ਗੰਨ ਪੁਆਇੰਟ 'ਤੇ ਲੁੱਟੀ ਕਾਰ ਪਿੰਡ ਕੋਟਲੀ ਨੇੜਿਓਂ ਬਰਾਮਦ, ਲੁਟੇਰੇ ਨਹੀਂ ਆਏ ਹੱਥ

01/29/2023 7:22:15 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਜਸਵਿੰਦਰ) : ਲੁਟੇਰਿਆਂ ਵੱਲੋਂ ਬੀਤੀ ਸ਼ਾਮ ਟਾਂਡਾ-ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਬੈਂਸ ਅਵਾਨ ਨਜ਼ਦੀਕ ਇਕ ਡਰਾਈਵਰ ਕੋਲੋਂ ਗੰਨ ਪੁਆਇੰਟ ’ਤੇ ਲੁੱਟੀ ਗਈ ਕਾਰ ਅੱਜ ਸ਼ਾਮ ਟਾਂਡਾ ਪੁਲਸ ਨੇ ਪਿੰਡ ਕੋਟਲੀ ਨੇੜਿਓਂ ਬਰਾਮਦ ਕਰ ਲਈ ਹੈ। ਹਾਲਾਂਕਿ ਲੁਟੇਰੇ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੁਲਸ ਨੂੰ ਅੱਜ ਸ਼ਾਮ ਕਿਸੇ ਸਥਾਨਕ ਵਾਸੀ ਨੇ ਲਾਵਾਰਿਸ ਹਾਲਤ ਵਿੱਚ ਗੁਰੂ ਨਾਨਕ ਹਸਪਤਾਲ ਨੇੜੇ ਸੜਕ ਕਿਨਾਰੇ ਖੜ੍ਹੀ ਕਾਰ ਬਾਰੇ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਜ਼ਮੀਨ ਮੁਆਵਜ਼ੇ ਦੇ ਗਬਨ ਸਬੰਧੀ ਕੇਸ 'ਚ ਭਗੌੜੇ ਚੱਲ ਰਹੇ 2 ਹੋਰ ਦੋਸ਼ੀ ਵਿਜੀਲੈਂਸ ਨੇ ਕੀਤੇ ਗ੍ਰਿਫ਼ਤਾਰ

ਸੂਚਨਾ ਮਿਲਣ 'ਤੇ ਜਦੋ ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਟਾਂਡਾ ਐੱਸ.ਆਈ. ਮਲਕੀਅਤ ਸਿੰਘ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਇਹ ਉਹੀ ਕਾਰ ਸੀ, ਜੋ ਬੀਤੀ ਸ਼ਾਮ ਲੁਟੇਰਿਆਂ ਨੇ ਗੋਲਡਨ ਫੂਡ ਕੰਪਲੈਕਸ ਦੇ ਸਾਹਮਣੇ ਕਾਰ 'ਚ ਮੌਜੂਦ ਡਰਾਈਵਰ ਸੰਜੂ ਕੋਲੋਂ ਪਿਸਤੌਲ ਦੀ ਨੋਕ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਖੋਹੀ ਸੀ।

PunjabKesari

ਇਹ ਵੀ ਪੜ੍ਹੋ : ਗਲਾਸਗੋ: 45 ਮਿੰਟਾਂ 'ਚ 8 ਕਾਰਾਂ ਨੂੰ ਲਗਾਈ ਅੱਗ, ਲੋਕਾਂ 'ਚ ਸਹਿਮ, ਪੁਲਸ ਲਈ ਚੁਣੌਤੀ

ਇਸ ਦੌਰਾਨ ਡੀ.ਐੱਸ.ਪੀ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਬੀਤੀ ਸ਼ਾਮ ਵਾਰਦਾਤ ਹੋਣ ਦੇ ਕੁਝ ਮਿੰਟਾਂ ਬਾਅਦ ਹਰਕਤ 'ਚ ਆਉਂਦਿਆਂ ਟਾਂਡਾ ਇਲਾਕੇ ਦੀਆਂ ਸਾਰੀਆਂ ਮੁੱਖ ਸੜਕਾਂ ਦੀ ਨਾਕਾਬੰਦੀ ਕਰਨ ਦੇ ਨਾਲ-ਨਾਲ ਇਲਾਕੇ ਵਿੱਚ ਸਰਚ ਅਭਿਆਨ ਚਲਾਇਆ। ਇਸੇ ਨਾਕਾਬੰਦੀ ਦੇ ਚਲਦਿਆਂ ਲੁਟੇਰੇ ਇਸ ਸੁੰਨਸਾਨ ਰੋਡ ਵੱਲ ਆ ਗਏ ਤੇ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਉਚਾਈ 'ਤੇ ਚੜ੍ਹ ਗਈ ਅਤੇ ਉਹ ਗੱਡੀ ਛੱਡ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਸ ਨੇ ਕਾਰ ਮਾਲਕ ਗੁਰਭੇਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਜਲੰਧਰ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਹੁਣ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News