ਮੋਬਾਇਲ ਖੋਹ ਕੇ ਭੱਜਿਆ ਮੋਟਰਸਾਈਕਲ ਸਵਾਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ

Wednesday, Oct 31, 2018 - 03:36 AM (IST)

ਮੋਬਾਇਲ ਖੋਹ ਕੇ ਭੱਜਿਆ ਮੋਟਰਸਾਈਕਲ ਸਵਾਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ

ਨਵਾਂਸ਼ਹਿਰ,  (ਤ੍ਰਿਪਾਠੀ)-  ਸੋਮਵਾਰ ਦੇਰ ਸ਼ਾਮ  ਮੁਹੱਲਾ ਬਲੱਡ ਡੋਨਰ ਕਾਲੋਨੀ ਤੋਂ ਸਲੋਹ ਮਾਰਗ ਵੱਲ  ਆਉਣ ਵਾਲੀ ਗਲੀ ’ਚੋਂ 1 ਮੋਟਰਸਾਈਕਲ ਸਵਾਰ ਨੌਜਵਾਨ  ਵੱਲੋਂ  ਅੌਰਤ ਨੂੰ ਧੱਕਾ ਦੇ ਕੇ ਮੋਬਾਇਲ ਖੋਹਣ ਦੀ ਘਟਨਾ  ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ  ਗਈ। ਪੁਲਸ ਦੇ ਸਹਾਇਤਾ ਨੰਬਰ ’ਤੇ ਦਿੱਤੀ ਗਈ ਜਾਣਕਾਰੀ ਤੋਂ ਬਾਅਦ  ਐੱਸ. ਐੱਚ. ਓ. ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਪੁਲਸ ਪਾਰਟੀ ਸਮੇਤ ਪਹੁੰਚੇ। ਦੁਕਾਨਦਾਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਸ਼ਾਮ ਕਰੀਬ 6 ਵਜੇ ਬਲੱਡ ਡੋਨਰ ਕਾਲੋਨੀ ਤੋਂ ਫੋਟੋ ਸਟੇਟ ਕਰਵਾਉਣ ਆ ਰਹੀ ਇਕ ਅੌਰਤ ਜਦੋਂ ਸਲੋਹ ਰੋਡ ਤੋਂ ਲਿੰਕ ਸਡ਼ਕ ਕੋਲ ਪੁੱਜੀ  ਤਾਂ ਪਿੱਛਿਓਂ ਆ ਰਹੇ ਬਾਈਕ ਸਵਾਰ ਨੌਜਵਾਨ  ਨੇ ਅੌਰਤ ਨੂੰ ਧੱਕਾ ਦੇ ਕੇ ਸੁੱਟ ਦਿੱਤਾ ਅਤੇ ਹੱਥ ’ਚੋਂ ਮੋਬਾਇਲ ਖੋਹ ਕੇ ਭੱਜ ਗਿਆ। ਹਾਲਾਂਕਿ  ਦੋਸ਼ੀ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈਆਂ, ਜਿਸ ਤੋਂ  ਪੁਲਸ ਉਕਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।
 


Related News