ਮਾਸਕ ਨਾ ਲਾ ਕੇ ਆਏ ਨੌਜਵਾਨ ਨੂੰ ਬਾਹਰ ਕੱਢਣਾ ਬੈਂਕ ਮੁਲਾਜ਼ਮਾਂ ਨੂੰ ਪਿਆ ਭਾਰੀ

09/18/2020 3:28:06 PM

ਗੋਰਾਇਆ (ਜ. ਬ.)— ਮਾਸਕ ਨਾ ਲਾ ਕੇ ਬੈਂਕ 'ਚ ਦਾਖ਼ਲ ਹੋਣ ਵਾਲੇ ਨੌਜਵਾਨ ਨੂੰ ਬੈਂਕ ਮੁਲਾਜ਼ਮਾਂ ਵੱਲੋਂ ਬਾਹਰ ਕੀਤੇ ਜਾਣ ਦਾ ਮਾਮਲਾ ਇਸ ਕਦਰ ਤੂਲ ਫੜ ਗਿਆ ਕਿ ਬੈਂਕ ਮੁਲਾਜ਼ਮਾਂ ਨੂੰ ਛੁੱਟੀ ਤੋਂ ਬਾਅਦ ਪੁਲਸ ਸੁਰੱਖਿਆ 'ਚ ਬੈਂਕ ਤੋਂ ਬਾਹਰ ਕੱਢਿਆ ਗਿਆ ਅਤੇ ਘਰ ਭੇਜਿਆ ਗਿਆ।

ਇਹ ਵੀ ਪੜ੍ਹੋ: ਜਲੰਧਰ: ਇਹੋ ਜਿਹੀ ਮੌਤ ਰੱਬ ਕਿਸੇ ਨੂੰ ਵੀ ਨਾ ਦੇਵੇ, ਭਿਆਨਕ ਹਾਦਸੇ ਨੂੰ ਵੇਖ ਕੰਬ ਜਾਵੇਗੀ ਰੂਹ

ਇਸ ਸਬੰਧੀ ਬੈਂਕ ਮੁਲਾਜ਼ਮ ਵਿਕਰਾਂਤ ਸੋਨੀ ਨੇ ਦੱਸਿਆ ਕਿ ਉਹ ਚਾਰ ਸਾਲ ਤੋਂ ਸਥਾਨਕ ਗ੍ਰਾਮੀਣ ਬੈਂਕ 'ਚ ਕੈਸ਼ੀਅਰ ਦੀ ਨੌਕਰੀ ਕਰ ਰਿਹਾ ਹੈ। ਵੀਰਵਾਰ ਨੂੰ ਬੈਂਕ 'ਚ ਇਕ ਨੌਜਵਾਨ ਆਇਆ, ਜਿਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਅਨੁਸਾਰ ਬੈਂਕ ਮੈਨੇਜਰ ਵੱਲੋਂ ਉਕਤ ਨੌਜਵਾਨ ਨੂੰ ਮਾਸਕ ਲਾਉਣ ਅਤੇ ਹੱਥ ਸੈਨੇਟਾਈਜ਼ਰ ਕਰਨ ਲਈ ਕਿਹਾ ਗਿਆ ਪਰ ਨੌਜਵਾਨ ਉਲਟਾ ਬੈਂਕ ਮੁਲਾਜ਼ਮਾਂ ਨਾਲ ਉਲਝ ਪਿਆ, ਜਿਸ ਨੂੰ ਜਦ ਬੈਂਕ ਤੋਂ ਬਾਹਰ ਜਾਣ ਲਈ ਕਿਹਾ ਤਾਂ ਉਕਤ ਨੌਜਵਾਨ ਨੇ ਬੈਂਕ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਅਤੇ ਗਾਲੀ-ਗਲੋਚ ਕੀਤਾ, ਜਿਸ ਤੋਂ ਬਾਅਦ ਨੌਜਵਾਨ ਨੂੰ ਬੈਂਕ ਤੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ: ਪਿੰਡੋਂ ਬਾਹਰ ਡੇਰੇ 'ਤੇ ਰਹਿੰਦੇ ਬਜ਼ੁਰਗ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਖੂਨ ਨਾਲ ਲਥਪਥ ਮਿਲੀ ਲਾਸ਼

ਨੌਜਵਾਨ ਨੇ ਦੋਸ਼ ਲਾਇਆ ਕਿ ਬੈਂਕ ਮੁਲਾਜ਼ਮ ਨੇ ਉਸ ਨੂੰ ਧੱਕਾ-ਮੁੱਕੀ ਕਰਕੇ ਬਾਹਰ ਕੱਢਿਆ ਅਤੇ ਬੈਂਕ ਦੇ ਬਾਹਰ ਵੀ ਬੈਂਕ ਕਰਮਚਾਰੀ ਅਤੇ ਨੌਜਵਾਨ 'ਚ ਧੱਕੀ-ਮੁੱਕੀ ਹੋਈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਪਿਤਾ ਵੱਲੋਂ ਪੁਲਸ ਨੂੰ ਬੈਂਕ ਮੁਲਾਜ਼ਮਾਂ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਅਤੇ ਬੈਂਕ ਵੱਲੋਂ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਸ਼ਾਮ ਨੂੰ ਉਕਤ ਨੌਜਵਾਨ ਆਪਣੇ ਦਰਜਨ ਤੋਂ ਜ਼ਿਆਦਾ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਾਥੀਆਂ ਸਮੇਤ ਬੈਂਕ ਦੇ ਬਾਹਰ ਆ ਗਿਆ।

ਇਹ ਵੀ ਪੜ੍ਹੋ: ਕੇਂਦਰੀ ਵਜ਼ੀਰੀ 'ਚੋਂ ਹਰਸਿਮਰਤ ਦੇ ਅਸਤੀਫੇ ਦੇ ਕੀ ਹਨ ਮਾਇਨੇ!

ਇਕ ਸ਼ੁਭਚਿੰਤਕ ਵੱਲੋਂ ਬੈਂਕ 'ਚ ਇਸ ਦੀ ਸੂਚਨਾ ਦੇ ਦਿੱਤੀ ਕਿ ਬੈਂਕ ਦੇ ਬਾਹਰ ਕੁਝ ਹਥਿਆਰਾਂ ਨਾਲ ਲੈਸ ਨੌਜਵਾਨ ਖੜ੍ਹੇ ਹਨ, ਜਿਸ ਨਾਲ ਬੈਂਕ ਮੁਲਾਜ਼ਮ ਕਾਫੀ ਡਰ ਅਤੇ ਘਬਰਾ ਗਏ, ਜਿਨ੍ਹਾਂ ਨੇ ਜਲਦ ਇਸ ਦੀ ਸੂਚਨਾ ਗੋਰਾਇਆ ਪੁਲਸ ਨੂੰ ਦਿੱਤੀ ਤਾਂ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮ ਮੌਕੇ 'ਤੇ ਆਏ, ਜਿਨ੍ਹਾਂ ਨੇ ਬੈਂਕ ਮੁਲਾਜ਼ਮਾਂ ਨੂੰ ਪੁਲਸ ਸੁਰੱਖਿਆ 'ਚ ਬੈਂਕ ਦੇ ਬਾਹਰ ਕੱਢਿਆ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਨਾਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੂੰ ਲੜਕੇ ਦੇ ਪਿਤਾ ਰਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਗੁਰਾਇਆ ਵੱਲੋਂ ਬੈਂਕ ਦੇ ਖ਼ਿਲਾਫ਼ ਸ਼ਿਕਾਇਤ ਆਈ ਹੈ। ਜਦਕਿ ਬੈਂਕ ਸਟਾਫ ਵੱਲੋਂ ਵੀ ਲਿਖਤ 'ਚ ਸ਼ਿਕਾਇਤ ਆਈ ਹੈ। ਪੁਲਸ ਨੇ ਦੋਹਾਂ ਨੂੰ ਸ਼ੁੱਕਰਵਾਰ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ: ਬੀਬੀ ਬਾਦਲ ਦੇ ਅਸਤੀਫ਼ੇ 'ਤੇ ਢੀਂਡਸਾ ਦਾ ਤੰਜ, ਕਿਹਾ-ਚੀਚੀ 'ਤੇ ਖੂਨ ਲਗਾ ਕੇ ਕੋਈ ਸ਼ਹੀਦ ਨਹੀਂ ਬਣਦਾ


shivani attri

Content Editor

Related News