ਚੱਲਦੀ ਟਰੇਨ ''ਚੋਂ ਨੌਜਵਾਨ ਨੇ ਮਾਰੀ ਛਾਲ, ਮੌਤ

Tuesday, Jun 25, 2019 - 12:43 PM (IST)

ਚੱਲਦੀ ਟਰੇਨ ''ਚੋਂ ਨੌਜਵਾਨ ਨੇ ਮਾਰੀ ਛਾਲ, ਮੌਤ

ਜਲੰਧਰ (ਗੁਲਸ਼ਨ)— ਬੀਤੇ ਦਿਨ ਦੋਮੋਰੀਆ ਪੁਲ ਕੋਲ ਚੱਲਦੀ ਟਰੇਨ 'ਚੋਂ ਛਾਲ ਮਾਰਨ ਕਾਰਨ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ 108 ਨੰ. ਐਂਬੂਲੈਂਸ ਜ਼ਰੀਏ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਮ੍ਰਿਤਕ ਦੀ ਪਛਾਣ ਤਾਹਿਰ ਮੁਹੰਮਦ (22) ਪੁੱਤਰ ਐੱਮ. ਡੀ. ਕਾਮਿਲ ਬਿਹਾਰ ਵਜੋਂ ਹੋਈ ਹੈ। ਤਾਹਿਰ ਦਰਭੰਗਾ ਤੋਂ ਜਨਨਾਇਕ ਐਕਸਪ੍ਰੈੱਸ ਟਰੇਨ 'ਚ ਜਲੰਧਰ ਆਇਆ ਸੀ। ਟਰੇਨ ਜਦੋਂ ਅੰਮ੍ਰਿਤਸਰ ਲਈ ਰਵਾਨਾ ਹੋਣ ਲੱਗੀ ਤਾਂ ਉਸ ਨੂੰ ਪਤਾ ਲੱਗਾ ਕਿ ਜਲੰਧਰ ਸਟੇਸ਼ਨ ਪਿੱਛੇ ਰਹਿ ਗਿਆ ਹੈ। ਘਬਰਾਹਟ 'ਚ ਉਸ ਨੇ ਚੱਲਦੀ ਟਰੇਨ 'ਚੋਂ ਛਾਲ ਮਾਰ ਦਿੱਤੀ।


author

shivani attri

Content Editor

Related News