ਬਰਤਨ ਕਾਰੋਬਾਰੀ ਨੇ ਮਕਸੂਦਾਂ ਪੁਲ ਕੋਲ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

Thursday, Aug 13, 2020 - 02:54 PM (IST)

ਬਰਤਨ ਕਾਰੋਬਾਰੀ ਨੇ ਮਕਸੂਦਾਂ ਪੁਲ ਕੋਲ ਰੇਲ ਗੱਡੀ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ

ਜਲੰਧਰ (ਗੁਲਸ਼ਨ)— ਸ਼ਹੀਦ ਭਗਤ ਸਿੰਘ ਕਾਲੋਨੀ ਅਤੇ ਮਕਸੂਦਾਂ ਪੁਲ ਨੇੜੇ ਪੈਂਦੀ ਰੇਲ ਲਾਈਨ 'ਤੇ ਇਕ ਬਰਤਨ ਕਾਰੋਬਾਰੀ ਨੇ ਬੀਤੀ ਰਾਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਮ੍ਰਿਤਕ ਦੀ ਪਛਾਣ ਅਤੁਲ ਸ਼ਰਮਾ (41) ਪੁੱਤਰ ਸਵ. ਅਸ਼ੋਕ ਕੁਮਾਰ ਵਾਸੀ ਨਿਊ ਪ੍ਰਿਥਵੀ ਨਗਰ ਵਜੋਂ ਹੋਈ। ਪੁਲਸ ਮੁਤਾਬਕ ਅਤੁਲ ਬੀਤੇ ਦਿਨ ਤੋਂ ਹੀ ਘਰ ਤੋਂ ਗਾਇਬ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਕੋਈ ਸੁਰਾਗ ਨਾ ਮਿਲਣ 'ਤੇ ਉਨ੍ਹਾਂ ਨੇ ਸੂਰਿਆ ਐਨਕਲੇਵ ਚੌਕੀ 'ਚ ਇਸ ਸਬੰਧੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ: ਕਾਂਗਰਸ ਦੇ ਰਾਜ ''ਚ ਕਾਂਗਰਸੀ ਸਰਪੰਚ ਦੀ ਬੇਵੱਸੀ, BDPO ਬੀਬੀ ''ਤੇ ਲਾਏ ਇਹ ਇਲਜ਼ਾਮ

ਬੁੱਧਵਾਰ ਸਵੇਰੇ ਰੇਲ ਲਾਈਨਾਂ 'ਤੇ ਗਸ਼ਤ ਕਰ ਰਹੇ ਰੇਲ ਕਾਮਿਆਂ ਨੇ ਲਾਈਨਾਂ 'ਤੇ ਲਾਸ਼ ਪਈ ਵੇਖ ਕੇ ਅਧਿਕਾਰੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਣ 'ਤੇ ਥਾਣਾ ਜੀ. ਆਰ. ਪੀ. ਦੇ ਏ. ਐੱਸ. ਆਈ. ਹੀਰਾ ਸਿੰਘ ਮੌਕੇ 'ਤੇ ਪਹੁੰਚੇ। ਮ੍ਰਿਤਕ ਕੋਲੋਂ ਮਿਲੇ ਇਕ ਫੋਨ ਦੇ ਆਧਾਰ 'ਤੇ ਪੁਲਸ ਉਸ ਦੇ ਘਰਦਿਆਂ ਤੱਕ ਪਹੁੰਚੀ। ਮ੍ਰਿਤਕ ਦੇ ਭਰਾ ਆਕਾਸ਼ ਨੇ ਦੱਸਿਆ ਕਿ ਉਸ ਦਾ ਭਰਾ ਬਾਜ਼ਾਰ 'ਚ ਭਾਂਡਿਆਂ ਦੀ ਦੁਕਾਨ ਕਰਦਾ ਸੀ। ਉਹ ਮਾਨਸਿਕ ਰੂਪ ਤੋਂ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਣ ਅਤੇ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਫਿਰ ਮਿਲੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ, ਇਕ ਦੀ ਮੌਤ

ਖੋਜੇਵਾਲ ਰੇਲ ਟਰੈਕ 'ਤੇ ਮਰੇ ਨੌਜਵਾਨ ਦੀ ਨਹੀਂ ਹੋਈ ਪਛਾਣ
ਸਥਾਨਕ ਪਿੰਡ ਵਰਿਆਣਾ ਕੋਲ ਖੋਜੇਵਾਲ ਰੇਲ ਟਰੈਕ 'ਤੇ ਇਕ ਦਿਨ ਪਹਿਲਾਂ ਕਿਸੇ ਅਣਪਛਾਤੀ ਰੇਲ ਗੱਡੀ ਦੀ ਚਪੇਟ 'ਚ ਆ ਕੇ ਮਰੇ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋਈ। ਜੀ. ਆਰ. ਪੀ. ਦੇ ਸਬ-ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਲਗਭਗ 45 ਸਾਲ ਹੈ। ਪਛਾਣ ਨਾ ਹੋਣ ਕਾਰਨ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ।
ਇਹ ਵੀ ਪੜ੍ਹੋ: ਬਾਜਵਾ ਮਾਮਲੇ ਕਾਰਨ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ''ਚ ਪਈ ਅੜਚਨ
ਇਹ ਵੀ ਪੜ੍ਹੋ: 
ਬੀਬੀ ਦੀ ਸ਼ਰਮਨਾਕ ਕਰਤੂਤ: ਕੁੜੀਆਂ ਤੋਂ ਕਰਵਾਉਂਦੀ ਸੀ ਦੇਹ ਵਪਾਰ ਦਾ ਧੰਦਾ, ਇੰਝ ਹੋਇਆ ਖੁਲਾਸਾ


author

shivani attri

Content Editor

Related News