‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ ''ਚ ਤਿਆਰ ਹੋਏ ਬੰਗਲਾਦੇਸ਼ ਰੇਲਵੇ ਦੇ 18 LHB Coach

Tuesday, Oct 13, 2026 - 08:59 AM (IST)

‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ ''ਚ ਤਿਆਰ ਹੋਏ ਬੰਗਲਾਦੇਸ਼ ਰੇਲਵੇ ਦੇ 18 LHB Coach

ਜਲੰਧਰ/ਕਪੂਰਥਲਾ (ਪੁਨੀਤ) : ਕਪੂਰਥਲਾ ਵਿਚ ਤਿਆਰ ਕੀਤੇ ਗਏ 18 ਐੱਲ. ਐੱਚ. ਬੀ. ਕੋਚ (ਰੇਲ ਡੱਬੇ) ਬੰਗਲਾਦੇਸ਼ ਰੇਲਵੇ ਨੂੰ ਭੇਜੇ ਗਏ ਹਨ। ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਦੇ ਵਿਜ਼ਨ ਤਹਿਤ ਤਿਆਰ ਕੀਤੇ ਗਏ ਇਨ੍ਹਾਂ ਕੋਚਾਂ ਦੀ ਵਰਤੋਂ ਬੰਗਲਾਦੇਸ਼ ਰੇਲਵੇ ਦੀ ਯਾਤਰੀ ਆਵਾਜਾਈ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤੀ ਜਾਵੇਗੀ। ਰੇਲ ਕੋਚ ਫੈਕਟਰੀ (ਆਰ. ਸੀ. ਐੱਫ.) ਕਪੂਰਥਲਾ ਵਿਚ ਨਿਰਮਿਤ ਇਨ੍ਹਾਂ ਕੋਚਾਂ ਦੀ ਪਹਿਲੀ ਖੇਪ ਹੁਸੈਨਪੁਰ ਰੇਲਵੇ ਸਟੇਸ਼ਨ ਤੋਂ ਬੰਗਲਾਦੇਸ਼ ਦੇ ਦਰਸ਼ਨਾ ਰੇਲਵੇ ਸਟੇਸ਼ਨ ਲਈ ਰਵਾਨਾ ਕੀਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ ਨਗਰ ਨਿਗਮ ਜਨਰਲ ਹਾਊਸ ਦੀ ਮੀਟਿੰਗ 'ਚ ਹੰਗਾਮਾ! ਕੌਂਸਲਰਾਂ ਵਿਚਾਲੇ ਹੋਈ ਧੱਕਾਮੁੱਕੀ

ਭਾਰਤ ਤੋਂ ਗੁਆਂਢੀ ਦੇਸ਼ ਨੂੰ ਰੇਲ ਕੋਚਾਂ ਦੀ ਸਪਲਾਈ ਦੋਵਾਂ ਦੇਸ਼ਾਂ ਵਿਚਾਲੇ ਰੇਲਵੇ ਖੇਤਰ ਵਿਚ ਹੋਣ ਵਾਲੇ ਸਹਿਯੋਗ ਦਾ ਹਿੱਸਾ ਹੈ। ਬੰਗਲਾਦੇਸ਼ ਭੇਜੇ ਗਏ ਸਾਰੇ ਕੋਚ ਐੱਲ. ਐੱਚ. ਬੀ. ਸ਼੍ਰੇਣੀ ਦੇ ਹਨ, ਜਿਨ੍ਹਾਂ ਨੂੰ ਰੇਲ ਵੱਲੋਂ ਸਪੈਸ਼ਲ ਡਿਮਾਂਡ ਅਨੁਸਾਰ ਆਰ. ਸੀ. ਐੱਫ. ਵਿਚ ਤਿਆਰ ਕੀਤਾ ਗਿਆ ਹੈ। ਇਨ੍ਹਾਂ ਕੋਚਾਂ ਨੂੰ ਬੰਗਲਾਦੇਸ਼ ਰੇਲਵੇ ਦੀ ਸੰਚਾਲਨ ਅਤੇ ਯਾਤਰੀ ਸਬੰਧੀ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਗਿਆ ਹੈ। ਇਸ ਖੇਪ ਨੂੰ ਭੇਜਣ ਦੀ ਪ੍ਰਕਿਰਿਆ ਵਿਚ ਫਿਰੋਜ਼ਪੁਰ ਮੰਡਲ, ਰੇਲ ਕੋਚ ਫੈਕਟਰੀ ਕਪੂਰਥਲਾ, ਰਾਈਟਸ ਲਿਮਟਿਡ ਅਤੇ ਬੰਗਲਾਦੇਸ਼ ਰੇਲਵੇ ਸ਼ਾਮਲ ਰਹੇ।

91.73 ਲੱਖ ਰੁਪਏ ਦਾ ਮਾਲੀਆ ਮਿਲਿਆ : ਸੰਜੀਵ ਕੁਮਾਰ

ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਖੇਪ ਦੀ ਢੋਆ-ਢੁਆਈ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। 18 ਕੋਚਾਂ ਦੀ ਇਸ ਖੇਪ ਨੂੰ ਬੰਗਲਾਦੇਸ਼ ਭੇਜਣ ਨਾਲ ਫਿਰੋਜ਼ਪੁਰ ਮੰਡਲ ਨੂੰ 91.73 ਲੱਖ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News