ਸਾਰੇ ਫਰੀਡਮ ਫਾਈਟਰ ਪਰਿਵਾਰ ਇਕ ਮੰਚ ’ਤੇ ਇਕੱਠੇ ਕਰਨਾ ਥਾਪਰ ਪਰਿਵਾਰ ਦਾ ਵੱਡਾ ਉਪਰਾਲਾ : ਪਦਮਸ਼੍ਰੀ ਵਿਜੇ ਚੋਪੜਾ
Tuesday, Apr 29, 2025 - 07:00 PM (IST)

ਮੌਗਾ (ਕਸ਼ਿਸ਼ ਸਿੰਗੱਲਾ) : ਪ੍ਰਸਿੱਧ ਅਜ਼ਾਦੀ ਘੁਲਾਟੀਏ, ਗਾਂਧੀਵਾਦੀ ਸੋਚ ਦੇ ਧਾਰਨੀ ਅਤੇ ਪੰਜਾਬ ਦੇ ਸਾਬਕਾ ਮੰਤਰੀ ਡਾ. ਐੱਸਐੱਲ ਥਾਪਰ ਦੀ 50 ਬਰਸੀ ਨੂੰ ਸਮਰਪਿਤ ਡਾ. ਸ਼ਿਆਮ ਲਾਲ ਥਾਪਰ ਫਾਊਂਡੇਸ਼ਨ ਵੱਲੋਂ ਡਾ. ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਡਾ. ਪਵਨ ਥਾਪਰ, ਡਾਇਰੈਕਟਰ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸਭ ਤੋਂ ਵਿਲੱਖਣ ਖਾਸੀਅਤ ਇਹ ਸੀ ਕਿ ਬਰਸੀ ਸਮਾਗਮ ਨੂੰ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਮਰਪਿਤ ਕੀਤਾ ਗਿਆ, ਜਿਸ ਵਿਚ ਰਾਜ ਭਰ ਨੂੰ ਸੁੰਤਤਰਤਾ ਸੰਗਰਾਮੀ ਪਰਿਵਾਰਾਂ ਦੇ ਵਾਰਿਸ ਪੁੱਜੇ।
ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਪੰਜਾਬ ਕੇਸਰੀ ਸਮੂਹ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਕਿਹਾ ਕਿ ਮੋਗਾ ਦੇ ਥਾਪਰ ਪਰਿਵਾਰ ਦਾ ਸੁਤੰਤਰਤਾ ਸੰਗਰਾਮੀ ਲਹਿਰ ਵਿਚ ਵਿਲੱਖਣ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵਧਾਈ ਦਾ ਪਾਤਰ ਹੈ ਜਿਨ੍ਹਾਂ ਸਾਰੇ ਫਰੀਡਮ ਫਾਈਟਰ ਇੱਕ ਮੰਚ 'ਤੇ ਇਕੱਠੇ ਕੀਤੇ। ਉਨ੍ਹਾਂ ਕਿਹਾ ਕਿ ਅਜ਼ਾਦੀ ਮਗਰੋਂ ਸਮੇਂ-ਸਮੇਂ 'ਤੇ ਪੰਜਾਬ ਅਤੇ ਦੇਸ਼ ਵਿਚ ਨਸ਼ਾ ਵੱਧਦਾ ਗਿਆ, ਜੋ ਚਿੰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਸਮੇਂ ਦੀਆਂ ਸਰਕਾਰਾਂ ਸ਼ਰਾਬ ਨੂੰ ਨਸ਼ਾ ਮੰਨਣ ਦੀ ਥਾਂ ਤੇ ਇਸ ਪੈਸੇ ਦੀ ਕਮਾਈ ਨਾਲ ਸੂਬਾ ਚਲਾਉਦੀਆਂ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾ ਸ਼ਰਾਬ ਦੇ ਠੇਕਿਆਂ ਵਿਰੁੱਧ ਅੰਦੋਲਨ ਚੱਲਦਾ ਰਿਹਾ ਹੈ ਜਿਸ ਵਿਚ ਉਨ੍ਹਾਂ ਦੇ ਮਾਤਾ ਜੀ ਖੁਦ ਜੇਲ੍ਹ ਗਏ ਸਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਅਜ਼ਾਦੀ ਪ੍ਰਵਾਨਿਆਂ ਮੂਹਰੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਇੰਨਾ ਵੱਡਾ ਸਮਾਗਮ ਹੋ ਰਿਹਾ ਹੈ ਜਿਸ ਵਿਚ ਸਮੁੱਚੀ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ। ਪੰਜਾਬ ਸਰਕਾਰ ਆਜ਼ਾਦੀ ਘੁਲਾਟੀਆਂ, ਸੁਤੰਰਤਾ ਸੰਗਰਾਮੀਆਂ ਸਮੇਤ ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਦੇਣ ਲਈ ਦ੍ਰਿੜ ਵਚਨਬੱਧ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਵਚਨਬੱਧ ਹੈ।
ਪਦਮਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਮੰਤਰੀ ਉਪਿੰਦਰ ਸ਼ਰਮਾ, ਡਾ. ਪਵਨ ਥਾਪਰ ਆਦਿ ਦੀ ਹਾਜ਼ਰੀ ਵਿਚ 213 ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਨੇ ਸਮਾਗਮ ਵਿਚ ਪਹੁੰਚੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਵਿਜੇ ਚੋਪੜਾ ਜੀ ਜੋ ਆਪ ਇੱਕ ਅਜ਼ਾਦੀ ਘੁਲਾਟੀਏ ਪਰਿਵਾਰ ਵਿਚੋਂ ਹਨ, ਉਨ੍ਹਾਂ ਦੀ ਆਮਦ ਨਾਲ ਸਮਾਗਮ ਹੋਰ ਚੰਗੇਰਾ ਬਣਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8