ਕੁੱਟਮਾਰ ਦੀ ਘਟਨਾ ਦੇ ਸਬੰਧ ''ਚ 6 ਨਾਮਜ਼ਦ

12/12/2018 6:01:28 PM

ਹੁਸ਼ਿਆਰਪੁਰ (ਅਸ਼ਵਨੀ)— ਥਾਣਾ ਮੇਹਟੀਆਣਾ ਦੀ ਪੁਲਸ ਨੇ ਕੁੱਟਮਾਰ ਦੀ ਘਟਨਾ ਦੇ ਸਬੰਧ 'ਚ 6 ਵਿਅਕਤੀਆਂ ਖਿਲਾਫ ਧਾਰਾ 323, 324, 453, 148 ਤੇ 149 ਤਹਿਤ ਕੇਸ ਦਰਜ ਕੀਤਾ ਹੈ। ਦੀਪਕ ਸਰਬਤੀਆ ਪੁੱਤਰ ਈਸ਼ਰ ਦਾਸ ਵਾਸੀ ਪਿੰਡ ਸਿੰਬਲੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕਿਹਾ ਕਿ ਉਹ ਆਪਣੀ ਦੁਕਾਨ, ਜੋ ਕਿ ਘਰ ਵਿਚ ਹੀ ਹੈ, 'ਤੇ ਬੈਠਾ ਹੋਇਆ ਸੀ ਕਿ ਰੋਬਿਨ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਰਾਮ, ਅਜੇ ਕੁਮਾਰ, ਸ਼ਸ਼ੀ, ਰਮਨ ਨੇ ਘਰ ਵਿਚ ਜ਼ਬਰਦਸਤੀ ਦਾਖ਼ਲ ਹੋ ਕੇ ਉਸਦੀ ਕੁੱਟਮਾਰ ਕੀਤੀ ਤੇ ਰੌਲਾ ਪਾਉਣ 'ਤੇ ਮੌਕੇ ਤੋਂ ਫਰਾਰ ਹੋ ਗਏ।ਥਾਣਾ ਮੇਹਟੀਆਣਾ ਦੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News