਾਰੀਆਂ ਦੇ ਕੀਤੇ ਤਬਾਦਲੇ, List 'ਚ ਵੇਖੋ ਵੇਰਵੇ
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਲੋਕਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ! ਸਖ਼ਤ ਹੁਕਮ ਜਾਰੀ, ਰਜਿਸਟਰੀਆਂ ਵਾਲੇ ਵੀ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e