ਮਕਸੂਦਾਂ ਸਬਜ਼ੀ ਮੰਡੀ ''ਚ ਗ਼ਰੀਬ ਲੋਕਾਂ ਤੋਂ ਧੱਕੇਸ਼ਾਹੀ ਨਾਲ ਵਸੂਲੀ ਜਾ ਰਹੀ 3 ਗੁਣਾ ਪਾਰਕਿੰਗ ਫ਼ੀਸ

06/11/2023 4:32:16 PM

ਜਲੰਧਰ (ਜ. ਬ.)–ਮਕਸੂਦਾਂ ਸਬਜ਼ੀ ਮੰਡੀ ਵਿਚ ਪਾਰਕਿੰਗ ਠੇਕੇਦਾਰ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਵਸੂਲੀ ਦੇ ਸਾਹਮਣੇ ਮਾਰਕੀਟ ਕਮੇਟੀ, ਜ਼ਿਲ੍ਹਾ ਪ੍ਰਸ਼ਾਸਨ ਫੇਲ੍ਹ ਸਾਬਤ ਹੋ ਰਿਹਾ ਹੈ। ਮੰਡੀ ਦੇ ਅੰਦਰ ਹੋ ਰਹੀ ਨਾਜਾਇਜ਼ ਵਸੂਲੀ ਤਹਿਤ ਜਿੱਥੇ ਗ਼ਰੀਬ ਡਰਾਈਵਰਾਂ ਤੋਂ ਸ਼ਰੇਆਮ ਨਾਜਾਇਜ਼ ਵਸੂਲੀ ਕੀਤੀ ਜਾ ਰਹੀ ਹੈ, ਉਥੇ ਹੀ ਉਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈ। ਸ਼ੁਰੂਆਤ ਵਿਚ ਠੇਕੇਦਾਰ ਖ਼ਿਲਾਫ਼ ਧਰਨੇ ਵੀ ਲੱਗੇ ਪਰ ਉਸ ਦੇ ਬਾਵਜੂਦ ਠੇਕੇਦਾਰ ਦੀ ਮਨਮਰਜ਼ੀ ਬੰਦ ਨਹੀਂ ਹੋ ਸਕੀ ਅਤੇ ਅੱਜ ਵੀ ਡਰਾਈਵਰਾਂ ਤੋਂ 3 ਗੁਣਾ ਪੈਸੇ ਵਸੂਲੇ ਜਾ ਰਹੇ ਹਨ।

ਮਾਰਕੀਟ ਕਮੇਟੀ ਵੱਲੋਂ ਮੰਡੀ ਦੇ ਗੇਟਾਂ ’ਤੇ ਫਲੈਕਸ ਬੋਰਡ ਵੀ ਲੁਆਏ ਗਏ ਹਨ ਪਰ ਉਸਦੇ ਬਾਵਜੂਦ ਠੇਕੇਦਾਰ ’ਤੇ ਕੋਈ ਅਸਰ ਨਹੀਂ ਪੈ ਰਿਹਾ। ਚੰਡੀਗੜ੍ਹ ਦੇ ਇਕ ਅਧਿਕਾਰੀ ਦੀ ਸ਼ਹਿ ’ਤੇ ਠੇਕੇਦਾਰ ਮਨਮਰਜ਼ੀ ਕਰ ਰਿਹਾ ਹੈ, ਜਿਸ ਕਰ ਕੇ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। 3-3 ਨੋਟਿਸ ਜਾਰੀ ਹੋਣ ਦੇ ਬਾਵਜੂਦ ਠੇਕੇਦਾਰ ਵੱਲੋਂ ਸਮੇਂ ’ਤੇ ਜਵਾਬ ਨਾ ਦੇਣਾ ਹੀ ਦੱਸ ਰਿਹਾ ਹੈ ਕਿ ਕਿਸੇ ਸਿਆਸੀ ਅਤੇ ਸਰਕਾਰੀ ਅਧਿਕਾਰੀ ਦੀ ਸ਼ਹਿ ਦੇ ਬਿਨਾਂ ਇਹ ਨਾਜਾਇਜ਼ ਵਸੂਲੀ ਦਾ ਧੰਦਾ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ PM ਮੋਦੀ 'ਤੇ ਤਿੱਖੇ ਸ਼ਬਦੀ ਹਮਲੇ, ਆਖੀਆਂ ਵੱਡੀਆਂ ਗੱਲਾਂ

ਜਦੋਂ ਵੀ ਕੋਈ ਡਰਾਈਵਰ ਸਰਕਾਰੀ ਰੇਟਾਂ ਦੇ ਆਧਾਰ ’ਤੇ ਫ਼ੀਸ ਦੇਣ ਦੀ ਗੱਲ ਕਰਦਾ ਹੈ ਤਾਂ ਉਸ ਨਾਲ ਗਾਲੀ-ਗਲੋਚ ਅਤੇ ਗੁੰਡਾਗਰਦੀ ਕੀਤੀ ਜਾਂਦੀ ਹੈ। ਸ਼ਨੀਵਾਰ ਨੂੰ ਵੀ ਮੰਡੀ ਦੇ ਗੇਟ ’ਤੇ ਅਜਿਹੀ ਧੱਕਾ-ਮੁੱਕੀ ਦੇਖਣ ਨੂੰ ਮਿਲੀ ਪਰ ਠੇਕੇਦਾਰ ਦੇ ਕਰਿੰਦਿਆਂ ਨੇ ਆਪਣੇ ਆਕਾ ਦੇ ਕਹੇ ਅਨੁਸਾਰ ਹੀ ਜ਼ਿਆਦਾ ਫੀਸ ਲੈ ਕੇ ਡਰਾਈਵਰ ਨੂੰ ਅੰਦਰ ਦਾਖਲ ਹੋਣ ਦਿੱਤਾ। ਦੂਜੇ ਪਾਸੇ ਆੜ੍ਹਤੀ ਵੀ ਇਸ ਠੇਕੇਦਾਰ ਤੋਂ ਪ੍ਰੇਸ਼ਾਨ ਹਨ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਕਾਰਨ ਉਹ ਆੜ੍ਹਤੀ ਨੂੰ ਸ਼ਿਕਾਇਤ ਕਰਦੇ ਹਨ ਪਰ ਆੜ੍ਹਤੀ ਜੇਕਰ ਸਾਹਮਣੇ ਆਵੇ ਤਾਂ ਉਨ੍ਹਾਂ ਦੇ ਕਾਰੋਬਾਰ ਵਿਚ ਰੁਕਾਵਟ ਪੈਂਦੀ ਹੈ। ਇਕ ਠੇਕੇਦਾਰ ਦੀ ਮੰਡੀ ਬੋਰਡ ਦੇ ਚੰਡੀਗੜ੍ਹ ਬੈਠੇ ਅਧਿਕਾਰੀ ਨਾਲ ਸੈਟਿੰਗ ਹੋਣ ਦੀ ਵੀਡੀਓ ਵਾਇਰਲ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀ ਮਿਲੀਭੁਗਤ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸਾਫ਼ ਜ਼ਾਹਿਰ ਹੈ ਕਿ ਬਿਨਾਂ ਮਿਲੀਭੁਗਤ ਦੇ ਅਜਿਹੀ ਨਾਜਾਇਜ਼ ਵਸੂਲੀ ਨਹੀਂ ਹੋ ਸਕਦੀ ਪਰ ਇਸਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਹਰ ਰੋਜ਼ ਲੱਖਾਂ ਰੁਪਏ ਦੀ ਨਾਜਾਇਜ਼ ਵਸੂਲੀ ਹੋਣ ਦੇ ਬਾਵਜੂਦ ਪ੍ਰਸ਼ਾਸਨ ਤੋਂ ਲੈ ਕੇ ਸਰਕਾਰਾਂ ਤਕ ਮੂਕਦਰਸ਼ਕ ਬਣੀਆਂ ਹੋਈਆਂ ਹਨ।

PunjabKesari

ਸੋਮਵਾਰ ਨੂੰ ਇਕੱਠਾ ਹੋਣ ਵਾਲਾ ਗੁੰਡਾ ਟੈਕਸ ਵੀ ਨਹੀਂ ਰੋਕ ਸਕਿਆ ਪ੍ਰਸ਼ਾਸਨ
ਸੋਮਵਾਰ ਨੂੰ ਮਕਸੂਦਾਂ ਸਬਜ਼ੀ ਮੰਡੀ ਵਿਚ ਰੇਹੜੀ ਤੋਂ ਲੈ ਕੇ ਫੜ੍ਹੀ ਵਾਲਿਆਂ ਤੋਂ ਕੁਝ ਲੋਕ ਗੁੰਡਾ ਟੈਕਸ ਵਸੂਲ ਰਹੇ ਹਨ ਅਤੇ ਉਸਨੂੰ ਰਾਤ ਨੂੰ ਸਕਿਓਰਿਟੀ ਦਾ ਨਾਂ ਦਿੱਤਾ ਗਿਆ ਹੈ। ਆਪਣੇ 1-2 ਚੌਕੀਦਾਰ ਰੱਖ ਕੇ ਗੁੰਡਾ ਟੈਕਸ ਵਸੂਲਣ ਵਾਲੇ ਲੋਕ ਸ਼ਰੇਆਮ ਲੋਕਾਂ ਤੋਂ ਗੁੰਡਾ ਟੈਕਸ ਲੈ ਰਹੇ ਹਨ ਪਰ ਇਸ ਪਾਸੇ ਕਿਸੇ ਦਾ ਵੀ ਧਿਆਨ ਨਹੀਂ ਹੈ। ਹਫਤੇ ਬਾਅਦ ਸੋਮਵਾਰ ਦੇ ਸੋਮਵਾਰ ਇਹ ਲੋਕ ਤੜਕੇ ਹੀ ਰੇਹੜੀ ਅਤੇ ਫੜ੍ਹੀ ਵਾਲਿਆਂ ਕੋਲ ਪਹੁੰਚ ਜਾਂਦੇ ਹਨ। ਜੇਕਰ ਕੋਈ ਮਨ੍ਹਾ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਕਾਫ਼ੀ ਸਮੇਂ ਤੋਂ ਚੱਲ ਰਹੇ ਇਸ ਗੁੰਡਾ ਟੈਕਸ ਨੂੰ ਲੈ ਕੇ ਇਕ ਹੱਤਿਆ ਵੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ- ਘਰੋਂ ਸਾਈਕਲਿੰਗ ਕਰਨ ਗਏ ਪੁੱਤ ਦੀ ਹਫ਼ਤੇ ਬਾਅਦ ਭਾਖੜਾ ਨਹਿਰ 'ਚੋਂ ਮਿਲੀ ਲਾਸ਼, ਭੁੱਬਾਂ ਮਾਰ ਰੋਇਆ ਪਰਿਵਾਰ

ਨਾਜਾਇਜ਼ ਸ਼ੈੱਡ ਬਣਾਉਣ ਵਾਲਿਆਂ ’ਤੇ ਵੀ ਮਿਹਰਬਾਨੀ
ਮਾਰਕੀਟ ਕਮੇਟੀ ਦੇ ਅਧਿਕਾਰੀ ਮਕਸੂਦਾਂ ਸਬਜ਼ੀ ਮੰਡੀ ਵਿਚ ਨਾਜਾਇਜ਼ ਸ਼ੈੱਡ ਬਣਾਉਣ ਵਾਲਿਆਂ ’ਤੇ ਵੀ ਆਪਣੀ ਮਿਹਰ ਬਣਾ ਕੇ ਰੱਖ ਰਹੇ ਹਨ। ਇਹੀ ਕਾਰਨ ਹੈ ਕਿ ਨੋਟਿਸ ਜਾਰੀ ਕਰਨ ਅਤੇ ਕੁਝ ਦਿਨਾਂ ਦੀ ਮੋਹਲਤ ਦੇਣ ਦੇ ਬਾਵਜੂਦ ਨਾਜਾਇਜ਼ ਸ਼ੈੱਡ ਨਹੀਂ ਹਟਾਏ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਨਾਜਾਇਜ਼ ਸ਼ੈੱਡ ਹਟਾਉਣੇ ਤਾਂ ਦੂਰ, ਮੰਡੀ ਦੇ ਅੰਦਰ ਕੁਝ ਲੋਕ ਨਵੇਂ ਸ਼ੈੱਡ ਵੀ ਪਾ ਚੁੱਕੇ ਹਨ। ਪੰਜਾਬ ਮੰਡੀ ਬੋਰਡ ਦੇ ਨਿਯਮਾਂ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ’ਤੇ ਕਦੋਂ ਕਾਰਵਾਈ ਹੋਵੇਗੀ, ਇਹ ਸਵਾਲੀਆ ਨਿਸ਼ਾਨ ਹੈ।

ਇਹ ਵੀ ਪੜ੍ਹੋ- 14239 ਕੱਚੇ ਅਧਿਆਪਕਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News