ਸਿਹਤ ਮਹਿਕਮੇ ਨੇ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਨੂੰ ਕੀਤਾ ਸੀਲ

Wednesday, Aug 05, 2020 - 05:25 PM (IST)

ਸਿਹਤ ਮਹਿਕਮੇ ਨੇ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਨੂੰ ਕੀਤਾ ਸੀਲ

ਗੜ੍ਹਸ਼ੰਕਰ (ਸ਼ੋਰੀ)— ਪੁਲਸ ਅਤੇ ਸਿਹਤ ਮਹਿਕਮੇ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਮਾਈਕ੍ਰੋ ਕੰਟੋਨਮੈਂਟ ਜ਼ੋਨਾਂ ਨੂੰ ਅੱਜ ਸੀਲ ਕਰਨ ਦਾ ਕੰਮ ਕੀਤਾ। ਇਥੋਂ ਦੇ ਵਾਰਡ ਨੰਬਰ 11 ਅਤੇ ਵਾਰਡ ਨੰਬਰ 4 'ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਵੱਧ ਗਿਣਤੀ ਆਈ ਸੀ, ਉਸ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ।

ਸੀਲ ਕਰਨ ਤੋਂ ਪਹਿਲਾਂ ਐੱਸ. ਡੀ. ਐੱਮ. ਗੜ੍ਹਸ਼ੰਕਰ ਹਰਬੰਸ ਸਿੰਘ ਨੇ ਸਿਹਤ ਮਹਿਕਮੇ ਅਤੇ ਪੁਲਸ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕਰਕੇ ਲਏ ਜਾਣ ਵਾਲੇ ਫੈਸਲਿਆਂ ਦੀ ਡੂੰਘੀ ਘੋਖ ਪੜਤਾਲ ਕੀਤੀ, ਉਪਰੰਤ ਇਸ ਦੇ ਐੱਸ. ਐੱਮ. ਓ. ਗੜ੍ਹਸ਼ੰਕਰ ਡਾਕਟਰ ਟੇਕ ਰਾਜ ਭਾਟੀਆ ਸਹਿਤ ਸਿਹਤ ਮਹਿਕਮੇ ਦੀ ਟੀਮ ਅਤੇ ਪੁਲਸ ਪਾਰਟੀ ਨੇ ਸੀਲ ਕੀਤੇ ਜਾਣ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਇਸ ਮੌਕੇ 'ਤੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਵਤਾਰ ਚੰਦ ਸੇਖੜੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।


author

shivani attri

Content Editor

Related News