ਵਾਧੂ 20 ਹਜ਼ਾਰ ਰੁਪਏ ਮੈਨੇਜਰ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼
Thursday, Dec 05, 2019 - 05:14 PM (IST)

ਗੜ੍ਹਸ਼ੰਕਰ (ਸ਼ੋਰੀ) : ਇੱਥੇ ਦੇ ਕੋਅਪ੍ਰੇਟਿਵ ਬੈਂਕ 'ਚ ਕੈਸ਼ੀਅਰ ਨੇ ਗਲਤੀ ਨਾਲ ਇਕ ਗਾਹਕ ਨੂੰ 20 ਹਜ਼ਾਰ ਦਾ ਜ਼ਿਆਦਾ ਭੁਗਤਾਨ ਕਰ ਦਿੱਤਾ, ਜਦੋਂ ਗਾਹਕ ਨੇ ਘਰ ਜਾ ਕੇ ਕੈਸ਼ ਦੀ ਗਿਣਤੀ ਕੀਤੀ ਤਾਂ ਜ਼ਿਆਦਾ ਪੈਸੇ ਨਿਕਲਣ 'ਤੇ ਉਹ ਵਾਪਸ ਬੈਂਕ ਗਿਆ ਅਤੇ ਮੈਨੇਜਰ ਦੀ ਮੌਜੂਦਗੀ 'ਚ ਕੈਸ਼ ਕੈਸ਼ੀਅਰ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ।
ਪਿੰਡ ਖਾਨਪੁਰ 'ਚ ਸਰਪੰਚ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਲਾਲਾ ਹਰਮੇਸ਼ ਲਾਲ ਨੇ ਬੈਂਕ ਤੋਂ 70 ਹਜ਼ਾਰ ਕੈਸ਼ ਕੱਢਵਾਇਆ ਸੀ ਪਰ ਕੈਸ਼ੀਅਰ ਨੇ ਗਲਤੀ ਨਾਲ 90 ਹਜ਼ਾਰ ਰੁਪਏ ਦੇ ਦਿੱਤੇ। ਉਨ੍ਹਾਂ ਨੇ ਦੱਸਿਆ ਕਿ ਘਰ ਆ ਕੇ ਜਦੋਂ ਕੈਸ਼ ਚੈੱਕ ਕੀਤਾ ਗਿਆ ਤਾਂ 20 ਹਜ਼ਾਰ ਰੁਪਏ ਜ਼ਿਆਦਾ ਨਿਕਲੇ, ਫਿਰ ਬਾਅਦ 'ਚ ਲਾਲਾ ਹਰਮੇਸ਼ ਲਾਲ ਨੇ ਬੈਂਕ ਜਾ ਕੇ ਕੈਸ਼ ਵਾਪਸ ਕਰ ਦਿੱਤਾ।