ਪ੍ਰਦੂਸ਼ਣ ਫੈਲਾਉਣ ਵਾਲਿਆਂ ਨੂੰ ਲੱਗੇਗਾ ਜੁਰਮਾਨਾ ਤੇ ਹੋਵੇਗੀ ਜੇਲ੍ਹ; ਤਾਂ ਵੀ ਨਹੀਂ ਸੁਧਰ ਰਹੇ ਲੋਕ

Monday, Nov 09, 2020 - 03:09 PM (IST)

ਜਲੰਧਰ (ਖੁਰਾਣਾ) - ਪ੍ਰਦੂਸ਼ਣ ਦੇ ਮਾਮਲੇ ’ਚ ਜਲੰਧਰ ਨਗਰ ਨਿਗਮ ਦੇ ਅਧਿਕਾਰੀ ਅਤੇ ਸੱਤਾਧਾਰੀ ਕਾਂਗਰਸ ਦੇ ਨੇਤਾ ਕਿੰਨੇ ਲਾਪ੍ਰਵਾਹ ਹਨ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਸ਼ਹਿਰ ’ਚ ਜਗ੍ਹਾ-ਜਗ੍ਹਾ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ। ਜਿਸ ਵਿਚੋਂ ਉੱਠਦਾ ਧੂੰਆਂ ਨਾ ਸਿਰਫ ਲੋਕਾਂ ਦੀ ਸਿਹਤ ’ਤੇ ਬੁਰਾ ਅਸਰ ਪਾ ਰਿਹਾ ਹੈ, ਸਗੋਂ ਇਸ ਨਾਲ ਕਈ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਅਤੇ ਸੁਪਰੀਮ ਕੋਰਟ ਸਮੇਤ ਦੇਸ਼ ਦੀਆਂ ਸਮੁੱਚੀਆਂ ਅਦਾਲਤਾਂ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਸਖਤੀ ਕਰਨ ਦੇ ਹੁਕਮ ਦੇ ਚੁੱਕੀਆਂ ਹਨ। ਇਸ ਦੇ ਬਾਵਜੂਦ ਸ਼ਹਿਰ ’ਚ ਕੂੜਾ ਅਤੇ ਹਾਰਟੀਕਲਚਰ ਵੇਸਟ ਸਾੜਨ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਐੱਨ. ਜੀ. ਟੀ. ਨੇ ਤਾਂ ਹਾਲ ਹੀ ’ਚ ਪ੍ਰਦੂਸ਼ਣ ਫੈਲਾਉਣ ਵਾਲਿਆਂ ’ਤੇ ਸਖ਼ਤ ਕਾਰਵਾਈ ਦੇ ਹੁਕਮ ਜਾਰੀ ਕਰਦਿਆਂ ਇਕ ਕਰੋਡ਼ ਰੁਪਏ ਜੁਰਮਾਨਾ ਅਤੇ ਇਕ ਸਾਲ ਦੀ ਕੈਦ ਤੱਕ ਦੀ ਵਿਵਸਥਾ ਕੀਤੀ ਹੈ।

PunjabKesari

ਨਗਰ ਨਿਗਮ ਦੀ ਗੱਲ ਕਰੀਏ ਤਾਂ ਜਲੰਧਰ ਸ਼ਹਿਰ ’ਚ ਵੀ ਸਾਲਿਡ ਵੇਸਟ ਮੈਨੇਜਮੈਂਟ ਰੂਲਸ 2016 ਲਾਗੂ ਹੋ ਚੁੱਕੇ ਹਨ, ਜਿਨ੍ਹਾਂ ਤਹਿਤ ਕੂੜਾ ਆਦਿ ਸਾੜਨ ’ਤੇ ਹਜ਼ਾਰਾਂ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਨਗਰ ਨਿਗਮ ਅਜਿਹੀਆਂ ਘਟਨਾਵਾਂ ’ਤੇ 25 ਹਜ਼ਾਰ ਤੱਕ ਦਾ ਜੁਰਮਾਨਾ ਲਾ ਸਕਦਾ ਹੈ ਪਰ ਨਿਗਮ ਨੇ ਅਜੇ ਤੱਕ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ। ਸ਼ਹਿਰ ਦੇ ਵਿਚਕਾਰ ਸਥਿਤ ਓਲਡ ਜੀ. ਟੀ. ਰੋਡ ’ਤੇ ਪੈਂਦੇ ਪਲਾਜ਼ਾ ਡੰਪ ਦੀ ਗੱਲ ਕਰੀਏ ਤਾਂ ਇਥੇ ਆਲੇ-ਦੁਆਲੇ ਦੇ ਕਈ ਵਾਰਡਾਂ ਦਾ ਕੂੜਾ ਰੋਜ਼ਾਨਾ ਆਉਂਦਾ ਹੈ ਅਤੇ ਦੁਪਹਿਰ ਜਾਂ ਸ਼ਾਮ ਸਮੇਂ ਇਸ ਕੂੜੇ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ, ਜਿਸ ਵਿਚੋਂ ਉੱਠਦਾ ਜ਼ਹਿਰੀਲਾ ਧੂੰਆਂ ਆਸ-ਪਾਸ ਦੇ ਖੇਤਰਾਂ ਨੂੰ ਪ੍ਰਦੂਸ਼ਿਤ ਕਰਦਾ ਰਹਿੰਦਾ ਹੈ। ਦੁਕਾਨਦਾਰ ਕਈ ਵਾਰ ਇਸ ਦੀ ਸ਼ਿਕਾਇਤ ਮੇਅਰ ਅਤੇ ਕਮਿਸ਼ਨਰ ਨੂੰ ਕਰ ਚੁੱਕੇ ਹਨ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।

PunjabKesari

ਇਸੇ ਤਰ੍ਹਾਂ ਸੂਰਾਨੁੱਸੀ ਖੇਤਰ ’ਚ ਵੀ ਗਰੀਨ ਬੈਲਟ ਲਈ ਸੜਕਾਂ ਕੰਢੇ ਪਈ ਖਾਲੀ ਜਗ੍ਹਾ ’ਤੇ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਗ਼ੈਰ-ਕਾਨੂੰਨੀ ਰੂਪ ਨਾਲ ਬਣੇ ਇਨ੍ਹਾਂ ਡੰਪ ਸਥਾਨਾਂ ’ਤੇ ਅਕਸਰ ਅੱਗ ਲੱਗੀ ਵੇਖੀ ਜਾਂਦੀ ਹੈ। ਇਸ ਸਬੰਧ ’ਚ ਵੀ ਨਿਗਮ ਅਧਿਕਾਰੀਆਂ ਨੂੰ ਸਭ ਪਤਾ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਬਬਰੀਕ ਚੌਕ ’ਤੇ ਪੈਂਦੇ ਮਹੰਤ ਆਗਿਆ ਰਾਮ ਪਾਰਕ ’ਚ ਵੀ ਰੋਜ਼ਾਨਾ ਅੱਗ ਲਾਈ ਜਾਂਦੀ ਹੈ, ਜਿਸ ਨਾਲ ਸੈਰ ਕਰਨ ਵਾਲੇ ਅਤੇ ਆਸ-ਪਾਸ ਰਹਿੰਦੇ ਲੋਕ ਬਹੁਤ ਪ੍ਰੇਸ਼ਾਨ ਹਨ।

ਕੁਦਰਤ ਦੀ ਚਿਤਾਵਨੀ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ : ਸ਼ਾਂਤ ਗੁਪਤਾ

ਨੌਜਵਾਨ ਉੱਦਮੀ ਅਤੇ ਹੈਮਕੋ ਗਰੁੱਪ ਦੇ ਸ਼ਾਂਤ ਗੁਪਤਾ ਦਾ ਕਹਿਣਾ ਹੈ ਕਿ ਅਸੀਂ ਕੁਦਰਤ ਦੀ ਚਿਤਾਵਨੀ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਜਦੋਂ ਕਈ ਮਹੀਨੇ ਲਾਕਡਾਊਨ ਲੱਗਾ ਰਿਹਾ ਤਾਂ ਜਲੰਧਰ ’ਚ ਸੈਂਕੜੇ ਕਿਲੋਮੀਟਰ ਦੂਰ ਪਹਾੜਾਂ ਤੱਕ ਦੇ ਦਰਸ਼ਨ ਹੋ ਗਏ ਸਨ ਅਤੇ ਗੰਗਾ ਵੀ ਨਿਰਮਲ ਵਿਖਾਈ ਦੇਣ ਲੱਗੀ ਸੀ। ਹੁਣ ਫਿਰ ਉਹੀ ਹਾਲਾਤ ਪੈਦਾ ਹੋ ਰਹੇ ਹਨ ਕਿ ਪ੍ਰਦੂਸ਼ਣ ਕਾਰਣ ਲੋਕਾਂ ਨੂੰ ਸਾਹ ਲੈਣ ’ਚ ਤਕਲੀਫ ਤੱਕ ਝੱਲਣੀ ਪੈ ਰਹੀ ਹੈ।

ਉਨ੍ਹਾਂ ਕਿਹਾ ਕਿ ਕੂੜੇ ਨੂੰ ਸਾੜਨਾ ਨਾ ਸਿਰਫ ਇਕ ਜੁਰਮ ਹੈ, ਸਗੋਂ ਪ੍ਰਦੂਸ਼ਣ ਨੂੰ ਉਤਸ਼ਾਹ ਦੇਣ ਦੇ ਮਾਮਲੇ ’ਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਜੋ ਵੀ ਅਜਿਹਾ ਕਰਦਾ ਨਜ਼ਰ ਆਵੇ, ਆਮ ਲੋਕਾਂ ਨੂੰ ਵੀ ਉਸ ਦੀ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਕਰਨੀ ਚਾਹੀਦੀ ਹੈ।

PunjabKesari


Harinder Kaur

Content Editor

Related News