ਵਿਆਹੁਤਾ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਹਾਲਤ ਗੰਭੀਰ
Tuesday, Aug 20, 2019 - 04:26 AM (IST)

ਫਗਵਾੜਾ, (ਜਲੋਟਾ)— ਫਗਵਾੜਾ ਸਿਵਲ ਹਸਪਤਾਲ ਵਿਖੇ ਇਕ ਵਿਆਹੁਤਾ ਨੂੰ ਭੇਤਭਰੀ ਹਾਲਤ ’ਚ ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਇਲਾਜ ਲਈ ਲਿਆਂਦਾ ਗਿਆ ਹੈ। ਉਸਨੇ ਜ਼ਹਿਰ ਕਿਉਂ ਨਿਗਲਿਆ ਇਸਦਾ ਭੇਤ ਬਰਕਰਾਰ ਹੈ। ਹਾਲਾਂਕਿ ਉਸਦੇ ਨਿਕਟ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਉਸਨੇ ਗਲਤੀ ਨਾਲ ਜ਼ਹਿਰ ਨਿਗਲੀ ਹੈ। ਉਕਤ ਔਰਤ ਦੀ ਪਛਾਣ ਸ਼ਕੁੰਤਲਾ ਪਤਨੀ ਸੰਜੇ ਵਾਸੀ ਪਿੰਡ ਚੱਕ ਹਕੀਮ ਦੇ ਰੂਪ ’ਚ ਹੋਈ ਹੈ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਸ ਜਾਂਚ ਕਰ ਰਹੀ ਹੈ।