ਬਲਾਚੌਰ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਸਕੂਟਰੀ ਸਵਾਰਾਂ ’ਤੇ ਡਿੱਗਿਆ ਸਫ਼ੈਦੇ ਦਾ ਟਾਹਣਾ, ਇਕ ਦੀ ਮੌਤ
Saturday, Aug 12, 2023 - 01:43 PM (IST)

ਬਲਾਚੌਰ/ਪੋਜੇਵਾਲ (ਕਟਾਰੀਆ)-ਬਲਾਚੌਰ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਕਸਬਾ ਮਜਾਰੀ ਦੇ ਅੱਡੇ ’ਚ ਇਕ ਸਫ਼ੈਦੇ ਦਾ ਭਾਰੀ ਟਾਹਣਾ ਟੁੱਟ ਕੇ ਦੋ ਸਕੂਟਰੀ ਸਵਾਰਾਂ ’ਤੇ ਡਿੱਗਣ ਕਾਰਨ ਇਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਪਿੰਡ ਰੱਕੜਾਂ ਬੇਟ ਦੇ ਦੋ ਵਿਅਕਤੀ ਬਿੰਦਰ ਪੁੱਤਰ ਤਰਸੇਮ ਸਿੰਘ ਅਤੇ ਕਾਬਲ ਸਿੰਘ ਪੁੱਤਰ ਚਰਨਦਾਸ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਜੈਨਪੁਰ ਨੂੰ ਜਾ ਰਹੇ ਸਨ। ਜਦੋਂ ਉਹ ਦੋਵੇਂ ਉਕਤ ਸਥਾਨ ’ਤੇ ਪਹੁੰਚੇ ਤਾਂ ਹਾਈਵੇਅ ਕਿਨਾਰੇ ਖੜ੍ਹੇ ਸਫ਼ੈਦੇ ਦਾ ਇਕ ਟਾਹਣਾ ਅਚਾਨਕ ਟੁੱਟ ਕੇ ਸੜ੍ਹਕ ’ਚ ਡਿੱਗ ਪਿਆ, ਜਿਸ ਨੇ ਸਕੂਟਰੀ ਸਵਾਰਾਂ ਨੂੰ ਆਪਣੀ ਲਪੇਟ ’ਚ ਲੈ ਲਿਆ।
ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਟਾਹਣੇ ਨੂੰ ਵੱਢ ਕੇ ਦੋਵਾਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ। ਲੋਕਾਂ ਨੇ ਦੱਸਿਆ ਕਿ 108 ਐਂਬੂਲੈਂਸ ਨੂੰ ਵਾਰ-ਵਾਰ ਫੋਨ ਕਰਨ’ ਤੇ ਵੀ ਨਹੀ ਪਹੁੰਚੀ। ਦੋਵਾਂ ਜ਼ਖ਼ਮੀਆਂ ਨੂੰ ਇਕ ਪ੍ਰਾਈਵੇਟ ਕਾਰ ਰਾਹੀਂ ਸਿਵਲ ਹਸਪਤਾਲ ਬਲਾਚੌਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਕਾਬਲ ਸਿੰਘ ਪੁੱਤਰ ਚਰਨਦਾਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਜ਼ਖਮੀ ਬਿੰਦਰ ਪੁੱਤਰ ਤਰਸੇਮ ਸਿੰਘ ਨੂੰ ਅੱਗੇ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ
ਜ਼ਿਕਰਯੋਗ ਕਿ ਇਸ ਹਾਈਵੇਅ ’ਤੇ ਵੱਡੀ ਗਿਣਤੀ ’ਚ ਖੜ੍ਹੇ ਬਹੁਤ ਪੁਰਾਣੇ ਤੇ ਭਾਰੇ ਦਰੱਖਤ ਆਪਣੀ ਉਮਰ ਹੰਢਾ ਚੁੱਕੇ ਹਨ ਜੋ ਆਪ ਮੁਹਾਰੇ ਟੁੱਟ ਕੇ ਸੜਕ ’ਚ ਡਿੱਗਦੇ ਰਹਿੰਦੇ ਹਨ। ਪਹਿਲਾਂ ਵੀ ਬਹੁਤ ਸਾਰੇ ਰਾਹਗੀਰ ਇਨ੍ਹਾਂ ਦੀ ਲਪੇਟ ’ਚ ਆ ਕੇ ਸੱਟਾਂ ਲੁਆ ਚੁੱਕੇ ਹਨ ਪਰ ਜੰਗਲਾਤ ਵਿਭਾਗ ਵੱਲੋਂ ਇਨ੍ਹਾਂ ਦਰੱਖਤਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਲੋਕਾਂ ਦੀ ਮੰਗ ਹੈ ਕਿ ਉਮਰ ਭੋਗ ਚੁੱਕੇ ਭਾਰੀ ਅਤੇ ਸੁੱਕੇ ਦਰੱਖ਼ਤਾਂ ਨੂੰ ਕਟਵਾਇਆ ਜਾਵੇ, ਜਿਸ ’ਤੇ ਲੋਕਾਂ ਦਾ ਕੋਈ ਜਾਨੀ-ਮਾਨੀ ਨੁਕਸਾਨ ਨਾ ਹੋਵੇ।
ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ