ਪ੍ਰਵਾਸੀ ਮਜ਼ਦੂਰ ਦੀ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਨਾਲ ਮੌਤ

Tuesday, Jul 09, 2024 - 06:54 PM (IST)

ਪ੍ਰਵਾਸੀ ਮਜ਼ਦੂਰ ਦੀ ਜ਼ਿਆਦਾ ਸ਼ਰਾਬ ਦਾ ਸੇਵਨ ਕਰਨ ਨਾਲ ਮੌਤ

ਗੜ੍ਹਦੀਵਾਲਾ (ਭੱਟੀ)- ਗੜ੍ਹਦੀਵਾਲਾ ਦੇ ਨੇੜਲੇ ਪਿੰਡ ਬਾਹਟੀਵਾਲ ਤੋਂ ਬਰਾਂਡਾ ਨੂੰ ਜਾਂਦੇ ਲਿੰਕ ਰੋਡ 'ਤੇ ਇਕ ਪ੍ਰਵਾਸੀ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪਿੰਡ ਬਾਹਟੀਵਾਲ ਦੇ ਸਰਪੰਚ ਜੈਪਾਲ ਸ਼ਰਮਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਗੁਆਂਢ ਵਿੱਚ ਇਕ ਕਿਸਾਨ ਦੇ ਕੋਲ ਕਰੀਬ 30-35 ਸਾਲ ਇਕ ਪ੍ਰਵਾਸੀ ਮਜ਼ਦੂਰ ਰਹਿੰਦਾ ਸੀ, ਜੋ ਆਪਣਾ ਨਾਂ ਰਾਜੂ ਹੀ ਦੱਸਦਾ ਸੀ। ਉਸ ਨੂੰ ਆਪਣੇ ਮਾਤਾ-ਪਿਤਾ ਦਾ ਨਾ ਤਾਂ ਐਡਰਸ ਬਾਰੇ ਪਤਾ ਨਹੀਂ ਸੀ ਅਤੇ ਨਾ ਹੀ ਕਦੇ ਉਸ ਨੂੰ ਰਿਸ਼ਤੇਦਾਰ ਮਿਲਣ ਆਉਂਦਾ ਸੀ। 

ਉਸ ਨੇ ਦੱਸਿਆ ਕਿ ਰਾਜੂ ਕਾਫ਼ੀ ਸ਼ਰਾਬ ਪੀਂਦਾ ਸੀ। ਹੁਣ 10-15 ਦਿਨ ਤੋਂ ਇਸ ਦਾ ਮਾਲਕ ਆਪਣੇ ਪਰਿਵਾਰ ਸਮੇਤ ਕਨੈਡਾ ਆਪਣੇ ਬੱਚਿਆ ਪਾਸ ਗਿਆ ਹੋਇਆ ਹੈ। ਰਾਜੂ ਇਸ ਸਮੇਂ ਇੱਕਲਾ ਹੀ ਘਰ ਵਿੱਚ ਰਹਿੰਦਾ ਸੀ । ਰਾਜੂ 7 ਜੁਲਾਈ ਤੋ ਲਾਗਾਤਾਰ ਬਰਾਡਾ ਪਿੰਡ ਦੇ ਠੇਕੇ ਤੋਂ ਸਰਾਬ ਪੀ ਰਿਹਾ ਸੀ, ਜਿਸ ਨੇ ਅੱਜ ਸਵੇਰੇ ਤੋਂ ਵੀ ਸ਼ਰਾਬ ਪੀਣੀ ਸੁਰੂ ਕੀਤੀ ਹੋਈ ਸੀ। ਜਿਸ ਦੀ ਲਾਗਾਤਾਰ ਜ਼ਿਆਦਾ ਸ਼ਰਾਬ ਪੀਣ ਕਰਕੇ ਅੱਜ ਉਸ ਦੀ ਪਿੰਡ ਬਰਾਡਾ ਦੇ ਸ਼ਰਾਬ ਦੇ ਠੇਕੇ ਨੇੜੇ ਸੜਕ ਕਿਨਾਰੇ ਮੌਤ ਹੋ ਗਈ ਹੈ। ਗੜ੍ਹਦੀਵਾਲਾ ਪੁਲਸ ਵੱਲੋਂ ਸਰਪੰਚ ਜੈਪਾਲ ਸ਼ਰਮਾ ਦੇ ਬਿਆਨਾਂ ਦੇ ਆਧਾਰ 'ਤੇ 194 ਬੀ. ਐੱਨ. ਐੱਸ.  ਐੱਸ. ਕਾਰਵਾਈ ਕਰਨ ਉਪਰੰਤ ਲਾਸ਼ ਦਾ ਪੋਸਟਮਾਰਟਮ ਕਰਵਾਕੇ ਪੰਚਾਇਤ ਹਵਾਲੇ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਆਖ਼ਿਰ ਕਿਸ ਪਾਰਟੀ ਨੂੰ ਮਿਲੇਗੀ ਜਲੰਧਰ ਵੈਸਟ ਹਲਕੇ ਦੀ ਸੀਟ, ਦਾਅ 'ਤੇ ਲੱਗੀ ਦਿੱਗਜਾਂ ਦੀ ਸਾਖ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News